ਇਨ੍ਹਾਂ ਨੁਸਖਿਆਂ ਨੂੰ ਅਪਣਾਉਣ ਨਾਲ ਮਹੀਨੇ ਭਰ 'ਚ ਉਤਰ ਸਕਦੀ ਹੈ ਐਨਕ

Thursday, Sep 12, 2019 - 05:03 PM (IST)

ਇਨ੍ਹਾਂ ਨੁਸਖਿਆਂ ਨੂੰ ਅਪਣਾਉਣ ਨਾਲ ਮਹੀਨੇ ਭਰ 'ਚ ਉਤਰ ਸਕਦੀ ਹੈ ਐਨਕ

ਜਲੰਧਰ— ਮੋਬਾਇਲ-ਕੰਪਿਊਟਰ 'ਤੇ ਹਮੇਸ਼ਾ ਨਜ਼ਰ ਲਗਾਉਣ ਕਾਰਨ ਅਤੇ ਲਗਾਤਾਰ ਕਈ ਘੰਟੇ ਕੰਮ ਕਰਨ ਤੋਂ ਇਲਾਵਾ ਨੀਂਦ ਪੂਰੀ ਨਾ ਹੋਣ 'ਤੇ ਅੱਜ ਲੋਕਾਂ ਨੂੰ ਘੱਟ ਉਮਰ 'ਚ ਹੀ ਐਨਕਾਂ ਲੱਗ ਜਾਂਦੀਆਂ ਹਨ ਪਰ ਆਯੁਰਵੇਦ 'ਚ ਅਜਿਹੇ ਕਈ ਉਪਾਅ ਹਨ ਜੋ ਅੱਖਾਂ ਦੀ ਰੌਸ਼ਨੀ ਵਧਾ ਕੇ ਤੁਸੀਂ ਐਨਕ ਦਾ ਨੰਬਰ ਘੱਟ ਕਰ ਸਕਦੇ ਹੋ ਜਾਂ ਐਨਕਾਂ ਵੀ ਉਤਾਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਦੇਸੀ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਐਨਕ ਦਾ ਨੰਬਰ ਘੱਟ ਅਤੇ ਉਤਾਰ ਵੀ ਸਕਦੇ ਹੋ।

1. ਬਾਦਾਮ— ਰੋਜ਼ਾਨਾ 9-10 ਬਾਦਾਮ ਪਾਣੀ 'ਚ ਭਿਓਂ ਕੇ ਅਤੇ ਇਨ੍ਹਾਂ ਨੂੰ ਸਵੇਰੇ ਛਿੱਲਕੇ ਉਤਾਰ ਕੇ ਖਾਣੇ ਚਾਹੀਦੇ ਹਨ। ਇਹ ਵੀ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਫਾਇਦੇਮੰਦ ਸਾਬਤ ਹੁੰਦੇ ਹਨ।

PunjabKesari

2. ਤ੍ਰਿਫਲਾ—ਤ੍ਰਿਫਲਾ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਉਸ ਦੇ ਨਾਲ ਅੱਖਾਂ ਨੂੰ ਧੋ ਲਵੋ। ਇਸ ਨਾਲ ਅੱਖਾਂ ਠੀਕ ਰਹਿਣਗੀਆਂ ਅਤੇ ਜਲਦ ਹੀ ਅੱਖਾਂ 'ਤੇ ਲੱਗੀ ਐਨਕ ਵੀ ਉਤਰ ਜਾਵੇਗੀ।

3. ਸਰੋਂ ਦਾ ਤੇਲ— ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਤਲਵਿਆਂ 'ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ।

4. ਸੌਂਫ ਇਕ ਚਮਚ ਸੌਂਫ 'ਚ ਬਾਦਾਮ ਅਤੇ ਅੱਧਾ ਚਮਚ ਮਿਸ਼ਰੀ ਪੀਸ ਕੇ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਕੇ ਨਾਲ ਲੈਣਾ ਚਾਹੀਦਾ ਹੈ।  

5. ਗਾਜਰ— ਇਸ 'ਚ ਵਿਟਾਮਿਨ 1 ਪਾਇਆ ਜਾਂਦਾ ਹੈ, ਇਸ ਨੂੰ ਰੋਜ਼ਾਨਾ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਵੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ।

6. ਗ੍ਰੀਨ-ਟੀ—ਰੋਜ਼ਾਨਾ ਦਿਨ ਭਰ 'ਚ ਦੋ ਜਾਂ ਤਿੰਨ ਕੱਪ ਗ੍ਰੀਨ-ਟੀ ਪੀਣੀ ਚਾਹੀਦੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਅੱਖਾਂ ਨੂੰ ਹੈਲਥੀ ਰੱਖਦੇ ਹਨ।

PunjabKesari

7. ਤਾਂਬੇ ਦੇ ਭਾਂਡੇ ਵਾਲਾ ਪਾਣੀ ਪੀਓਇਕ ਲੀਟਰ ਪਾਣੀ ਨੂੰ ਤਾਂਬੇ ਦੇ ਜਗ 'ਚ ਭਰ ਕੇ ਰਾਤ ਭਰ ਦੇ ਲਈ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ। ਇਸ ਦੇ ਇਲਾਵਾ ਦਿਨਭਰ 'ਚ ਵੀ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਹੀ ਪੀਓ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ।

8.ਗਾਂ ਦਾ ਘਿਓਗਾਂ ਦੇ ਦੁੱਧ ਨਾਲ ਬਣੇ ਘਿਓ ਨਾਲ ਕੰਨ ਦੇ ਪਿਛਲੇ ਹਿੱਸੇ 'ਚ ਰੋਜ਼ਾਨਾ ਮਸਾਜ ਕਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵੱਧੇਗੀ।

9.ਜ਼ੀਰਾ ਅਤੇ ਮਿਸ਼ਰੀਜ਼ੀਰਾ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਇਸ ਨੂੰ ਰੋਜ਼ਾਨਾ 1 ਚਮਚ ਘਿਓ ਨਾਲ ਖਾਓ। ਇਸ ਨਾਲ ਤੁਹਾਡੀ ਐਨਕ ਵੀ ਉਤਰ ਜਾਵੇਗੀ।

10.ਇਲਾਇਚੀ— ਤਿੰਨ ਜਾਂ ਚਾਰ ਹਰੀਆਂ ਇਲਾਇਚੀਆਂ ਨੂੰ ਇਕ ਚਮਚ ਸੌਂਫ ਨਾਲ ਪੀਸ ਕੇ ਇਸ ਨੂੰ ਹਰ-ਰੋਜ਼ ਇਕ ਗਿਲਾਸ ਦੁੱਧ ਦੇ ਨਾਲ ਲੈਣਾ ਚਾਹੀਦਾ ਹੈ।

11. ਆਂਵਲਾ— ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸੁੱਕੇ ਆਂਵਲੇ ਵੀ ਬੇਹੱਦ ਫਾਇਦੇਮੰਦ ਸਾਬਤ ਹੁੰਦੇ ਹਨ। ਸੁੱਕੇ ਆਂਵਲਿਆਂ ਨੂੰ ਰਾਤ ਭਰ ਪਾਣੀ 'ਚ ਭਿਉ ਦਿਉ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਇਸ ਨਾਲ ਅੱਖਾਂ ਧੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਵੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।


author

Shyna

Content Editor

Related News