ਸਰਦੀਆਂ 'ਚ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ 'ਹਰੀ ਮੇਥੀ', ਖਾਣ ਨਾਲ ਇਹ ਸਮੱਸਿਆਵਾਂ ਹੋਣਗੀਆਂ ਹਮੇਸ਼ਾ ਲਈ ਦੂਰ

Saturday, Dec 02, 2023 - 06:43 PM (IST)

ਸਰਦੀਆਂ 'ਚ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ 'ਹਰੀ ਮੇਥੀ', ਖਾਣ ਨਾਲ ਇਹ ਸਮੱਸਿਆਵਾਂ ਹੋਣਗੀਆਂ ਹਮੇਸ਼ਾ ਲਈ ਦੂਰ

ਨਵੀਂ ਦਿੱਲੀ (ਬਿਊਰੋ) - ਹਰੀਆਂ ਸਬਜ਼ੀਆਂ ਜਿਵੇਂ ਸਾਗ, ਪਾਲਕ, ਮੇਥੀ ਆਦਿ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨੀਆਂ ਜਾਂਦੀਆਂ ਹਨ। ਸਰਦੀਆਂ ਸ਼ੁਰੂ ਹੁੰਦੇ ਸਾਰ ਲੋਕਾਂ ਵਲੋਂ ਇਨ੍ਹਾਂ ਦੀ ਮੰਗ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਹਰੀ ਮੇਥੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ, ਜਿਸ ਦੀ ਵਰਤੋਂ ਅਸੀਂ ਸਰੀਰ ਨੂੰ ਬੀਮਾਰੀਆਂ ਦੀ ਚਪੇਟ 'ਚ ਆਉਣ ਤੋਂ ਬਚਾਉਂਦੇ ਹਨ। ਹਰੀ ਮੇਥੀ ਦੀ ਵਰਤੋਂ ਸਬਜ਼ੀ, ਜੂਸ ਅਤੇ ਪਰੌਂਠੇ ਲਈ ਕੀਤੀ ਜਾਂਦੀ ਹੈ। ਮੇਥੀ ਸਿਹਤਮੰਦ ਹੋਣ ਦੇ ਨਾਲ-ਨਾਸ ਖਾਣੇ ਦਾ ਸੁਆਦ ਵੀ ਵਧਾਉਂਦੀ ਹੈ। ਹਰੀ ਮੇਥੀ ਸਵਾਦ ’ਚ ਭਾਵੇਂ ਕੌੜੀ ਹੁੰਦੀ ਹੈ ਪਰ ਇਸ ਨੂੰ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਮੇਥੀ ਦੇ ਪੱਤਿਆਂ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ। ਜੇਕਰ ਤੁਸੀਂ ਮੇਥੀ ਨਹੀਂ ਖਾਂਦੇ ਤਾਂ ਇਸ ਦੇ ਗੁਣਾਂ ਦੇ ਬਾਰੇ 'ਚ ਜਾਣ ਕੇ ਤੁਸੀਂ ਇਸ ਨੂੰ ਖਾਣਾ ਸ਼ੁਰੂ ਕਰ ਦਿਓਗੇ।

ਸਰਦੀਆਂ 'ਚ ਹਰੀ ਮੇਥੀ ਖਾਣ ਨਾਲ ਹੋਣ ਵਾਲੇ ਫ਼ਾਇਦੇ

1. ਢਿੱਡ ਲਈ ਫ਼ਾਇਦੇਮੰਦ
ਢਿੱਡ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਗੈਸ ਜਾਂ ਹੋਰ ਢਿੱਡ ਸੰਬੰਧੀ ਦਿੱਕਤਾਂ ਨੂੰ ਦੂਰ ਕਰਨ ਲਈ ਮੇਥੀ ਵਰਦਾਨ ਸਾਬਤ ਹੁੰਦੀ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਨ ਲੱਗਦਾ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਢਿੱਡ ਨਾਲ ਜੁੜੀਆਂ ਮੁਸ਼ਕਲਾਂ ਆਪਣੇ ਆਪ ਸਹੀ ਹੋਣ ਲੱਗਦੀਆਂ ਹਨ। 

