ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਮਿੰਟਾਂ ''ਚ ਦੂਰ ਕਰਦਾ ਹੈ ਇਹ ਘਰੇਲੂ ਨੁਸਖਾ

Monday, Jun 25, 2018 - 11:31 AM (IST)

ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਮਿੰਟਾਂ ''ਚ ਦੂਰ ਕਰਦਾ ਹੈ ਇਹ ਘਰੇਲੂ ਨੁਸਖਾ

ਨਵੀਂ ਦਿੱਲੀ— ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਲਸਣ ਦੀ ਵਰਤੋਂ ਹੈਲਦੀ ਰਹਿਣ ਲਈ ਵੀ ਕੀਤੀ ਜਾਂਦੀ ਹੈ। ਔਸ਼ਧੀ ਗੁਣ, ਪ੍ਰੋਟੀਨ, ਕਾਰਬੋਜ 21, ਵਿਟਾਮਿਨ ਏ, ਬੀ, ਸੀ ਅਤੇ ਸਲਫਿਊਰਿਕ ਐਸਿਡ ਨਾਲ ਭਰਪੂਰ ਲਸਣ ਦੀ ਵਰਤੋਂ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਲਸਣ ਦੀ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਐਂਟੀਬਾਓਟਿਕ ਅਤੇ ਐਂਟੀ ਆਕਸੀਡੈਂਟ ਗੁਣ ਹੋਣ ਕਾਰਨ ਇਸ ਦੀ ਚਾਹ ਦੀ ਵਰਤੋਂ ਤੁਹਾਨੂੰ ਕੈਂਸਰ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ 'ਚ ਬੀਮਾਰੀਆਂ ਨਾਲ ਲੜਣ ਦੀ ਤਾਕਤ ਵੀ ਵਧਦੀ ਹੈ ਤਾਂ ਚਲੋ ਜਾਣਦੇ ਹਾਂ ਲਸਣ ਦੀ ਚਾਹ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਲਸਣ ਦੀ ਚਾਹ ਬਣਾਉਣ ਲਈ ਸਾਮਾਨ
ਲਸਣ ਦੀ ਚਾਹ ਬਣਾਉਣ ਲਈ 1 ਲਸਣ ਦੀ ਕਲੀ(ਪੀਸੀ ਹੋਈ) , 1 ਗਲਾਸ ਪਾਣੀ, 1 ਚੁਟਕੀ ਕੱਟਿਆ ਹੋਇਆ ਅਦਰਕ, 1 ਚੱਮਚ ਨਿੰਬੂ ਦਾ ਰਸ ਅਤੇ 1 ਚੱਮਚ ਸ਼ਹਿਦ ਲਓ।
ਇਸ ਤਰ੍ਹਾਂ ਬਣਾਓ ਲਸਣ ਦੀ ਚਾਹ
ਲਸਣ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ 1 ਗਲਾਸ ਪਾਣੀ ਨੂੰ ਉਬਾਲ ਲਓ। ਇਸ ਤੋਂ ਬਾਅਦ 1 ਚੁਟਕੀ ਕੱਟਿਆ ਹੋਇਆ ਅਦਰਕ ਅਤੇ 1 ਪੀਸੇ ਹੋਏ ਲਸਣ ਦੀ ਕਲੀ ਪਾ ਕੇ 15-20 ਮਿੰਟ ਤਕ ਪਕਾਓ। ਇਸ ਤੋਂ ਬਾਅਦ ਗੈਸ ਬੰਦ ਕਰਕੇ ਇਸ ਨੂੰ 10 ਮਿੰਟ ਲਈ ਠੰਡਾ ਹੋਣ ਦਿਓ। ਫਿਰ ਇਸ ਨੂੰ ਛਾਣ ਕੇ ਉਸ 'ਚ 1 ਚੱਮਚ ਨਿੰਬੂ ਦਾ ਰਸ ਅਤੇ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਇਸ ਚਾਹ ਦੀ ਵਰਤੋਂ ਰੋਜ਼ਾਨਾ ਖਾਲੀ ਪੇਟ ਸਵੇਰ ਦੇ ਸਮੇਂ ਕਰਨਾ ਫਾਇਦੇਮੰਦ ਹੁੰਦਾ ਹੈ।
ਲਸਣ ਦੀ ਚਾਹ ਪੀਣ ਦੇ ਫਾਇਦੇ
1. ਦਿਲ ਦੀ ਬੀਮਾਰੀ ਰਹਿੰਦੀ ਹੈ ਦੂਰ

