ਪੁਲਸ ਚੌਕੀ ਸਭਰਾ ''ਚ ਤਾਇਨਾਤ ਮੁਲਾਜ਼ਮ ਦੀ ਮੌਤ, ਮਿੰਟਾਂ ''ਚ ਨਿਕਲੇ ਸਾਹ
Friday, Sep 11, 2026 - 06:25 PM (IST)
ਤਰਨਤਾਰਨ/ਪੱਟੀ : ਪੁਲਸ ਚੌਕੀ ਸਭਰਾ ਵਿਖੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਹੀਰਾ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਹੀਰਾ ਸਿੰਘ ਜ਼ਿਲਾ ਤਰਨਤਾਰਨ ਦੇ ਪਿੰਡ ਗੁਲਾਲੀਪੁਰ ਦਾ ਰਹਿਣ ਵਾਲਾ ਸੀ ਅਤੇ ਪੁਲਸ ਚੌਕੀ ਸਭਰਾ ਵਿਖੇ ਤਾਇਨਾਤ ਸੀ। ਡਿਊਟੀ ਦੌਰਾਨ ਅੱਜ ਸਵੇਰੇ ਅਚਾਨਕ ਉਸਦੀ ਤਬੀਅਤ ਵਿਗੜ ਗਈ ਤਾਂ ਤੁਰੰਤ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਰਸਤੇ ਵਿਚ ਜਾਂਦਿਆਂ ਹੀ ਹੀਰਾ ਸਿੰਘ ਦਮ ਤੋੜ ਗਿਆ।
ਇਹ ਵੀ ਪੜ੍ਹੋ : ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਮ੍ਰਿਤਕ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਪੁਲਸ ਨੇ ਮ੍ਰਿਤਕ ਹੀਰਾ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਹੀਰਾ ਸਿੰਘ ਦੇ ਜੱਦੀ ਪਿੰਡ ਗੁਲਾਲੀਪੁਰ ਜ਼ਿਲਾ ਤਰਨਤਾਰਨ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
