ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

08/13/2020 11:01:03 AM

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪੈਰਾਂ ਦੀ ਸੋਜ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ। ਸੋਜ ਕਾਰਨ ਉਨ੍ਹਾਂ ਦੇ ਪੈਰਾਂ ਵਿਚ ਬਹੁਤ ਦਰਦ ਵੀ ਹੁੰਦਾ ਹੈ। ਸੋਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਸਾਰਾ ਦਿਨ ਕੰਮ ਕਰਨ ਕਾਰਨ ਹੋਈ ਥਕਾਵਟ ਦੇ ਕਾਰਨ ਵੀ ਪੈਰਾਂ ਦੀ ਸੋਜ ਹੋ ਜਾਂਦੀ ਹੈ ਜਾਂ ਫਿਰ ਕਿਸੇ ਬੀਮਾਰੀ ਕਾਰਨ ਵੀ ਅਜਿਹਾ ਹੋ ਸਕਦਾ ਹੈ। ਜ਼ਿਆਦਾਤਰ ਗਰਭਵਤੀ ਔਰਤਾਂ ਦੇ ਪੈਰਾਂ 'ਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮੋਟਾਪਾ ਅਤੇ ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਪੈਰਾਂ 'ਚ ਜ਼ਿਆਦਾ ਸੋਜ ਹੋਣ ਦੇ ਕਾਰਨ ਵਿਅਕਤੀ ਨੂੰ ਖੜ੍ਹੇ ਹੋਣ ਅਤੇ ਚੱਲਣ 'ਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਸੀਂ ਕੁੱਝ ਘਰੇਲੂ ਤਰੀਕੇ ਵੀ ਆਪਣਾ ਸਕਦੇ ਹੋ।  ਅੱਜ ਅਸੀਂ ਤੁਹਾਨੂੰ ਪੈਰਾਂ ਦੀ ਸੋਜ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ ਬਾਰੇ ਦੱਸਾਂਗੇ... 

1. ਹਲਦੀ ਵਾਲਾ ਦੁੱਧ
ਪੈਰਾਂ ਦੀ ਸੋਜ ਨੂੰ ਦੂਰ ਕਰਨ ਲਈ ਹਲਦੀ ਵਾਲਾ ਦੁੱਧ ਸਭ ਤੋਂ ਚੰਗਾ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਗਰਮ ਕਰਕੇ ਉਸ ’ਚ ਹਲਦੀ ਪਾ ਕੇ ਪੀ ਲਓ। ਇਸ ਦੁੱਧ ਦਾ ਸੇਵਨ ਕਰਨ ਨਾਲ ਪੈਰਾਂ ਦੀ ਲਗਾਤਾਰ ਵਧ ਰਹੀ ਸੋਜ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।

PunjabKesari

2. ਅਦਰਕ
ਸੋਜ ਨੂੰ ਠੀਕ ਕਰਨ ਦੇ ਲਈ ਤੁਸੀਂ ਅਦਰਕ ਦਾ ਇਸਤੇਮਾਲ ਵੀ ਕਰ ਸਕਦੇ ਹੋ। ਕਿਸੇ ਵੀ ਤੇਲ 'ਚ ਅਦਰਕ ਦੇ ਟੁੱਕੜੇ ਪਾ ਕੇ ਗਰਮ ਕਰੋ ਅਤੇ ਇਸ ਤੇਲ ਨਾਲ ਪੈਰਾਂ ਦੀ ਮਸਾਜ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਅਦਰਕ ਦੀ ਚਾਹ ਜਾ ਇਸ ਨੂੰ ਕੱਚਾ ਖਾਣ ਨਾਲ ਵੀ ਫਾਇਦਾ ਹੁੰਦਾ ਹੈ।

3. ਜੌ ਦਾ ਪਾਣੀ
ਜੌ ਦਾ ਪਾਣੀ ਪੈਰਾਂ ਦੀ ਸੋਜ ਨੂੰ ਦੂਰ ਕਰਨ ਦਾ ਸਭ ਤੋਂ ਸਹੀ ਢੰਗ ਹੈ। ਜੌ ਦਾ ਪਾਣੀ ਪੀਣ ਨਾਲ ਬਾਥਰੂਮ ਜ਼ਿਆਦਾ ਆਉਂਦਾ ਹੈ, ਜਿਸ ਨਾਲ ਸਰੀਰ ’ਚ ਪਾਏ ਜਾਣ ਵਾਲੇ ਸਾਰੇ ਗੰਧਲੇ ਪਦਾਰਥ ਬਾਹਰ ਆ ਜਾਂਦੇ ਹਨ। ਇਸ ਨਾਲ ਪੈਰਾਂ ਦੀ ਸੋਜ ਨੂੰ ਆਰਾਮ ਮਿਲਦਾ ਹੈ। ਇਸ ਦੇ ਲਈ ਤੁਹਾਨੂੰ ਇਕ ਕੱਪ ਪਾਣੀ ਵਿਚ ਰਾਤ ਦੇ ਸਮੇਂ ਜੌ ਨੂੰ ਪਾ ਕੇ ਰੱਖਣੀ ਹੈ। ਸਾਰੀ ਰਾਤ ਉਸ ਪਾਣੀ ਵਿਚ ਨੂੰ ਇਕ ਪਾਸੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। 