ਲਸਣ ਦੀ ਚਾਹ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ, ਜਿਸ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਤੁਸੀਂ ਲੰਬੇ ਸਮੇਂ ਤਕ ਦਿਲ ਦੀ ਬੀਮਾਰੀ ਤੋਂ ਬਚੇ ਰਹਿੰਦੇ ਹੋ।
2. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਇਹ ਚਾਹ ਸਰੀਰ 'ਚ ਫ੍ਰੀ ਰੈਡਿਕਲ ਨੂੰ ਬਣਨ ਤੋਂ ਰੋਕਦਾ ਹੈ। ਇਸ ਨਾਲ ਕੈਂਸਰ ਦੀ ਸੰਭਾਵਨਾ ਕਾਫੀ ਹੱਦ ਤਕ ਘੱਟ ਹੋ ਜਾਂਦੀ ਹੈ।
3. ਭਾਰ ਘੱਟ ਕਰੇ
ਸਵੇਰ ਦੇ ਸਮੇਂ ਇਸ ਚਾਹ ਨੂੰ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਸਰੀਰ 'ਚ ਐਕਸਟਰਾ ਫੈਟ ਜਮ੍ਹਾ ਨਹੀਂ ਹੁੰਦੀ ਅਤੇ ਤੁਹਾਡਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਜੇ ਤੁਹਾਡਾ ਭਾਰ ਵਧਿਆ ਹੋਇਆ ਹੈ ਤਾਂ ਇਸ ਨਾਲ ਘੱਟ ਹੋ ਜਾਵੇਗਾ।
4. ਦੰਦਾਂ ਦੇ ਦਰਦ ਤੋਂ ਰਾਹਤ
ਇਸ 'ਚ ਐਂਟੀ-ਬੈਕਟੀਰੀਅਲ ਤੱਤ ਮੌਜੂਦ ਹੁੰਦੇ ਹਨ। ਇਸ ਲਈ ਦੰਦਾਂ 'ਚ ਦਰਦ ਹੋਣ 'ਤੇ ਲਸਣ ਦੀ ਚਾਹ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਨਾਲ ਦੰਦਾਂ 'ਚ ਖੂਨ ਆਉਣ, ਦਰਦ, ਸੜਣ ਅਤੇ ਕੈਵਿਟੀ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
5. ਸ਼ੂਗਰ ਨੂੰ ਕੰਟਰੋਲ ਕਰੇ
ਜੇ ਤੁਸੀਂ ਵੀ ਇਸ ਚਾਹ ਦੀ ਰੋਜ਼ਾਨਾ ਵਰਤੋਂ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਕੋਲੈਸਟਰੋਲ ਲੈਵਲ ਘੱਟ ਹੁੰਦਾ ਹੈ। ਇਸ ਨਾਲ ਨਾ ਸਿਰਫ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਸਗੋਂ ਇਹ ਤੁਹਾਨੂੰ ਡਾਇਬਿਟੀਜ਼ ਤੋਂ ਵੀ ਬਚਾਉਂਦੀ ਹੈ।
6. ਖੂਨ ਸਾਫ ਹੁੰਦਾ ਹੈ
ਰੋਜ਼ਾਨਾ ਇਸ ਚਾਹ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨਾਲ ਤੁਹਾਡਾ ਖੂਨ ਵੀ ਸਾਫ ਹੁੰਦਾ ਹੈ ਅਤੇ ਬੀਮਾਰੀਆਂ ਦਾ ਖਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ।
7. ਪਾਚਨ ਤੰਤਰ ਨੂੰ ਠੀਕ ਕਰੇ
ਸਵੇਰੇ ਇਸ ਚਾਹ ਦੀ ਵਰਤੋਂ ਨਾਲ ਸਰੀਰ ਦਾ ਮੈਟਾਬਾਲੀਜਮ ਠੀਕ ਰਹਿੰਦਾ ਹੈ, ਜਿਸ ਨਾਲ ਤੁਹਾਡਾ ਪਾਚਨ ਤੰਤਰ ਠੀਕ ਤਰ੍ਹਾਂ ਨਾਲ ਕੰਮ ਕਰਦਾ ਹੈ ਅਤੇ ਤੁਸੀਂ ਸਿਹਤਮੰਦ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਚਾਹ ਦੀ ਵਰਤੋਂ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ 'ਚ ਵੀ ਮਦਦ ਮਿਲਦੀ ਹੈ।
8.  ਹੱਡੀਆਂ ਮਜ਼ਬੂਤ ਕਰੇ
ਲਸਣ 'ਚ ਵਿਟਾਮਿਨ ਦੇ ਨਾਲ ਢੇਰ ਸਾਰੇ ਮਿਨਰਲਸ ਜਿਵੇਂ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਵੀ ਮੌਜੂਦ ਹੁੰਦੇ ਹਨ ਜਿਸ ਨਾਲ ਇਹ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ।


Related News