ਵੈਕਸੀਨੇਸ਼ਨ ਤੋਂ ਬਾਅਦ ਵੀ ਲੋਕ ਕਿਉਂ ਹੋ ਰਹੇ ਹਨ ਕੋਰੋਨਾ ਦਾ ਸ਼ਿਕਾਰ, ਜਾਣੋ ਕਾਰਨ

Wednesday, May 19, 2021 - 11:24 AM (IST)

ਵੈਕਸੀਨੇਸ਼ਨ ਤੋਂ ਬਾਅਦ ਵੀ ਲੋਕ ਕਿਉਂ ਹੋ ਰਹੇ ਹਨ ਕੋਰੋਨਾ ਦਾ ਸ਼ਿਕਾਰ, ਜਾਣੋ ਕਾਰਨ

ਨਵੀਂ ਦਿੱਲੀ—ਦੇਸ਼ ’ਚ ਆਈ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਚਣ ਲਈ ਹਾਲੇ ਇਕ ਮਾਤਰ ਉਪਾਅ ਵੈਕਸੀਨੇਸ਼ਨ ਹੀ ਹੈ। ਜਿਸ ਦੀ ਰਫ਼ਤਾਰ ’ਚ ਹੁਣ ਤੇਜ਼ੀ ਦਿਖਾਈ ਦੇ ਰਹੀ ਹੈ। ਦੇਸ਼ ਭਰ ’ਚ ਹੁਣ ਤੱਕ 18 ਕਰੋੜ 40 ਲੱਖ 53 ਹਜ਼ਾਰ 149 ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਪਰ ਇਸ ਦੌਰਾਨ ਇਕ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਟੀਕਾਕਰਨ ਤੋਂ ਬਾਅਦ ਵੀ ਲੋਕ ਕੋਰੋਨਾ ਦਾ ਦੁਬਾਰਾ ਸ਼ਿਕਾਰ ਕਿਉਂ ਹੋ ਰਹੇ ਹਨ।
ਦਰਅਸਲ ਇਹ ਸਵਾਲ ਇਸ ਲਈ ਵੀ ਰਫ਼ਤਾਰ ਫੜ ਰਿਹਾ ਹੈ ਕਿ ਕਿਉਂਕਿ ਦੇਸ਼ ਦੇ ਮਸ਼ਹੂਰ ਹਾਰਟ ਰੋਗ ਮਾਹਿਰ ਡਾ. ਕੇ.ਕੇ. ਅਗਰਵਾਲ ਕੋਰੋਨਾ ਟੀਕਾਕਰਨ ਦੀਆਂ ਦੋਵਾਂ ਖੁਰਾਕਾਂ ਲੈ ਚੁੱਕੇ ਸਨ ਪਰ ਇਸ ਦੇ ਬਾਵਜੂਦ ਉਹ ਕੋਰੋਨਾ ਨੂੰ ਮਾਤ ਦੇਣ ’ਚ ਸਫ਼ਲ ਨਹੀਂ ਹੋ ਸਕੇ। ਕਰੀਬ 1 ਹਫ਼ਤੇ ਤੋਂ ਉਨ੍ਹਾਂ ਦਾ ਇਲਾਜ ਐਮਸ, ਨਵੀਂ ਦਿੱਲੀ ’ਚ ਡਾਕਟਰਾਂ ਦੀ ਇਕ ਵਿਸ਼ੇਸ ਟੀਮ ਕਰ ਰਹੀ ਸੀ ਜਿਸ ਤੋਂ ਬਾਅਦ ਦੇਰ ਰਾਤ 11.30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਸ ਦੇ ਚੱਲਦੇ ਹੁਣ ਇਹ ਸਵਾਲ ਬਹੁਤ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਕਿ ਟੀਕਾਕਰਨ ਤੋਂ ਬਾਅਦ ਵੀ ਲੋਕਾਂ ਨੂੰ ਕੋਰੋਨਾ ਕਿਉਂ ਹੋ ਰਿਹਾ ਹੈ। 

PunjabKesari
ਇਸ ਕਾਰਨ ਕਰਕੇ ਟੀਕਾਕਰਨ ਤੋਂ ਬਾਅਦ ਵੀ ਹੋ ਰਿਹਾ ਹੈ ਕੋਰੋਨਾ
ਉੱਧਰ ਇਕ ਨਿਊਜ਼ ਚੈਨਲ ਦੇ ਹਵਾਲੇ ਨਾਲ ਇਸ ਸਵਾਲ ਦੇ ਉੱਪਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ’ਚ ਕਈ ਵੱਖ-ਵੱਖ ਕੰਪਲੀਕੇਸ਼ਨ ਹੋ ਸਕਦੇ ਹਨ। ਇਸ ’ਚ ਇਕ ਵੱਡਾ ਕਾਰਨ ਕੋਮੋਡਿਟੀ ਡਿਜੀਜ਼ ਦਾ ਹੋਣਾ ਵੀ ਹੈ ਇਸ ਦੀ ਵਜ੍ਹਾ ਨਾਲ ਹਾਈ ਰਿਸਕ ਜ਼ਿਆਦਾ ਵੱਧ ਜਾਂਦਾ ਹੈ।
ਕੋਮੋਡਿਟੀ ਡਿਜੀਜ਼ ’ਚ ਜਿਵੇਂ ਹਾਰਟ ਅਟੈਕ, ਬਲੱਡ ਪ੍ਰੈਸ਼ਰ, ਸ਼ੂਗਰ, ਫੇਫੜਿਆਂ ਅਤੇ ਦੂਜੀਆਂ ਕਈ ਸਮੱਸਿਆਵਾਂ/ਬਿਮਾਰੀਆਂ ਆਦਿ ਪ੍ਰਮੁੱਖ ਰੂੁਪ ਨਾਲ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਦੀ ਵਜ੍ਹਾ ਨਾਲ ਕੋਰੋਨਾ ਸੰਕਰਮਿਤ ਮਰੀਜ਼ ਨੂੰ ਹਾਈ ਰਿਸਕ ਜ਼ਿਆਦਾ ਹੋ ਜਾਂਦਾ ਹੈ ਅਤੇ ਇਹ ਮੌਤ ਦਾ ਇਕ ਵੱਡਾ ਕਾਰਨ ਬਣਦਾ ਹੈ। 

