ਚਿਰੌਂਜੀ ਦੀ ਵਰਤੋ ਕਰ ਕੇ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

Friday, Nov 10, 2017 - 10:59 AM (IST)

ਚਿਰੌਂਜੀ ਦੀ ਵਰਤੋ ਕਰ ਕੇ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

ਨਵੀਂ ਦਿੱਲੀ— ਚਿਰੌਂਜੀ ਦੀ ਵਰਤੋਂ ਸਾਰੇ ਲੋਕ ਆਪਣੇ ਘਰਾਂ ਵਿਚ ਕਰਦੇ ਹਨ। ਇਹ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਚਿਰੌਂਜੀ ਦੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਚਿਰੌਂਜੀ ਦੇ ਰੁੱਖ ਦੀ ਛਾਲ ਨੂੰ ਦੁੱਧ ਵਿਚ ਪੀਸ ਕੇ ਪੀਣ ਨਾਲ ਪੇਟ ਸਬੰਧੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 
2. ਚਿਰੌਂਜੀ ਦੇ ਰੁੱਖ ਦੀ ਛਾਲ ਨੂੰ ਦੁੱਧ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਪੇਚਿਸ਼ ਰੋਗ ਠੀਕ ਹੋ ਜਾਂਦਾ ਹੈ। 
3. ਚਿਰੌਂਜੀ ਦਾ ਕਾੜ੍ਹਾ ਸਵੇਰੇ ਸ਼ਾਮ ਪੀਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ। 
4. ਚਿਰੌਂਜੀ ਨੂੰ ਦੁੱਧ ਨਾਲ ਪੀਸ ਕੇ ਲਗਾਉਣ ਨਾਲ ਫੋੜੇ ਫਿੰਸੀਆਂ ਤੋਂ ਰਾਹਤ ਮਿਲਦੀ ਹੈ। 
5. ਰੰਗ ਗੋਰਾ ਕਰਨ ਲਈ 2 ਚੱਮਚ ਦੁੱਧ ਵਿਚ ਅੱਧਾ ਚੱਮਚ ਚਿਰੌਂਜੀ ਨੂੰ ਭਿਓਂ ਕੇ ਲੇਪ ਬਣਾ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਹ ਕਿਰਿਆ ਲਗਾਤਾਰ 45 ਦਿਨ ਤੱਕ ਕਰਨ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।
6. ਤਾਜ਼ੇ ਗੁਲਾਬ ਦੀਆਂ ਪੰਖੁੜੀਆਂ, 5 ਚਿਰੌਂਜੀ ਦੇ ਦਾਨੇ ਅਤੇ ਦੁੱਧ ਦੀ ਮਲਾਈ ਨੂੰ ਪੀਸ ਕੇ ਬੁਲ੍ਹਾਂ 'ਤੇ ਲਗਾ ਲਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਨਾਲ ਬੁਲ੍ਹਾਂ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਫੱਟੇ ਹੋਏ ਬੁਲ੍ਹ ਮੁਲਾਇਮ ਹੋ ਜਾਂਦੇ ਹਨ। 
 


Related News