ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਨ੍ਹਾਂ ਕੰਮਾਂ ਤੋਂ ਬਣਾ ਕੇ ਰੱਖੋ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ

Tuesday, Feb 16, 2021 - 01:18 PM (IST)

ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਨ੍ਹਾਂ ਕੰਮਾਂ ਤੋਂ ਬਣਾ ਕੇ ਰੱਖੋ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ

ਜਲੰਧਰ (ਬਿਊਰੋ) - ਸਾਨੂੰ ਸਾਰਿਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਜੋ ਸਿਹਤ ਲਈ ਲਾਹੇਵੰਦ ਹੁੰਦਾ ਹੈ। ਪੌਸ਼ਟਿਕ ਅਤੇ ਸੰਤੁਲਿਤ ਭੋਜਨ ਨਾਲ ਹਲਕੀ-ਫੁਲਕੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸਿਗਰੇਟ ਪੀਣ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਅਜਿਹਾ ਕਰਨਾ ਚੰਗੀ ਸਿਹਤ ਦੀ ਨਿਸ਼ਾਨੀ ਕਹੀ ਜਾਂਦੀ ਹੈ। ਸਿਹਤਮੰਦ ਖਾਣ-ਪੀਣ ਵਿਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਅਤੇ ਪਾਣੀ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਦਾ ਖਾਣ-ਪੀਣ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ ਅਤੇ ਨਾਲ ਹੀ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਇਸੇ ਲਈ ਭੋਜਨ ਕਰਨ ਮਗਰੋਂ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ....

1. ਸਿਗਰੇਟ ਨਹੀਂ ਪੀਣੀ ਚਾਹੀਦੀ
ਹਾਲਾਂਕਿ ਭੋਜਨ ਨੂੰ ਲੈ ਕੇ ਮਾਹਰ ਕੁਝ ਹੋਰ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੰਦੇ ਹਨ। ਭੋਜਨ ਕਰਨ ਦੇ ਤੁਰਤ ਬਾਅਦ ਸਿਗਰੇਟ ਨਹੀਂ ਪੀਣੀ ਚਾਹੀਦੀ। 

2. ਰਾਤ ਦੇ ਭੋਜਨ ਤੋਂ ਬਾਅਦ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ
ਭੋਜਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ। ਇਸੇ ਲਈ ਖ਼ਾਸ ਤੌਰ ’ਤੇ ਰਾਤ ਦੇ ਭੋਜਨ ਤੋਂ ਬਾਅਦ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਪਚਣ ਕਿਰਿਆ ’ਚ ਰੁਕਾਵਟ ਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਧਨ ਦੀ ਪ੍ਰਾਪਤੀ ਅਤੇ ਹਰੇਕ ਇੱਛਾ ਦੀ ਪੂਰਤੀ ਲਈ ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

PunjabKesari

3. ਭੋਜਨ ਤੋਂ ਬਾਅਦ ਫ਼ਲ ਨਾ ਖਾਣਾ
ਫ਼ਲ ਖਾਣੇ ਸਿਹਤ ਲਈ ਬਹੁਤ ਵਧੀਆ ਹੁੰਦੇ ਹਨ। ਖਾਣ ਤੋਂ ਬਾਅਦ ਫ਼ਲ ਕਦੇ ਨਹੀਂ ਖਾਣੇ ਚਾਹੀਦੇ, ਕਿਉਂਕਿ ਇਸ ਨਾਲ ਕਬਜ਼ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ। ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਫ਼ਲ ਖਾਣ ‘ਤੇ ਉਨ੍ਹਾਂ ਦਾ ਪਾਚਣ ਕਾਫ਼ੀ ਦੇਰ ‘ਚ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

4. ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ
ਮਾਹਰਾਂ ਦਾ ਕਹਿਣਾ ਹੈ ਕਿ ਢਿੱਡ ‘ਚ ਦੇਰ ਤੱਕ ਖਾਣਾ ਰਹਿਣ ਕਾਰਨ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਅਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੈ ਕਿ ਖਾਣਾ ਖਾਣ ਦੇ ਤੁਰਤ ਬਾਅਦ ਸੌਣਾ ਨਹੀਂ ਚਾਹੀਦਾ। 

ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

PunjabKesari

5. ਭੋਜਨ ਮਗਰੋਂ ਝਪਕੀ ਲੈਣ ‘ਤੇ ਹੁੰਦੀ ਹੈ  ਬਦਹਜ਼ਮੀ, ਭਾਰ ਵਧਣ ਦੀ ਸਮੱਸਿਆ
ਮਾਹਰਾਂ ਮੁਤਾਬਕ ਭੋਜਨ ਕਰਨ ਤੋਂ ਬਾਅਦ ਝਪਕੀ ਲੈਣ ‘ਤੇ ਖਾਣਾ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਬਦਹਜ਼ਮੀ, ਭਾਰ ਵਧਣ ਵਰਗੀਆਂ ਸਮੱਸਿਆਵਾਂ ਹੋਣ ਖ਼ਤਰਾ ਰਹਿੰਦਾ ਹੈ।

Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ

6. ਖਾਣਾ ਖਾਣ ਤੋਂ ਬਾਅਦ ਨਹਾਉਣਾ ਨਹੀਂ ਚਾਹੀਦਾ
ਨਹਾਉਣ ਨਾਲ ਸਾਡੇ ਸਰੀਰ ਦਾ ਤਾਪਮਾਨ ਨਿਅੰਤਰਿਤ ਰਹਿੰਦਾ ਹੈ ਪਰ ਖਾਣਾ ਖਾਣ ਤੋਂ ਬਾਅਦ ਨਹਾਉਣ ਨੂੰ ਮਾਹਰ ਵਧੀਆ ਨਹੀਂ ਮੰਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਾਉਣ ਤੋਂ ਬਾਅਦ ਸਰੀਰ ‘ਚ ਖ਼ੂਨ ਦਾ ਵਹਾਅ ਚਮੜੀ ਵੱਲ ਸ਼ੁਰੂ ਹੋਣ ਲਗਦਾ ਹੈ, ਜਿਸ ਨਾਲ ਪਾਚਣ ਪਰਿਕ੍ਰੀਆ ਵਿਚ ਰੁਕਾਵਟ ਆਉਂਦੀ ਹੈ।

Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

PunjabKesari


author

rajwinder kaur

Content Editor

Related News