PunjabKesari
ਡਾਕਟਰ ਮੁਤਾਬਕ ਅਜਿਹਾ ਨਹੀਂ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਦੀ ਇਕ ਜਾਂ ਦੋ ਖੁਰਾਕਾਂ ਦਿੱਤੀਆਂ ਜਾਣ ਤਾਂ ਉਸ ਨੂੰ ਕੋਰੋਨਾ ਨਹੀਂ ਹੋਵੇਗਾ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਸਾਰੀਆਂ ਸਾਵਧਾਨੀਆਂ ਨੂੰ ਵਰਤੇ ਜੋ ਜ਼ਰੂਰੀ ਹਨ।
ਟੀਕਾਕਰਨ ਕਰਵਾਉਣ ਤੋਂ ਇਕ ਮਹੀਨੇ ਬਾਅਦ ਆਪਣਾ ਐਂਟੀ-ਬਾਡੀਜ਼ ਟੈਸਕ ਕਰਵਾਓ।

PunjabKesari
ਡਾਕਟਰ ਮੁਤਾਬਕ ਕੋਰੋਨਾ ਟੀਕਾਕਰਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਜ਼ਰੂਰੀ ਹੈ ਕਿ ਇਕ ਮਹੀਨੇ ਬਾਅਦ ਆਪਣਾ ਐਂਟੀ-ਬਾਡੀਜ਼ ਟੈਸਟ ਕਰਵਾਉਣ। ਦੱਸਿਆ ਜਾਂਦਾ ਹੈ ਕਿ 70 ਤੋਂ 90 ਫੀਸਦੀ ’ਚ ਕੋਰੋਨਾ ਟੀਕਾਕਰਨ ਤੋਂ ਬਾਅਦ ਐਂਟੀ-ਬਾਡੀਜ਼ ਦਾ ਬਣਨਾ ਜ਼ਰੂਰ ਦੇਖਿਆ ਗਿਆ ਹੈ। ਉੱਧਰ ਵੈਕਸੀਨ ਤੋਂ ਬਾਅਦ ਕੋਰੋਨਾ ਸੰਕਰਮਿਤ ਹੋਣ ਦੇ ਪਿੱਛੇ ਇਸ ਵੱਡਾ ਕਾਰਨ ਇਹ ਵੀ ਹੈ ਕਿ ਸਬੰਧਤ ਵਿਅਕਤੀ ਦੀ ਇਮਿਊਨਿਟੀ ਪਾਵਰ ਘੱਟ ਹੈ। 
ਡਾਕਟਰ ਮੁਤਾਬਕ ਵੈਕਸੀਨੇਸ਼ਨ ਹੋਣ ਤੋਂ ਬਾਅਦ ਇਹ ਨਾ ਸੋਚੋ ਕਿ ਹੁਣ ਸਾਨੂੰ ਕੋਰੋਨਾ ਨਹੀਂ ਹੋਵੇਗਾ, ਇਹ ਸੋਚਣਾ ਬਿਲਕੁੱਲ ਗ਼ਲਤ ਹੈ ਕਿਉਂਕਿ ਇਹ ਮਿਊਟੈਂਟ ਵਾਇਰਸ ਹੈ, ਇਸ ਲਈ ਖ਼ੁਦ ਦਾ ਖ਼ਾਸ ਤੌਰ ’ਤੇ ਧਿਆਨ ਰੱਖੋ ਜਿਵੇਂ ਕਿ...

PunjabKesari
-ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਨਾ ਜਾਓ
-10-10 ਮਿੰਟ ਬਾਅਦ ਹੱਥਾਂ ਨੂੰ ਸਾਫ਼ ਕਰੋ
-ਮਾਸਕ ਜ਼ਰੂਰ ਪਾਓ
-ਵਰਕ ਫਾਰਮ ਹੋਮ ਕਰਨ ਵਾਲੇ ਵੀ ਓਵਰਟਾਈਮ ਵਰਕ ਨਾ ਕਰੋ
-ਡਾਕਟਰ ਮੁਤਾਬਕ ਜੋ ਕੋਵਿਡ ’ਚ ਡਿਊਟੀ ਕਰਨ ਰਹੇ ਹਨ ਉਨ੍ਹਾਂ ਦੇ ਤੇਜ਼ੀ ਨਾਲ ਚਪੇਟ ’ਚ ਆਉਣ ਦਾ ਖਦਸ਼ਾ ਜ਼ਿਆਦਾ ਹੁੰਦਾ ਹੈ
-60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸਾਵਧਾਨੀਆਂ ਜ਼ਿਆਦਾ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। 


author

Aarti dhillon

Content Editor

Related News