ਬਿਨਾਂ ਦਵਾਈ ਸਿਰਦਰਦ ਠੀਕ ਕਰਨ ਲਈ ਅਪਣਾਓ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗਾ ਆਰਾਮ

Thursday, May 23, 2024 - 06:01 AM (IST)

ਬਿਨਾਂ ਦਵਾਈ ਸਿਰਦਰਦ ਠੀਕ ਕਰਨ ਲਈ ਅਪਣਾਓ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗਾ ਆਰਾਮ

ਜਲੰਧਰ (ਬਿਊਰੋ)– ਸਿਰ ਦਰਦ ਇਕ ਬਹੁਤ ਹੀ ਆਮ ਸਮੱਸਿਆ ਹੈ ਤੇ ਹਰ ਵਿਅਕਤੀ ਨੂੰ ਕਦੇ ਨਾ ਕਦੇ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ ਪਰ ਕਈ ਵਾਰ ਇਹ ਇਹ ਇੰਨੀ ਵਧ ਜਾਂਦੀ ਹੈ ਕਿ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਂਝ ਤਾਂ ਬਾਜ਼ਾਰ ’ਚ ਕਈ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਹਨ, ਜੋ ਤੁਹਾਨੂੰ ਸਿਰ ਦਰਦ ਤੋਂ ਰਾਹਤ ਦਿਵਾ ਸਕਦੀਆਂ ਹਨ ਪਰ ਜ਼ਿਆਦਾ ਦਵਾਈਆਂ ਲੈਣਾ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।

ਅਜਿਹੀ ਸਥਿਤੀ ’ਚ ਇਹ ਜ਼ਰੂਰੀ ਹੈ ਕਿ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾਓ। ਇਸ ਨਾਲ ਤੁਹਾਡਾ ਸਿਰਦਰਦ ਵੀ ਦੂਰ ਹੋਵੇਗਾ ਤੇ ਇਸ ਦੇ ਮਾੜੇ ਪ੍ਰਭਾਵ ਵੀ ਨਹੀਂ ਹੋਣਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕੁਝ ਹੀ ਮਿੰਟਾਂ ’ਚ ਸਿਰਦਰਦ ਤੋਂ ਛੁਟਕਾਰਾ ਪਾ ਸਕਦੇ ਹੋ–

ਪੁਦੀਨਾ
ਸਿਰਦਰਦ ਤੋਂ ਰਾਹਤ ਪਾਉਣ ਲਈ ਪੁਦੀਨੇ ਦੀ ਚਾਹ ਪੀਏ। ਪੁਦੀਨੇ ਦੇ ਤੇਲ ਨਾਲ ਮੱਥੇ ਦੀ ਮਾਲਸ਼ ਕਰੋ। ਇਸ ਨਾਲ ਮਿੰਟਾਂ ’ਚ ਦਰਦ ਤੋਂ ਰਾਹਤ ਮਿਲੇਗੀ।

ਅਦਰਕ
ਅਦਰਕ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ ਹੈ। ਕੱਚੇ ਅਦਰਕ ਨੂੰ ਪਾਣੀ ’ਚ ਉਬਾਲ ਲਓ। ਇਸ ਦੀ ਭਾਫ ਲੈਣ ਨਾਲ ਵੀ ਦਰਦ ਠੀਕ ਹੁੰਦਾ ਹੈ।

ਲੌਂਗ
ਲੌਂਗ ਦੇ ਤੇਲ ਨਾਲ ਵੀ ਤੁਸੀਂ ਮੱਥੇ ਦੀ ਮਾਲਸ਼ ਕਰ ਸਕਦੇ ਹੋ। ਇਸ ਨੂੰ ਕੁੱਟ ਕੇ ਸੁੰਘ ਵੀ ਸਕਦੇ ਹੋ। ਇਸ ਨਾਲ ਵੀ ਸਿਰਦਰਦ ਤੋਂ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : Health Tips : ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ 'ਹਲਦੀ' ਦੀ ਜ਼ਿਆਦਾ ਵਰਤੋਂ, ਸੋਚ-ਸਮਝ ਕੇ ਕਰੋ ਇਸਤੇਮਾਲ

ਤੁਲਸੀ
ਤੁਲਸੀ ਦੀ ਚਾਹ ਪੀਓ। ਇਸ ਲਈ ਤੁਲਸੀ ਨੂੰ ਪਾਣੀ ’ਚ ਉਬਾਲ ਕੇ ਸ਼ਹਿਦ ਮਿਲਾ ਕੇ ਪੀਓ। ਤੁਲਸੀ ਦੇ ਤੇਲ ਨੂੰ ਮੱਥੇ ’ਤੇ ਲਗਾ ਕੇ ਮਾਲਸ਼ ਵੀ ਕਰ ਸਕਦੇ ਹੋ।

ਲੈਵੇਂਡਰ
ਲੈਵੇਂਡਰ ਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ ’ਚ ਮਿਲਾ ਕੇ ਭਾਫ ਲੈ ਸਕਦੇ ਹੋ। ਇਸ ਨਾਲ ਵੀ ਸਿਰਦਰਦ ਤੋਂ ਆਰਾਮ ਮਿਲਦਾ ਹੈ।

ਆਈਸ ਪੈਕ
ਬਰਫ਼ ਨਾਲ ਸਿਰ ਨੂੰ ਸੇਕ ਦੇ ਸਕਦੇ ਹੋ। ਮਾਈਗ੍ਰੇਨ ਦੇ ਦਰਦ ਤੋਂ ਰਾਹਤ ਪਾਉਣ ਲਈ ਇਹ ਚੰਗਾ ਇਲਾਜ ਹੈ। ਆਈਸ ਪੈਕ ਨਾਲ ਧੋਣ ਦੇ ਪਿੱਛੇ ਸੇਕ ਦਿਓ।

ਸੇਬ
ਸੇਬ ’ਤੇ ਲੂਣ ਲਗਾ ਕੇ ਖਾ ਸਕਦੇ ਹੋ। ਇਹ ਦੇਸੀ ਨੁਸਖ਼ਾ ਵੀ ਸਿਰਦਰਦ ਤੋਂ ਆਰਾਮ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸਿਰਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕਿਹੜੇ ਦੇਸੀ ਨੁਸਖ਼ੇ ਦੀ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News