ਗੂੰਦ ਕਤੀਰੇ ਵਾਲਾ ਦੁੱਧ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

09/27/2018 8:58:21 AM

ਜਲੰਧਰ— ਦੁੱਧ ਦਾ ਜ਼ਿਆਦਾ ਫਾਇਦਾ ਲੈਣ ਲਈ ਲੋਕ ਇਸ 'ਚ ਤੁਲਸੀ ਜਾਂ ਬਾਦਾਮ ਮਿਲਾ ਕੇ ਪੀਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬੁਢਾਪੇ ਤੱਕ ਸਿਹਤਮੰਦ ਰਹੋਗੇ। ਗੂੰਦ ਕਤੀਰਾ ਪ੍ਰੋਟੀਨ ਅਤੇ ਦੁੱਧ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪੀਣ ਨਾਲ ਤਿੰਨ ਗੁਣਾ ਜ਼ਿਆਦਾ ਫਾਇਦਾ ਮਿਲਦਾ ਹੈ। ਆਓ ਜਾਣਦੇ ਹਾਂ ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫਾਇਦਿਆਂ ਬਾਰੇ।
ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫਾਇਦੇ
1. ਮਜਬੂਤ ਹੱਡੀਆਂ
ਇਸ ਨੂੰ ਦੁੱਧ 'ਚ ਪੀਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵਧਦੀ ਹੈ। ਜਿਸ ਨਾਲ ਹੱਡੀਆਂ ਮਜਬੂਤ ਰਹਿੰਦੀਆਂ ਹਨ।
2. ਘੱਟ ਨੀਂਦ ਆਉਣ ਦੀ ਪ੍ਰੇਸ਼ਾਨੀ
ਨੀਂਦ ਘੱਟ ਆਉਣ ਦੀ ਪ੍ਰੇਸ਼ਾਨੀ 'ਚ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਹੋਰ ਵੀ ਵਧੀਆ ਨੀਂਦ ਆਵੇਗੀ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
3. ਥਕਾਟਵ ਦੂਰ
ਰੋਜ਼ਾਨਾ ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਰਿਲੈਕਸ ਮਹਿਸੂਸ ਹੁੰਦਾ ਹੈ।
4. ਤਣਾਅ ਦੀ ਸਮੱਸਿਆ
ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਣ ਨਾਲ ਤਣਾਅ ਵੀ ਦੂਰ ਹੁੰਦਾ ਹੈ। ਇਹ ਤਣਾਅ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ।
5. ਖੂਨ ਦੀ ਕਮੀ ਨੂੰ ਕਰੇਗਾ ਪੂਰਾ
ਗੂੰਦ ਕਤੀਰੇ 'ਚ ਪ੍ਰੋਟੀਨ ਅਤੇ ਫੋਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ 'ਚ ਹੋ ਰਹੀ ਖੂਨ ਦੀ ਕਮੀ ਦੂਰ ਕਰਦਾ ਹੈ।
6. ਸਿਰ ਦਰਦ ਤੋਂ ਰਾਹਤ
ਗੂੰਦ ਕਤੀਰੇ ਅਤੇ ਮਹਿੰਦੀ ਦੇ ਫੁਲ ਨੂੰ ਪੀਸ ਲਓ। ਇਸ 'ਚ ਦੁੱਧ ਮਿਲਾ ਕੇ ਪੀਣ ਨਾਲ ਤੁਹਾਡਾ ਸਿਰ ਦਰਦ ਛੂਮੰਤਰ ਹੋ ਜਾਵੇਗਾ।


Related News