PunjabKesari

4. ਸੇਂਧਾ ਨਮਕ
ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਸੇਂਧਾ ਨਮਕ ਬਹੁਤ ਅਸਰਦਾਰ ਹੁੰਦਾ ਹੈ। ਤੁਹਾਨੂੰ ਸਿਰਫ ਇਹ ਕਰਨਾ ਹੈ ਕਿ ਇਕ ਬਾਲਟੀ ਪਾਣੀ ਗਰਮ ਕਰ ਲਓ। ਧਿਆਨ ਰੱਖੋਂ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਫਿਰ ਉਸ ਨੂੰ ਸੇਂਧਾ ਨਮਕ ਪਾ ਦਿਓ ਅਤੇ ਆਪਣੇ ਪੈਰਾਂ ਨੂੰ ਕੁਝ ਸਮੇਂ ਤੱਕ ਇਸ ਪਾਣੀ ਵਿੱਚ ਡੁੱਬੋ ਕੇ ਰੱਖੋ। ਅਜਿਹਾ ਕਰਨ ਪੈਰਾਂ ਦੀ ਸੋਜ ਦੂਰ ਹੋ ਜਾਵੇਗੀ ਅਤੇ ਪੈਰਾਂ ਵਿਚ ਹੋਣ ਵਾਲਾ ਦਰਦ ਵੀ ਠੀਕ ਹੋ ਜਾਵੇਗਾ।

5. ਪੈਰਾਂ ਦੀ ਸਿਕਾਈ
ਪੈਰਾਂ ਦੀ ਸੋਜ ਦੂਰ ਕਰਨ ਦੇ ਲਈ ਸਿਕਾਈ ਕਰ ਸਕਦੇ ਹੋ। ਇਸ ਦੇ ਲਈ 2 ਟੱਬ ਲਓ ਅਤੇ 1 'ਚ ਗਰਮ ਪਾਣੀ ਅਤੇ ਦੂਸਰੇ 'ਚ ਠੰਡਾ ਪਾਣੀ ਭਰੋ। ਪਹਿਲੇ ਪੈਰਾਂ ਨੂੰ 3-4 ਮਿੰਟ ਗਰਮ ਪਾਣੀ 'ਚ ਪਾਓ ਅਤੇ ਉਸਦੇ ਬਾਅਦ ਪੈਰਾਂ ਨੂੰ 1 ਮਿੰਟ ਦੇ ਲਈ ਠੰਡੇ ਪਾਣੀ 'ਚ ਪਾਓ। ਇਸ ਪ੍ਰੀਕਿਰਿਆਂ ਨੂੰ 15-20 ਬਾਰ ਦੋਹਰਾਉਣ ਨਾਲ ਪੈਰਾਂ ਦੀ ਸੋਜ ਠੀਕ ਹੋ ਜਾਂਦੀ ਹੈ।

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

6. ਕਸਰਤ
ਪੈਰਾਂ ਦੀ ਸੋਜ ਨੂੰ ਘੱਟ ਕਰਨ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਕਸਰਤ ਕਰਨੀ। ਹਫਤੇ 'ਚ 5 ਦਿਨ ਅੱਧਾ ਘੰਟਾ ਸੈਰ ਕਰਨ ਨਾਲ ਪੈਰਾਂ 'ਚ ਖੂਨ ਦਾ ਦੌਰਾ ਠੀਕ ਤਰੀਕੇ ਨਾਲ ਪਹੁੰਚਦਾ ਹੈ। ਇਸ ਨਾਲ ਸੋਜ ਘੱਟ ਹੁੰਦੀ ਹੈ।

7. ਨਿੰਬੂ ਪਾਣੀ
ਨਿੰਬੂ ਪਾਣੀ ਪੀਣ ਨਾਲ ਵੀ ਸਰੀਰ ਦੀ ਅੰਦਰੂਨੀ ਗੰਦਗੀ ਬਾਹਰ ਨਿਕਲਦੀ ਹੈ। ਇਸ ਦੇ ਲਈ 1 ਕੱਪ ਹਲਕੇ ਕੋਸੇ ਪਾਣੀ 'ਚ 2 ਚਮਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

PunjabKesari


rajwinder kaur

Content Editor

Related News