ਹਰੇ ਛੋਲੇ ਖਾਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ

Friday, Apr 14, 2017 - 05:53 PM (IST)

ਮੁੰਬਈ— ਹਰੇ ਛੋਲੇ ਖਾਣ ''ਚ ਕਾਫੀ ਸੁਆਦ ਹੁੰਦੇ ਹਨ, ਇਸਦਾ ਇਸਤੇਮਾਲ ਜ਼ਿਆਦਾਤਰ ਸਬਜ਼ੀਆਂ ਅਤੇ ਚਟਨੀ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ, ਉਬਾਲ ਕੇ ਜਾਂ ਫਿਰ ਭੁੰਨ ਕੇ ਵੀ ਖਾਦਾ ਜਾ ਸਕਦਾ ਹੈ। ਹਰੇ ਛੋਲਿਆਂ ''ਚ ਪ੍ਰੋਟੀਨ, ਨਮੀ, ਚਿਕਨਾਈ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਆਈਰਨ ਕਾਫੀ ਮਾਤਰਾ ''ਚ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਕਾਫੀ ਅਨਰਜੀ ਦੇਣ ਦਾ ਕੰਮ ਕਰਦੇ ਹਨ। ਅੱਜ ਅਸੀਂ ਤੁਹਾਨੂੰ ਹਰੇ ਛੋਲਿਆਂ ਦੇ ਕੁੱਝ ਅਜਿਹੇ ਹੀ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 
1. ਖੂਨ ਦਾ ਕਮੀ ਪੂਰੀ
ਹਰੇ ਛੋਲਿਆਂ ''ਚ ਭਰਪੂਰ ਮਾਤਰਾ ''ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਜੇਕਰ ਤੁਹਾਨੂੰ ਵੀ ਖੂਨ ਦੀ ਕਮੀ ਰਹਿੰਦੀ ਹੈ ਤਾਂ ਆਪਣੀ ਖੁਰਾਕ ''ਚ ਹਰੇ ਛੋਲੇ ਜ਼ਰੂਰ ਸ਼ਾਮਲ ਕਰੋ। 
2. ਮਜ਼ਬੂਤ ਹੱਡੀਆਂ
ਹਰੇ ਛੋਲਿਆਂ ''ਚ ਵਿਟਾਮਿਨ-ਸੀ ਬਹੁਤ ਮਾਤਰਾ ''ਚ ਪਾਇਆ ਜਾਂਦਾ ਹੈ, ਨਾਸ਼ਤੇ ''ਚ ਰੋਜ਼ਾਨਾਂ ਹਰੇ ਛੋਲੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 
3. ਬਲੱਡ ਸ਼ੂਗਰ ਕੰਟਰੋਲ
1 ਹਫਤੇ ''ਚ ਅੱਧੀ ਕੋਲੀ ਹਰੇ ਛੋਲੇ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ''ਚ ਰਹਿੰਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੀ ਖੁਰਾਕ ''ਚ ਹਰੇ ਛੋਲੇ ਜ਼ਰੂਰ ਸ਼ਾਮਲ ਕਰੋ। 
4. ਦਿਲ ਦੀ ਬੀਮਾਰੀ
ਰੋਜ਼ਾਨਾਂ ਅੱਧੀ ਕੋਲੀ ਹਰੇ ਛੋਲੇ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ। 
5. ਐਂਟੀਆਕਸੀਡੈਂਟ ਮਜ਼ਬੂਤ 
ਹਰੇ ਛੋਲਿਆਂ ''ਚ ਐਂਟੀਆਕਸੀਡੈਂਟ ਹੁੰਦਾ ਹੈ। ਜੋ ਸਾਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਬੁਢਾਪੇ ਦੀਆਂ ਪਰੇਸ਼ਾਨੀਆਂ ਦੂਰ ਕਰਦਾ ਹੈ। 
6. ਕਮਜ਼ੋਰੀ ਦੂਰ ਕਰਦਾ ਹੈ
ਹਰੇ ਛੋਲੇ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ''ਚ ਅਨਰਜ਼ੀ ਰਹਿੰਦੀ ਹੈ। 


Related News