ਔਰਤਾਂ ਲਈ ਮੇਥੀ ਪਾਊਡਰ ਹੈ ਬੇਹੱਦ ਲਾਭਕਾਰੀ, ਜਾਣੋ ਵਰਤੋਂ ਦੇ ਢੰਗ

Friday, Aug 19, 2022 - 11:24 AM (IST)

ਔਰਤਾਂ ਲਈ ਮੇਥੀ ਪਾਊਡਰ ਹੈ ਬੇਹੱਦ ਲਾਭਕਾਰੀ, ਜਾਣੋ ਵਰਤੋਂ ਦੇ ਢੰਗ

ਨਵੀਂ ਦਿੱਲੀ- ਮੇਥੀ ਦਾ ਪਾਊਡਰ ਅਜਿਹਾ ਪਾਊਡਰ ਹੈ ਜਿਸ ਦਾ ਇਸਤੇਮਾਲ ਖਾਣਾ ਬਣਾਉਣ ਤੋਂ ਲੈ ਕੇ ਘਰੇਲੂ ਇਲਾਜ 'ਚ ਕੀਤਾ ਜਾਂਦਾ ਹੈ। ਮੇਥੀ ਪਾਊਡਰ 'ਚ ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਇਸ 'ਚ ਪ੍ਰੋਟੀਨ, ਲਿਪਿਡ, ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ , ਜਿੰਕ, ਮੈਗਜ਼ੀਨ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਨਾਲ ਪੀਰੀਅਡ 'ਚ ਹੋਣ ਵਾਲੇ ਦਰਦ 'ਚ ਰਾਹਤ ਮਿਲਦੀ ਹੈ। ਮੇਥੀ ਪਾਊਡਰ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟਸ ਸਕਿਨ ਅਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। 
1.ਮੈਨੋਪਾਜ਼ ਦੇ ਦਰਦ 'ਚ ਫਾਇਦੇਮੰਦ
ਮੇਥੀ ਪਾਊਡਰ ਦੇ ਸੇਵਨ ਨਾਲ ਔਰਤਾਂ 'ਚ ਮੈਨੋਪਾਜ਼ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਦਰਅਸਲ ਮੈਨੋਪੋਜ਼ ਦੇ ਦੌਰਾਨ ਔਰਤਾਂ ਨੂੰ ਦਰਦ, ਜਲਨ ਅਤੇ ਬੇਚੈਨੀ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਅਜਿਹੇ 'ਚ ਮੇਥੀ ਪਾਊ਼ਡਰ ਦਾ ਸੇਵਨ ਉਨ੍ਹਾਂ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ। ਇਸ ਨਾਲ ਢਿੱਡ 'ਚ ਦਰਦ, ਕਮਜ਼ੋਰੀ ਅਤੇ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਤੁਹਾਨੂੰ ਸਰੀਰ ਦੇ ਦਰਦ ਅਤੇ ਸੋਜ ਤੋਂ ਰਾਹਤ ਦਿਵਾ ਸਕਦੇ ਹੋ। ਇਸ ਨੂੰ ਤੁਸੀਂ ਸਵੇਰੇ ਦੇ ਸਮੇਂ ਪਾਣੀ ਨਾਲ ਲੈ ਸਕਦੇ ਹੋ। 

