10 ਦਿਨ ਲਗਾਤਾਰ ਖਾਲੀ ਪੇਟ ਪੀਓ ਇਹ ਪਾਣੀ, ਫਿਰ ਦੇਖੋ ਕਮਾਲ
Friday, Apr 06, 2018 - 04:30 PM (IST)

ਜਲੰਧਰ— ਹਰ ਘਰ 'ਚ ਅਜਵਾਇਨ ਦਾ ਇਸਤੇਮਾਲ ਮਸਾਲੇ ਦੀ ਰੂਪ 'ਚ ਕੀਤਾ ਜਾਂਦਾ ਹੈ। ਇਸ 'ਚ ਮੌਜ਼ੂਦ ਤੱਤ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਅਜਵਾਇਨ ਦੇ ਪਾਣੀ ਦਾ ਸੇਵਨ ਕਰੋ ਤਾਂ ਇਸ ਦਾ ਫਾਇਦੇ ਦੋਗੁਣਾ ਹੋ ਜਾਂਦਾ ਹੈ। ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਓ। ਇਸ ਨਾਲ ਪਾਚਨ ਕਿਰਿਆ ਨਾਲ ਸੰਬੰਧਿਤ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਇਸ ਤਰ੍ਹਾਂ ਤਿਆਰ ਕਰੋ ਅਜਵਾਇਨ ਦਾ ਪਾਣੀ
— ਗਰਮ ਪਾਣੀ 'ਚ ਅਜਵਾਇਨ ਪਾਓ ਅਤੇ ਥੋੜ੍ਹੀ ਦੇਰ ਰਹਿਣ ਦਿਓ। ਬਾਅਦ 'ਚ ਛਾਣ ਕੇ ਪੀ ਲਓ। ਇਸ ਤੋਂ ਇਲਾਵਾ ਰਾਤ ਨੂੰ ਇਕ ਗਿਲਾਸ ਪਾਣੀ 'ਚ ਇਕ ਚੱਮਚ ਅਜਵਾਇਨ ਪਾ ਕੇ ਰੱਖ ਦਿਓ। ਸਵੇਰੇ ਇਸ ਨੂੰ ਛਾਣ ਕੇ ਪੀਣ ਲਓ। ਲਗਾਤਾਰ 10 ਦਿਨ ਖਾਲੀ ਪੇਟ ਇਸ ਦਾ ਸੇਵਨ ਕਰੋ।
ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਦੇ ਫਾਇਦੇ
— ਪੇਟ ਦਰਦ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
— ਅਜਵਾਇਨ ਦਾ ਪਾਣੀ ਯੂਰਿਨ ਇੰਫੈਕਸ਼ਨ ਤੋਂ ਰਾਹਤ ਦਿਲਾਉਣ 'ਚ ਵੀ ਮਦਦਗਾਰ ਹੈ।
— ਅੱਜਕਲ ਜ਼ਿਆਦਾਤਰ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹੈ। ਭਾਰ ਨੂੰ ਘੱਟ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਹੋ ਜਾਂਦਾ ਹੈ।
— ਗਲਤ ਖਾਣਪੀਣ ਦੀ ਵਜ੍ਹਾ ਨਾਲ ਕਈ ਬਾਰ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਦਾ ਸੇਵਨ ਕਰਨ ਨਾਲ ਮੂੰਹ 'ਚ ਬਦਬੂ ਠੀਕ ਹੋ ਜਾਂਦੀ ਹੈ।