ਸਕਿਨ ਲਈ ਲਾਹੇਵੰਦ ਹੁੰਦੇ ਨੇ ਮੇਥੀ ਦੇ ਦਾਣੇ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

02/22/2020 5:42:38 PM

ਜਲੰਧਰ— ਮੇਥੀ ਦੇ ਦਾਣੇ ਅਕਸਰ ਖਾਣਾ ਬਣਾਉਣ ਦੀਆਂ ਚੀਜ਼ਾਂ 'ਚ ਵਰਤੇ ਜਾਂਦੇ ਹਨ। ਮੇਥੀ ਦੇ ਦਾਣੇ ਪ੍ਰੋਟੀਨ, ਵਿਟਾਮਿਨਸ ਅਤੇ ਕੈਸ਼ਲੀਅਮ ਵਰਗੇ ਕਈ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਲਈ ਬੇਹੱਦ ਲਾਭਕਾਰੀ ਸਾਬਤ ਹੁੰਦੇ ਹਨ। ਇਸ ਦੇ ਸੇਵਨ ਨਾਲ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤਾਂ ਕਾਰਨ ਇਹ ਸਕਿਨ ਅਤੇ ਵਾਲਾਂ 'ਚ ਵੀ ਫਾਇਦੇਮੰਦ ਸਾਬਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਮੇਥੀ ਦੇ ਦਾਣੇ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।

PunjabKesari

ਵਾਲਾਂ ਲਈ ਲਾਹੇਵੰਦ ਹੁੰਦੇ ਨੇ ਮੇਥੀ ਦੇ ਦਾਣੇ
ਮੇਥੀ ਦੇ ਦਾਣੇ ਵਾਲਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਤੁਹਾਨੂੰ 2 ਚਮਚੇ ਮੇਥੀ ਦੇ ਦਾਣਿਆਂ 'ਚ 1-1 ਚਮਚ ਨਿੰਬੂ ਦਾ ਰਸ ਅਤੇ ਨਾਰੀਅਲ ਦਾ ਦੁੱਧ ਮਿਲਾ ਕੇ ਮਿਸ਼ਰਣ ਤਿਆਰ ਕਰਨਾ ਚਾਹੀਦਾ ਹੈ। ਫਿਰ ਇਸ ਮਿਸ਼ਰਣ 30 ਮਿੰਟਾਂ ਤੱਕ ਵਾਲਾਂ 'ਤੇ ਲਗਾਓ। ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੁੰਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ। ਇਸ ਦੇ ਨਾਲ ਹੀ ਵਾਲ ਚਮਕਦਾਰ ਵੀ ਹੁੰਦੇ ਹਨ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ
ਮੇਥੀ ਦੇ ਦਾਣੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫੀ ਲਾਹੇਵੰਦ ਹੁੰਦੇ ਹਨ। ਰੋਜ਼ਾਨਾ ਇਕ ਚਮਚ ਮੇਥੀ ਦੇ ਪਾਊਡਰ ਨੂੰ ਪਾਣੀ ਨਾਲ ਪੀਣ ਕਾਰਨ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

PunjabKesari

ਪਾਚਨ ਤੰਤਰ ਕਰੇ ਮਜ਼ਬੂਤ
ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ, ਵਿਟਾਮਿਨ ਕੇ. ਆਦਿ ਤੱਤਾਂ ਨਾਲ ਭਰਪੂਰ ਮੇਥੀ ਪੇਟ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਹ ਭੋਜਨ ਨੂੰ ਪਚਾਉਣ 'ਚ ਮਦਦ ਕਰਨ ਨਾਲ ਪਾਚਨ ਕਿਰਿਆ ਨੂੰ ਮਜ਼ਬੂਤ ਰੱਖਦਾ ਹੈ। ਫਾਈਬਰ ਦੀ ਮਾਤਰਾ ਵੱਧ ਹੋਣ ਕਾਰਨ ਇਸ ਦੇ ਸੇਵਨ ਨਾਲ ਕਬਜ਼, ਐਸੀਡਿਟੀ, ਗੈਸ ਆਦਿ ਦੀ ਸਮੱਸਿਆ ਨਹੀਂ ਹੁੰਦੀ।

ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਦੇਵੇ ਨਿਜਾਤ
ਮੇਥੀ ਦੇ ਦਾਣੇ ਪੀਰੀਅਡ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਵੀ ਰਾਹਤ ਦਿੰਦੇ ਹਨ। ਇਹ ਪੇਟ ਦਰਦ ਤੋਂ ਰਾਹਤ ਦਿਵਾਉਣ ਦੇ ਨਾਲ-ਨਾਲ ਸਿਰ ਦਰਦ ਅਤੇ ਥਕਾਣ ਨੂੰ ਵੀ ਦੂਰ ਕਰਦੇ ਹਨ। ਪੀਰੀਅਡ ਆਉਣ ਦੇ ਦਿਨਾਂ 'ਚ ਰੋਜ਼ਾਨਾ ਮੇਥੀ ਦੇ ਦਾਣੇ ਖਾਣੇ ਚਾਹੀਦੇ ਹਨ।

PunjabKesari

ਹਾਈ ਬਲੱਡ ਪ੍ਰੈਸ਼ਰ ਰੱਖੇ ਕੰਟਰੋਲ
ਮੇਥੀ ਦੇ ਦਾਣੇ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਇਹ ਵੱਧਦੇ ਕੋਲੈਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਮੇਥੀ ਦੇ ਦਾਣੇ ਕੋਲੈਸਟਰੋਲ ਨੂੰ ਵਧਾ ਕੇ ਖਰਾਬ ਕੋਲੈਸਟਰੋਲ ਨੂੰ ਖਤਮ ਕਰਦੇ ਹਨ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

PunjabKesari

ਭਾਰ ਨੂੰ ਰੱਖੇ ਕੰਟਰੋਲ
ਮੇਥੀ ਦੇ ਦਾਣੇ ਭਾਰ ਘੱਟ ਕਰਨ 'ਚ ਵੀ ਲਾਹੇਵੰਦ ਹੁੰਦੇ ਹਨ। ਭਾਰ ਨੂੰ ਕੰਟਰੋਲ 'ਚ ਰੱਖਣ ਲਈ ਰੋਜ਼ਾਨਾ ਮੇਥੀ ਦੇ ਦਦਾਣੇ ਖਾਣੇ ਚਾਹੀਦੇ ਹਨ।

ਸਕਿਨ ਲਈ ਲਾਹੇਵੰਦ
ਇਸ ਨੂੰ ਚਿਹਰੇ 'ਤੇ  ਲਗਾਉਣ ਨਾਲ ਸਕਿਨ ਸਬੰਧੀ ਹੋਣ ਵਾਲੀ ਕਈ ਸਮੱਸਿਆ ਤੋਂ ਰਾਹਤ ਮਿਲਦੀ ਹੈ। ਰਾਤ ਭਾਰ ਭਿਓ ਕੇ ਰੱਖਣ ਨਾਲ ਮੇਥੀ ਦੇ ਦਾਣਿਆਂ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਮੂੰਹ ਦੇ ਕਿਲਾਂ ਤੋਂ ਛੁਟਕਾਰਾ ਮਿਲਦਾ ਹੈ।


shivani attri

Content Editor

Related News