Health Tips: ਲਗਾਤਾਰ ਬੈਠੇ ਰਹਿਣ ਕਾਰਨ ਹੁੰਦੈ ਲੱਕ ਦਰਦ ਤਾਂ ਜਾਣ ਲਓ ਨਿਜ਼ਾਤ ਪਾਉਣ ਦਾ ਆਸਾਨ ਤਰੀਕਾ

Friday, Mar 22, 2024 - 03:17 PM (IST)

Health Tips: ਲਗਾਤਾਰ ਬੈਠੇ ਰਹਿਣ ਕਾਰਨ ਹੁੰਦੈ ਲੱਕ ਦਰਦ ਤਾਂ ਜਾਣ ਲਓ ਨਿਜ਼ਾਤ ਪਾਉਣ ਦਾ ਆਸਾਨ ਤਰੀਕਾ

ਜਲੰਧਰ (ਬਿਊਰੋ) - ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੱਕ ’ਚ ਹੋਣ ਵਾਲੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਹ ਸਮੱਸਿਆ ਹੁਣ ਆਮ ਹੋ ਗਈ ਹੈ। ਗ਼ਲਤ ਲਾਈਫ ਸਟਾਈਲ, ਖਾਣ-ਪੀਣ, ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਲੱਕ ’ਚ ਦਰਦ ਹੋਣ ਦੀ ਸਮੱਸਿਆ ਹੁੰਦੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ 'ਤੇ ਬੈਠਣ ਨਾਲ ਜਾਂ ਟੇਢੇ ਸੌਣ ਨਾਲ ਵੀ ਹੋ ਸਕਦਾ ਹੈ। ਗਠੀਏ ਦੇ ਰੋਗ ਕਾਰਨ ਵੀ ਪਿੱਠ 'ਚ ਦਰਦ ਹੋ ਸਕਦਾ ਹੈ। ਕਈ ਵਾਰ ਘਰ ਦਾ ਕੰਮ ਕਰਦੇ ਸਮੇਂ ਅਚਾਨਕ ਲੱਕ 'ਚ ਦਰਦ ਹੋਣ ਲੱਗਦੀ ਹੈ। ਅਜਿਹੀ ਦਰਦ ਨੂੰ ਦੂਰ ਕਰਨ ਲਈ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.....

ਸੈਰ ਕਰਨਾ
ਮਾਹਿਰਾਂ ਅਨੁਸਾਰ ਜੇਕਰ ਤੁਹਾਡੇ ਲੱਕ 'ਚ ਦਰਦ ਹੈ ਤਾਂ ਤੁਹਾਨੂੰ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੱਕ 'ਚ ਦਰਦ ਹੋਣ 'ਤੇ ਤੁਰਨਾ ਘੱਟ ਕਰ ਦਿੰਦੇ ਹਨ, ਜੋ ਗ਼ਲਤ ਹੈ। ਸੈਰ ਕਰਨ ਨਾਲ ਇਹ ਦਰਦ ਠੀਕ ਹੋ ਜਾਂਦਾ ਹੈ।

ਭਾਰ ਕੰਟਰੋਲ ਕਰੋ
ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਲੱਕ ’ਚ ਹੋਣ ਵਾਲੇ ਦਰਦ ਦਾ ਕਾਰਨ ਬਣ ਸਕਦਾ ਹੈ। ਇਸ ਲਈ ਆਪਣੇ ਭਾਰ ਨੂੰ ਕੰਟਰੋਲ ਕਰਕੇ ਰੱਖੋ। ਭਾਰ ਘਟਾਉਣ ਲਈ ਕਿਸੇ ਟ੍ਰੇਨਰ ਦੀ ਮਦਦ ਲਈ ਜਾ ਸਕਦੀ ਹੈ। 

ਸਹੀ ਤਰੀਕੇ ਨਾਲ ਸੌਂਣਾ
ਲੱਕ ’ਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਰੋਜ਼ ਸਮੇਂ ਸਿਰ ਸੌਣਾ ਚਾਹੀਦਾ ਹੈ। ਹਮੇਸ਼ਾ ਸਿੱਧੇ ਅਤੇ ਸਹੀ ਤਰੀਕੇ ਨਾਲ ਸੌਂਣ 'ਤੇ ਲੱਕ 'ਚ ਦਰਦ ਕਦੇ ਨਹੀਂ ਹੁੰਦਾ। ਟੇਢੇ-ਮੇਢੇ ਸੌਣ ਨਾਲ ਸਰੀਰ ’ਚ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ।  

ਕਸਰਤ ਕਰੋ
ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕਸਰਤ ਹੈ। ਦਰਦ ਹੋਣ ’ਤੇ ਤੁਹਾਨੂੰ ਸਵੇਰੇ ਉੱਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿੰਦੀਆਂ ਹਨ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲਦਾ ਹੈ। ਲੱਕ ਨੂੰ ਸਟ੍ਰੈਚ ਕਰਨ ਵਾਲੀ ਕਸਰਤ ਕਰੋ। 

ਪੋਸਚਰ ਦਾ ਰੱਖੋ ਧਿਆਨ
ਤੁਹਾਡਾ ਬੈਠਣ ਦਾ ਤਰੀਕਾ ਲੱਕ 'ਚ ਹੋਣ ਵਾਲੇ ਦਰਦ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਸਮਾਂ ਕੁਰਸੀ 'ਚੇ ਬੈਠ ਕੇ ਕੰਮ ਕਰਦੇ ਸਮੇਂ ਪਿੱਠ 'ਤੇ ਜ਼ਿਆਦਾ ਭਾਰ ਨਾ ਪੈਣ ਦਿਓ। ਜੇਕਰ ਅਜਿਹਾ ਹੁੰਦਾ ਹੈ ਤਾਂ ਲੱਕ ਦਾ ਦਰਦ ਵੱਧ ਸਕਦਾ ਹੈ। ਲੱਕ ਦੇ ਦਰਦ ਨੂੰ ਦੂਰ ਕਰਨ ਲਈ ਬੈਠਣ ਲਈ ਵਧੀਆ ਕਿਸਮ ਦੀ ਕੁਰਸੀ ਦੀ ਚੋਣ ਕਰਨੀ ਚਾਹੀਦੀ ਹੈ। 

ਭਾਰੀ ਸਮਾਨ ਨਾ ਚੁੱਕੋ
ਲੱਕ ਦਰਦ ਹੋਣ ’ਤੇ ਕਦੇ ਵੀ ਭਾਰੀ ਸਾਮਾਨ ਨਾ ਚੁੱਕੋ। ਲੋੜ ਤੋਂ ਵਧ ਭਾਰ ਚੁੱਕਣ ਨਾਲ ਦਰਦ ਦੀ ਸਮੱਸਿਆ ਜ਼ਿਆਦਾ ਵੱਧ ਸਕਦੀ ਹੈ, ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਲੱਕ ਦੀ ਮਾਲਸ਼
ਲੱਕ ’ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਸਰੀਰ ਦੀ ਮਾਲਿਸ਼ ਕਰਨੀ ਚਾਹੀਦੀ ਹੈ, ਜੋਬਹੁਤ ਜ਼ਰੂਰੀ ਹੁੰਦੀ ਹੈ। ਲੱਕ ਦੀ ਮਾਲਿਸ਼ ਕਰਨ ਲਈ ਤੁਸੀਂ ਕੋਈ ਵੀ ਚੰਗਾ ਤੇਲ ਜਾਂ ਮਲਮ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ। 


author

sunita

Content Editor

Related News