Health Tips: ਜੇਕਰ ਤੁਹਾਡੀਆਂ ‘ਅੱਖਾਂ’ ’ਚ ਹੁੰਦੀ ਹੈ ਖ਼ਾਰਿਸ਼ ਜਾਂ ਆਉਂਦਾ ਹੈ ਪਾਣੀ ਤਾਂ ਜ਼ਰੂਰ ਅਪਣਾਓ ਇਹ ਨੁਸਖ਼ੇ

Sunday, Nov 28, 2021 - 12:12 PM (IST)

Health Tips: ਜੇਕਰ ਤੁਹਾਡੀਆਂ ‘ਅੱਖਾਂ’ ’ਚ ਹੁੰਦੀ ਹੈ ਖ਼ਾਰਿਸ਼ ਜਾਂ ਆਉਂਦਾ ਹੈ ਪਾਣੀ ਤਾਂ ਜ਼ਰੂਰ ਅਪਣਾਓ ਇਹ ਨੁਸਖ਼ੇ

ਜਲੰਧਰ (ਬਿਊਰੋ) - ਅੱਖਾਂ ਵਿੱਚੋਂ ਪਾਣੀ ਆਉਣਾ ਸਾਧਾਰਨ ਹੁੰਦਾ ਹੈ। ਜੇਕਰ ਅੱਖਾਂ ਵਿਚੋਂ ਪਾਣੀ ਬਿਨਾਂ ਕਿਸੇ ਕਾਰਨ ਦੇ ਆਉਂਦਾ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਕਮਜ਼ੋਰੀ ਹੋਣ ਕਾਰਨ ਜਾਂ ਸੱਟ ਲੱਗਣ ਕਾਰਨ ਵੀ ਅੱਖਾਂ ’ਚੋਂ ਪਾਣੀ ਆ ਸਕਦਾ ਹੈ। ਇਸ ਨਾਲ ਅੱਖਾਂ ਵਿੱਚ ਸੋਜ ਅਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਅੱਖਾਂ ਵਿੱਚ ਦਰਦ ਅਤੇ ਧੁੰਦਲਾ ਦਿਖਾਈ ਦਿੰਦਾ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਅੱਖਾਂ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਹੋਣ ’ਤੇ ਅਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹਾਂ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ। ਜੇਕਰ ਸਮੱਸਿਆ ਜ਼ਿਆਦਾ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ।

ਅੱਖਾਂ ਦੀ ਸਿਕਾਈ
ਅੱਖਾਂ ਦੀ ਸਮੱਸਿਆ ਹੋਣ ’ਤੇ ਤੁਸੀਂ ਟੀ-ਬੈਗ ਦਾ ਇਸਤੇਮਾਲ ਕਰ ਸਕਦੇ ਹੋ। ਗ੍ਰੀਨ-ਟੀ ਬੈਗ ਨੂੰ ਥੋੜ੍ਹੇ ਸਮੇਂ ਗਰਮ ਪਾਣੀ ’ਚ ਰੱਖੋ। ਬਾਅਦ ਵਿੱਚ ਉਸ ਨਾਲ ਅੱਖਾਂ ਦੀ ਸਿਕਾਈ ਕਰੋ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।

ਲੂਣ ਦਾ ਪਾਣੀ
ਪਾਣੀ ਅਤੇ ਲੂਣ ਦਾ ਇਸਤੇਮਾਲ ਅੱਖਾਂ ਵਿਚੋਂ ਪਾਣੀ, ਖੁਜਲੀ ਅਤੇ ਜਲਣ ਤੋਂ ਰਾਹਤ ਦਿਵਾਉਂਦਾ ਹੈ। ਇਸ ਲਈ 1 ਗਿਲਾਸ ਪਾਣੀ ਵਿੱਚ 1 ਛੋਟਾ ਚਮਚ ਲੂਣ ਮਿਲਾ ਕੇ ਸਾਫ਼ ਕੱਪੜੇ ਨਾਲ ਸਿਕਾਈ ਕਰੋ। ਲੂਣ ਦਾ ਪਾਣੀ ਐਂਟੀਬੈਕਟੀਰੀਅਲ ਹੁੰਦਾ ਹੈ। ਇਸ ਨਾਲ ਅੱਖਾਂ ਸਾਫ਼ ਹੋ ਜਾਂਦੀਆਂ ਹਨ ।

