ਗੁਣਾਂ ਦੀ ਖਾਣ ਹੈ 'ਜੀਰੇ ਦਾ ਪਾਣੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
Sunday, Sep 13, 2026 - 10:22 AM (IST)
ਹੈਲਥ ਡੈਸਕ - ਭਾਰਤੀ ਰਸੋਈ 'ਚ ਵਰਤਿਆ ਜਾਣ ਵਾਲਾ ਜ਼ੀਰਾ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਸਗੋਂ ਇਹ ਸਿਹਤ ਲਈ ਇਕ ਬਿਹਤਰੀ ਕੁਦਰਤੀ ਔਸ਼ਧੀ ਵੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਇਹ ਡ੍ਰਿੰਕ ਸਰੀਰ ਨੂੰ ਅੰਦਰੋੰ ਡਿਟੌਕਸ ਕਰਨ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ।
ਜੀਰਾ ਪਾਣੀ ਪੀਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰੇ
ਜੀਰੇ 'ਚ ਮੌਜੂਦ ਤੱਤ ਪਾਤਨ ਐਂਜ਼ਾਇਮਾਂ ਨੂੰ ਐਕਟਿਵ ਰੱਖਦੇ ਹਨ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਗੈਸ, ਬਲੋਟਿੰਗ ਅਤੇ ਪੇਟ ਦਰਦ ਆਦਿ ਵਰਗੀਆਂ ਸਮਸਿਆ ਤੋਂ ਤੁਰੰਤ ਰਾਹਤ ਮਿਲਦੀ ਹੈ।
ਭਾਰ ਘਟਾਉਣ 'ਚ ਸਹਾਇਕ
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਜੀਰਾ ਪਾਣੀ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਇਙ ਸਰੀਰ ਦੇ ਮੈਟਾਬਾਲਿਜ਼ਮ ਨੂੰ ੇਜ਼ ਕਰਦਾ ਹੈ ਜਿਸ ਨਾਲ ਵਾਧੂ ਸਰੀਰ ਦੀ ਚਰਬੀ ਬਰਨ ਹੋ ਜਾਂਦੀ ਹੈ।
ਇਮਿਊਨਿਟੀ ਵਧਾਵੇ
ਜੀਰਾ ਐਂਟੀਆਕਸੀਡੈਂਟ ਤੇ ਆਇਰਨ ਦਾ ਬਿਹਤਰੀਨ ਸਰੋਤ ਹੈ। ਇਸ ਸਰੀਰ 'ਚੋਂ ਹਾਨੀਕਾਰਕ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
ਸਕਿਨ 'ਤੇ ਲਿਆਵੇ ਨੈਚੁਰਲ ਗਲੋਅ
ਖੂਨ ਨੂੰ ਸ਼ੁੱਧ ਕਰਕੇ, ਜੀਰੇ ਦਾ ਪਾਣੀ ਮੁਹਾਸੇ ਅਤੇ ਦਾਗ-ਧੱਬਿਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਚਿਹਰਾ ਚਮਕਦਾਰ ਰਹਿੰਦਾ ਹੈ।
ਸ਼ੂਗਰ ਨੂੰ ਰੱਖੇ ਕੰਟ੍ਰੋਲ
ਇਹ ਇਨਸੁਲਿਨ ਦੇ ਪੱਧਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਇਹ ਸ਼ੂਗਰ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਬਣਾਉਣ ਦਾ ਤਰੀਕਾ :-
ਇਕ ਚਮਚ ਜੀਰਾ ਰਾਤ ਭਰ ਇਕ ਗਲਾਸ ਪਾਣੀ 'ਚ ਭਿਓਂ ਦਿਓ। ਸਵੇਰੇ, ਇਸ ਪਾਣੀ ਨੂੰ ਘੱਟ ਅੱਗ 'ਤੇ 5 ਮਿੰਟ ਲਈ ਉਬਾਲੋ। ਇਸ ਤੋਂ ਬਾਅਦ, ਪਾਣੀ ਨੂੰ ਛਾਣ ਲਓ ਅਤੇ ਜਦੋਂ ਇਹ ਕੋਸਾ ਹੋਵੇ ਤਾਂ ਘੁੱਟ ਘੁੱਟ ਕੇ ਪੀਓ। ਸੁਆਦ ਵਧਾਉਣ ਲਈ, ਇਸ 'ਚ ਅੱਧੇ ਨਿੰਬੂ ਦਾ ਰਸ ਜਾਂ ਥੋੜ੍ਹਾ ਜਿਹਾ ਸ਼ਹਿਦ ਮਿਲਾਇਆ ਜਾ ਸਕਦਾ ਹੈ।