2. ਜੋੜਾਂ ਦਾ ਦਰਦ
ਵੱਡੇ ਬਜ਼ੁਰਗਾਂ ਨੂੰ ਤੁਸੀਂ ਸਰਦੀਆਂ 'ਚ ਮੇਥੀ ਅਤੇ ਮੇਵੇ ਦੇ ਲੱਡੂ ਖਾਂਦੇ ਜ਼ਰੂਰ ਦੇਖਿਆ ਹੋਵੇਗਾ। ਉਹ ਇਹ ਸਭ ਇਸ ਕਰਕੇ ਖਾਂਦੇ ਹਨ, ਕਿਉਂਕਿ ਇਨ੍ਹਾਂ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਮੇਥੀ ਦੇ ਬੀਜਾਂ ਦੀ ਤਰ੍ਹਾਂ ਹਰੀ ਮੇਥੀ ਦੀ ਸਬਜ਼ੀ ਬਣਾ ਕੇ ਖਾਣ ਨਾਲ ਵੀ ਜੋੜਾਂ ’ਚ ਹੋਣ ਵਾਲੀ ਦਰਦ ਠੀਕ ਹੋ ਜਾਂਦੀ ਹੈ।  

ਇਹ ਵੀ ਪੜ੍ਹੋ - ਸਰਦੀਆਂ 'ਚ ਰੋਜ਼ਾਨਾ ਇੰਝ ਕਰੋ 'ਮਲੱਠੀ' ਦਾ ਸੇਵਨ, ਸੁੱਕੀ ਖੰਘ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

3. ਸ਼ੂਗਰ ਤੋਂ ਬਚਾਅ
ਸ਼ੂਗਰ ਦੇ ਰੋਗੀਆਂ ਲਈ ਮੇਥੀ ਦਾ ਸੇਵਨ ਲਾਭਕਾਰੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਮੇਥੀ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ ਤਾਂ ਇਸ ਨਾਲ ਵਧੀ ਹੋਈ ਸ਼ੂਗਰ ਕੰਟਰੋਲ 'ਚ ਰਹੇਗੀ।

4. ਬਲੱਡ ਪ੍ਰੈਸ਼ਰ
ਹਰੀ ਮੇਥੀ ਦੀ ਸਬਜ਼ੀ 'ਚ ਪਿਆਜ਼ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਲੋਅ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੇ ਲਈ ਮੇਥੀ ਮਸਾਲੇ ਵਾਲੀ ਸਬਜ਼ੀ ਬਹੁਤ ਲਾਭਕਾਰੀ ਹੁੰਦੀ ਹੈ।

ਇਹ ਵੀ ਪੜ੍ਹੋ - ਸਰਦੀਆਂ ‘ਚ ਰੋਜ਼ਾਨਾ ਖਾਓ ਕਾਜੂ, ਸ਼ੂਗਰ ਕੰਟਰੋਲ ਹੋਣ ਸਣੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ

5. ਦਿਲ ਨੂੰ ਰੱਖੇ ਸਿਹਤਮੰਦ
ਰੋਜ਼ਾਨਾ ਮੇਥੀ ਦੀ ਸਬਜ਼ੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸ਼ੋਧ ਮੁਤਾਬਕ ਮੇਥੀ ਖਾਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। 

6. ਭਾਰ ਕਰੇ ਕੰਟਰੋਲ
ਨਿਯਮਿਤ ਮੇਥੀ ਦੀ ਸਬਜ਼ੀ ਜਾਂ ਮੇਥੀ ਦੇ ਦਾਣਿਆਂ ਦਾ ਚੂਰਨ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ। ਨਾਲ ਹੀ ਸਰੀਰ 'ਚੋਂ ਵਸਾ ਦੀ ਮਾਤਰਾ ਵੀ ਹੌਲੀ-ਹੌਲੀ ਘੱਟ ਹੁੰਦੀ ਜਾਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਥੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।

ਇਹ ਵੀ ਪੜ੍ਹੋ - ਸਰਦੀਆਂ 'ਚ ਸਵੇਰੇ ਖ਼ਾਲੀ ਢਿੱਡ ਖਾਓ ਭਿੱਜੇ ਹੋਏ 'ਅਖਰੋਟ', ਸਰੀਰ ਨੂੰ ਹੋਣਗੇ ਕਈ ਬੇਮਿਸਾਲ ਫ਼ਾਇਦੇ

7. ਯੂਰਿਨ ਸਬੰਧੀ ਸਮੱਸਿਆ
ਵਾਰ-ਵਾਰ ਯੂਰਿਨ ਸਬੰਧੀ ਸਮੱਸਿਆ ਹੋਣ 'ਤੇ ਮੇਥੀ ਦੀਆਂ ਪੱਤੀਆਂ ਦਾ ਰਸ ਪੀਓ। ਵਰਤੋ ਕਰਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।


author

rajwinder kaur

Content Editor

Related News