ਪੜ੍ਹੋ ਇਹ ਵੀ ਖ਼ਬਰ - Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਉਲਟੀ ਦੀ ਸਮੱਸਿਆ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਅੱਖਾਂ ਦੀ ਮਸਾਜ
ਅੱਖਾਂ ਦੀ ਕੋਈ ਵੀ ਸਮੱਸਿਆ ਹੁਣ ’ਤੇ ਕੈਸਟਰ ਆਇਲ ਦਾ ਇਸਤੇਮਾਲ ਕਰੋ। ਇਸ ਨਾਲ ਅੱਖਾਂ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸਦੇ ਲਈ ਕੋਟਣ ਨੂੰ ਤੇਲ ਵਿੱਚ ਡੁਬੋ ਲਵੋ ਅਤੇ ਹੱਥਾਂ ਨਾਲ ਨਿਚੋੜਨ ਤੋਂ ਬਾਅਦ ਅੱਖਾਂ ’ਤੇ ਰੱਖ ਲਓ। ਬਾਅਦ ਵਿਚ ਅੱਖਾਂ ਨਾਲ ਤੇਲ ਦੀ ਮਸਾਜ ਕਰੋ ।

ਪਿੱਪਲ ਦੇ ਪੱਤਿਆਂ ਦਾ ਪਾਣੀ
ਅੱਖਾਂ ਦੀਆਂ ਸਮੱਸਿਆਵਾਂ ਹੋਣ ’ਤੇ ਪਿੱਪਲ ਦੇ ਪੱਤਿਆਂ ਨੂੰ ਰਾਤ ਨੂੰ ਪਾਣੀ ਵਰਤ ਪਾਣੀ ਵਿਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨਾਲ ਅੱਖਾਂ ਨੂੰ ਧੋ ਲਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ ਅਤੇ ਅੱਖਾਂ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਜਾਣੋ ਕਿਉਂ ਹੁੰਦੇ ਨੇ ਮੂੰਹ ’ਚ ‘ਛਾਲੇ’, ਰਾਹਤ ਪਾਉਣ ਲਈ ਇਨ੍ਹਾਂ ਨੁਸਖ਼ਿਆਂ ਦੀ ਜ਼ਰੂਰ ਕਰੋ ਵਰਤੋਂ

ਨਾਰੀਅਲ ਦਾ ਤੇਲ
ਇਸਦੇ ਲਈ ਤੁਸੀਂ ਅੱਖਾਂ ਦੀ ਨਾਰੀਅਲ ਦਾ ਤੇਲ ਲਗਾਓ। ਇਸ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ। ਨਾਰੀਅਲ ਦਾ ਤੇਲ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਂਦਾ ਹੈ ।

ਬੇਕਿੰਗ ਸੋਡਾ
ਜੇ ਤੁਹਾਡੀਆਂ ਅੱਖਾਂ ਵਿਚ ਪਾਣੀ ਆਉਣ ਦੀ ਸਮੱਸਿਆ ਹੈ, ਤਾਂ ਇਸ ਨੂੰ ਬੇਕਿੰਗ ਸੋਡਾ ਦੂਰ ਕਰ ਸਕਦਾ ਹੈ। 1 ਚਮਚ ਬੇਕਿੰਗ ਸੋਡੇ ਨੂੰ 1 ਕੱਪ ਪਾਣੀ ਵਿੱਚ ਮਿਲਾ ਲਓ। ਇਸ ਨਾਲ ਦਿਨ ਵਿੱਚ 3 ਵਾਰ ਅੱਖਾਂ ਨੂੰ ਸਾਫ਼ ਕਰੋ। ਅੱਖਾਂ ਵਿੱਚੋਂ ਪਾਣੀ ਆਉਣਾ ਬੰਦ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - Health Tips: ‘ਮੋਟੇ ਢਿੱਡ’ ਨੂੰ ਘੱਟ ਕਰਨ ਲਈ ਲੋਕ ਇਸਤੇਮਾਲ ਕਰਨ ਰਸੋਈ ਦੀਆਂ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

