ਖਾਲੀ ਪੇਟ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ ਜਾਣੋ

11/16/2017 9:01:48 AM

ਜਲੰਧਰ— ਭਾਰਤ 'ਚ ਲਗਭਗ 90 ਫੀਸਦੀ ਲੋਕ ਸਵੇਰੇ ਨਾਸ਼ਤੇ ਤੋਂ ਪਹਿਲਾਂ ਚਾਹ ਪੀਣੀ ਜ਼ਰੂਰ ਪਸੰਦ ਕਰਦੇ ਹਨ ਜੋ ਕਿ ਕਈ ਲੋਕ ਇਸ ਨੂੰ ਆਪਣੀ ਇਕ ਚੰਗੀ ਆਦਤ ਸਮਝਦੇ ਹਨ। ਜਿਸ ਦਿਨ ਚਾਹ ਨਾ ਮਿਲੇ ਤਾਂ ਅਜਿਹਾ ਲੱਗਦਾ ਹੈ ਕਿ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਚਾਹ ਪੀਣ ਦੇ ਕਈ ਨੁਕਸਾਨ ਵੀ ਹੁੰਦੇ ਹਨ। ਆਓ ਜਾਣਦੇ ਹਾਂ ਖਾਲੀ ਪੇਟ ਚਾਹ ਪੀਣ ਦੇ ਨੁਕਸਾਨਾਂ ਬਾਰੇ 
1) ਉਲਟੀ ਆਉਣੀ—ਚਾਹ 'ਚ ਢੇਰ ਸਾਰਾ ਐਸਿਡ ਹੁੰਦਾ ਹੈ, ਜਿਸ ਨੂੰ ਖਾਲੀ ਪੇਟ ਸਵੇਰੇ ਪੀਣ ਨਾਲ ਇਸ ਦਾ ਅਸਰ ਸਿੱਧਾ ਪੇਟ 'ਤੇ ਪੈਂਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਉਲਟੀ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ। 
2) ਬਲੈਕ ਟੀ ਹੈ ਨੁਕਸਾਨਦੇਹ— ਜੇਕਰ ਚਾਹ 'ਚ ਦੁੱਧ ਨਾ ਮਿਲਾਇਆ ਜਾਵੇ ਤਾਂ ਉਹ ਕਾਫੀ ਫਾਇਦਾ ਪਹੁੰਚਾਉਂਦੀ ਹੈ, ਜਿਵੇਂ ਮੋਟਾਪਾ ਘੱਟ ਕਰਨਾ। ਜੇਕਰ ਜ਼ਿਆਦਾ ਬਲੈਕ ਟੀ ਦਾ ਸੇਵਨ ਕੀਤਾ ਜਾਵੇ ਤਾਂ ਉਹ ਸਿੱਧਾ ਪੇਟ 'ਤੇ ਅਸਰ ਕਰਦੀ ਹੈ। ਇਸ ਨਾਲ ਪੇਟ ਦੀਆਂ ਬੀਮਾਰੀਆਂ ਲੱਗਦੀਆਂ ਹਨ। 
3) ਜ਼ਿਆਦਾ ਦੁੱਧ ਵਾਲੀ ਚਾਹ ਪੀਣ ਨਾਨ ਥਕਾਨ ਦਾ ਅਹਿਸਾਸ ਹੁੰਦਾ ਹੈ। ਚਾਹ 'ਚ ਜ਼ਿਆਦਾ ਦੁੱਧ ਮਿਲਾਉਣ ਨਾਲ ਐਂਟੀਆਕਸੀਡੈਂਟ ਦਾ ਅਸਰ ਖਤਮ ਹੁੰਦਾ ਹੈ। 
4) ਵੱਖ-ਵੱਖ ਬਰਾਂਡਾਂ ਦੀ ਚਾਹ ਇਕੱਠੀ ਮਿਲਾ ਕੇ ਪੀਣ ਨਾਲ ਉਸ ਦਾ ਅਸਰ ਤੇਜ਼ ਹੁੰਦਾ ਹੈ ਅਤੇ ਨਸ਼ਾ ਹੋਣ ਦੀ ਹਾਲਤ ਮਹਿਸੂਸ ਹੁੰਦੀ ਹੈ। 
5) ਚਾਹ ਨਾਲ ਬਿਸਕੁਟ ਖਾਣ ਨਾਲ ਚਾਹ ਜਲਦੀ ਪੱਚ ਜਾਂਦੀ ਹੈ। ਦੂਜੇ ਪਾਸੇ ਚਾਹ ਨਾਲ ਨਮਕੀਨ ਅਤੇ ਮਿੱਠੇ ਵਾਲੀਆਂ ਚੀਜ਼ਾਂ ਖਾਣ ਨਾਲ ਮੂੰਹ ਦੇ ਛਾਲੇ ਨਹੀਂ ਹੁੰਦੇ ਹਨ। 
6) ਜੋ ਪੁਰਸ਼ ਜ਼ਿਆਦਾ ਚਾਹ ਪੈਂਦੇ ਹਨ, ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਵੱਧਦਾ ਹੈ। ਅਜਿਹੀ ਗੱਲ ਇਕ ਅਧਿਐਨ 'ਚ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕਈ ਸੋਧਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਚਾਹ ਪੀਣ ਨਾਲ ਕੈਂਸਰ ਦਾ ਖਤਰਾ ਟਲਦਾ ਹੈ। 
7) ਬ੍ਰਿਟਿਸ਼ ਮੈਡੀਕਲ ਜਰਨਲ 'ਚ ਛਪੇ ਇਕ ਅਧਿਐਨ ਮੁਤਾਬਕ ਜ਼ਿਆਦਾ ਗਰਮ ਚਾਹ ਪੀਣ ਨਾਲ ਗਲੇ ਦਾ ਕੈਂਸਰ ਹੋਣ ਦਾ ਖਤਰਾ 8 ਗੁਣਾ ਵੱਧ ਜ਼ਿਆਦਾ ਹੈ।


Related News