PunjabKesari
ਬ੍ਰੈਸਟ ਮਿਲਕ ਵਧਾਏ
ਬੱਚੇ ਦੇ ਜਨਮ ਤੋਂ ਬਾਅਦ ਕਈ ਔਰਤਾਂ 'ਚ ਬ੍ਰੈਸਟ ਮਿਲਕ ਦੀ ਘਾਟ ਹੁੰਦੀ ਹੈ। ਜਿਸ ਕਾਰਨ ਉਹ ਆਪਣੇ ਬੱਚੇ ਨੂੰ ਭਰਪੂਰ ਮਾਤਰਾ 'ਚ ਦੁੱਧ ਨਹੀਂ ਪਿਲਾ ਪਾਉਂਦੀਆਂ ਹਨ। ਅਜਿਹੀਆਂ ਮਾਂਵਾਂ ਲਈ ਮੇਥੀ ਪਾਊਡਰ ਕਾਫੀ ਫਾਇਦੇਮੰਦ ਹੋ ਸਕਦਾ ਹੈ। ਦਰਅਸਲ ਮੇਥੀ ਪਾਊਡਰ ਦੇ ਸੇਵਨ ਨਾਲ ਸਰੀਰ 'ਚ ਐਸਟ੍ਰੋਜਨ ਦੇ ਉਤਪਾਦਨ 'ਚ ਵਾਧਾ ਹੁੰਦਾ ਹੈ। ਇਸ ਨਾਲ ਬ੍ਰੈਸਟ ਮਿਲਕ ਦੇ ਉਤਪਾਦਨ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਸਾਈਜ਼ ਵਧਾਉਣ 'ਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ। 
ਪੀਰੀਅਡਸ ਦੇ ਦਰਦ ਤੋਂ ਰਾਹਤ 
ਕਈ ਔਰਤਾਂ 'ਚ ਪੀਰੀਅਡਸ ਦੌਰਾਨ ਦਰਦ, ਜਲਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਪਰ ਮੇਥੀ ਪਾਊਡਰ ਦੇ ਸੇਵਨ ਨਾਲ ਪੀਰੀਅਡਸ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਮੇਥੀ ਪਾਊਡਰ ਨੂੰ ਪਾਣੀ ਨਾਲ ਮਿਕਸ ਕਰਕੇ ਅਤੇ ਉਸ 'ਚ ਸਵਾਦ ਅਨੁਸਾਰ ਸ਼ਹਿਦ ਦਾ ਇਸਤੇਮਾਲ ਵੀ ਕਰ ਸਕਦੇ ਹੋ। 

PunjabKesari
ਭਾਰ ਘੱਟ ਕਰਨ 'ਚ ਮਦਦਗਾਰ
ਔਰਤਾਂ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਘੱਟ ਸਮੇਂ 'ਚ ਸੁੰਦਰ ਅਤੇ ਸੁਡੋਲ ਫਿਗਰ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਸਵੇਰੇ ਮੇਥੀ ਪਾਊਡਰ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਹ ਤੇਜ਼ੀ ਨਾਲ ਚਰਬੀ ਘਟਾਉਣ ਅਤੇ ਮਾਸਪੇਸ਼ੀਆਂ ਦੇ ਵਿਕਾਸ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਮੇਥੀ ਪਾਊਡਰ ਖਾਣ ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ। ਤੁਸੀਂ ਇਸ ਨੂੰ ਸਬਜ਼ੀ 'ਚ ਮਸਾਲੇ ਦੇ ਤੌਰ 'ਤੇ ਜਾਂ ਚਾਟ 'ਚ ਵੀ ਇਸਤੇਮਾਲ ਕਰ ਸਕਦੇ ਹੋ। 
ਸਕਿਨ ਸਮੱਸਿਆਵਾਂ ਤੋਂ ਰਾਹਤ 
ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਆਪਣੀ ਸਕਿਨ ਸਮੱਸਿਆਵਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਰਹਿੰਦੀਆਂ ਹਨ। ਚਿਹਰੇ ਦੇ ਪਿੰਪਲਸ, ਦਾਗ-ਧੱਬੇ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਹ ਤਰ੍ਹਾਂ-ਤਰ੍ਹਾਂ ਦੇ ਪ੍ਰਾਡੈਕਟਸ ਦਾ ਵੀ ਇਸਤੇਮਾਲ ਕਰਦੀਆਂ ਹਨ। ਪਰ ਕੈਮੀਕਲਸ ਕਾਰਨ ਆਪਣੀ ਸਕਿਨ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ, ਵਿਟਾਮਿਨ-ਸੀ ਅਤੇ ਜਿੰਕ ਤੁਹਾਡੀਆਂ ਸਕਿਨ ਸਮੱਸਿਆਵਾਂ ਨੂੰ ਦੂਰ ਕਰਦੀ ਹੈ।


author

Aarti dhillon

Content Editor

Related News