ਸ਼ਹਿਦ
ਅੱਖਾਂ ਵਿੱਚੋਂ ਪਾਣੀ ਆਉਣ ਕਾਰਨ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਨਾਲ ਅੱਖਾਂ ’ਚ ਸੋਜ ਆ ਜਾਂਦੀ ਹੈ। ਇਸ ਨੂੰ ਠੀਕ ਕਰਨ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ । ਇਸ ਲਈ ਗਰਮ ਪਾਣੀ ਵਿੱਚ ਸ਼ਹਿਦ ਮਿਲਾ ਕੇ ਅੱਖਾਂ’ਤੇ ਲਗਾਉਣ ਨਾਲ ਆਰਾਮ ਮਿਲਦਾ ਹੈ ।

ਖੀਰਾ
ਅੱਖਾਂ ਵਿੱਚ ਸੋਜ ਅਤੇ ਪਾਣੀ ਆਉਂਣ ਦੇ ਨਾਲ ਜੇਕਰ ਦਰਦ ਹੋ ਰਿਹਾ ਹੈ ਤਾਂ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਖੀਰੇ ਨੂੰ ਕੱਟ ਕੇ ਕੁਝ ਸਮਾਂ ਅੱਖਾਂ ’ਤੇ ਰੱਖੋ । ਇਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਦਰਦ ਘੱਟ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - Health Tips: ਜਾਣੋ ਕਿਹੜੇ ਕਾਰਨਾਂ ਕਰਕੇ ਪੈਂਦਾ ਹੈ ‘ਦਿਲ ਦਾ ਦੌਰਾ’, ਬਚਣ ਲਈ ਫ਼ਾਇਦੇਮੰਦ ਹੁੰਦੈ ਨੇ ਇਹ ਘਰੇਲੂ ਨੁਸਖ਼ੇ

ਆਲੂ
ਆਲੂ ਦੀ ਮਦਦ ਨਾਲ ਤੁਸੀਂ ਅੱਖਾਂ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਆਲੂ ਐਸਟ੍ਰੀਜੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਅੱਖਾਂ ਦੀ ਖੁਜਲੀ ਦੂਰ ਹੁੰਦੀ ਹੈ। ਜੇ ਤੁਹਾਡੀਆਂ ਅੱਖਾਂ ਵਿਚੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ , ਤਾਂ ਆਲੂ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ । ਇਸ ਲਈ ਆਲੂ ਨੂੰ ਕੱਟ ਕੇ ਫਰਿੱਜ ਵਿੱਚ ਰੱਖੋ ਅਤੇ ਬਾਅਦ ਵਿੱਚ ਆਪਣੀਆਂ ਅੱਖਾਂ ’ਤੇ ਕੁਝ ਸਮਾਂ ਰੱਖੋ ।

ਦੁੱਧ
ਅੱਖਾਂ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਕਰਨ ਲਈ ਠੰਡਾ ਦੁੱਧ ਕੋਟਣ ਵਿੱਚ ਭਿਉਂ ਕੇ ਅੱਖਾਂ ’ਤੇ ਲਗਾਓ। ਠੰਢਾ ਦੁੱਧ ਅੱਖਾਂ ਤੇ ਲਗਾਉਣ ਨਾਲ ਅੱਖਾਂ ਦੀ ਸੋਜ, ਜਲਣ ਅਤੇ ਅੱਖਾਂ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ।


author

rajwinder kaur

Content Editor

Related News