ਮਾਨਸੂਨ ''ਚ ਸਰਦੀ-ਜ਼ੁਕਾਮ ਤੋਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਛੁਟਕਾਰਾ
Monday, Jul 16, 2018 - 05:40 PM (IST)

ਨਵੀਂ ਦਿੱਲੀ— ਮੌਸਮ ਬਦਲਣ ਦੇ ਨਾਲ ਹੀ ਸਰਦੀ-ਜ਼ੁਕਾਮ ਹੋਣਾ ਆਮ ਜਿਹੀ ਗੱਲ ਹੈ। ਨੱਕ ਬੰਦ ਹੋਣ ਕਾਰਨ ਸਾਹ ਲੈਣ 'ਚ ਤਕਲੀਫ ਹੋਣ ਲੱਗਦੀ ਹੈ। ਕਈ ਵਾਰ ਤਾਂ ਜ਼ੁਕਾਮ ਕਾਰਨ ਘੁਟਣ ਜਿਹੀ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਬੰਦ ਨੱਕ ਕਾਰਨ ਸਿਰ ਦਰਦ ਵੀ ਹੋਣ ਲੱਗਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਛੋਟੀਆਂ-ਛੋਟੀਆਂ ਸਮੱਸਿਆਵਾਂ ਲਈ ਦਵਾਈ ਖਾਣਾ ਠੀਕ ਨਹੀਂ ਹੁੰਦਾ। ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
1. ਸੇਬ ਦਾ ਸਿਰਕਾ
ਬੰਦ ਨੱਕ ਨੂੰ ਖੋਲ੍ਹਣ ਲਈ ਸੇਬ ਦੇ ਸਿਰਕੇ ਦਾ ਨੁਸਖਾ ਬਹੁਤ ਹੀ ਕਾਰਗਾਰ ਹੈ। 1 ਗਲਾਸ ਕੋਸੇ ਪਾਣੀ 'ਚ ਅੱਧਾ ਚੱਮਚ ਸ਼ਹਿਦ ਅਤੇ 2 ਚੱਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ। 2 ਦਿਨ ਤਕ ਇਸ ਨੁਸਖੇ ਦੀ ਵਰਤੋਂ ਨਾਲ ਬੰਦ ਨੱਕ ਖੁੱਲ੍ਹਣ ਲੱਗੇਗਾ।
2. ਨਿੰਬੂ ਅਤੇ ਸ਼ਹਿਦ
1 ਚੱਮਚ ਨਿੰਬੂ ਦੇ ਰਸ 'ਚ ਕੁਝ ਬੂੰਦਾਂ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ-ਸ਼ਾਮ ਪੀਓ। ਲਗਾਤਾਰ ਇਸ ਮਿਸ਼ਰਣ ਨੂੰ ਪੀਣ ਨਾਲ ਜ਼ੁਕਾਮ ਦੂਰ ਹੋ ਜਾਵੇਗਾ।
3. ਨਾਰੀਅਲ ਦਾ ਤੇਲ
ਨਾਰੀਅਲ ਤੇਲ ਵੀ ਬੰਦ ਨੱਕ ਨੂੰ ਖੋਲ੍ਹਣ 'ਚ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਨਾਰੀਅਲ ਦੇ ਤੇਲ ਨੂੰ ਉਂਗਲੀਆਂ 'ਚ ਲਗਾ ਕੇ ਨੱਕ 'ਚ ਪਾਓ ਪਰ ਧਿਆਨ ਰੱਖੋ ਕਿ ਨਾਰੀਅਲ ਦਾ ਤੇਲ ਪਿਘਲਿਆਂ ਹੋਇਆ ਹੋਵੇ। ਤੁਸੀਂ ਚਾਹੋ ਤਾਂ ਨਾਰੀਅਲ ਤੇਲ 'ਚ ਕਪੂਰ ਪਾ ਕੇ ਸੁੰਘ ਸਕਦੇ ਹੋ।
4. ਕਲੌਂਜੀ
ਜ਼ੁਕਾਮ ਤੋਂ ਰਾਹਤ ਪਾਉਣ ਲਈ ਕਲੌਂਜੀ ਵੀ ਫਾਇਦੇਮੰਦ ਹੈ। ਕਲੌਂਜੀ ਦੇ ਬੀਜਾਂ ਨੂੰ ਤਵੇ 'ਤੇ ਸੇਕ ਲਓ। ਫਿਰ ਇਸ ਨੂੰ ਕੱਪੜੇ 'ਚ ਲਪੇਟ ਕੇ ਸੁੰਘੋ। ਇਸ ਤੋਂ ਇਲਾਵਾ ਕਲੌਂਜੀ ਅਤੇ ਜੈਤੂਨ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਲਓ।
5. ਅਦਰਕ
ਅਦਰਕ 'ਚ ਐਂਟੀ ਆਕਸੀਡੈਂਟਸ ਗੁਣ ਹੁੰਦੇ ਹਨ। ਇਹ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਜ਼ੁਕਾਮ ਅਤੇ ਖਾਂਸੀ ਨੂੰ ਠੀਕ ਕਰਨ ਲਈ 200 ਮਿਲੀਲੀਟਰ ਪਾਣੀ 'ਚ 10 ਗ੍ਰਾਮ ਅਦਰਕ ਮਿਲਾ ਕੇ ਉਦੋਂ ਤਕ ਉਬਾਲ ਲਓ ਜਦੋਂ ਤਕ ਕਿ ਇਸ ਦਾ ਇਕ ਚੌਥਾਈ ਹਿੱਸਾ ਨਾ ਰਹਿ ਜਾਵੇ। ਇਸ ਨੂੰ 1 ਕੱਪ ਖੰਡ ਵਾਲੇ ਦੁੱਧ 'ਚ ਮਿਲਾ ਕੇ ਸਵੇਰੇ-ਸ਼ਾਮ ਪੀਓ।
6. ਹਲਦੀ
ਹਲਦੀ 'ਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਜ਼ੁਕਾਮ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। 1 ਗਲਾਸ ਦੁੱਧ 'ਚ 1 ਗਲਾਸ ਹਲਦੀ ਮਿਲਾ ਕੇ ਪੀਓ।