ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੋ ਜਾਵੇਗੀ ਖਤਮ, ਜੂਸ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ

09/27/2020 12:02:15 PM

ਜਲੰਧਰ—ਹਾਈ ਬਲੈੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਅੱਜ ਕੱਲ ਹਰ ਉਮਰ ਦੇ ਲੋਕਾਂ 'ਚ ਆਮ ਜਿਹੀ ਹੈ। ਖਾਣ-ਪੀਣ 'ਚ ਲਾਪਰਵਾਹੀ ਅਤੇ ਸਹੀ ਆਹਾਰ ਨਾ ਲੈਣ ਨਾਲ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਵੱਧਣ ਨਾਲ ਦਿਲ 'ਤੇ ਡੂੰਘਾ ਅਸਰ ਪੈਣ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਰਹਿੰਦਾ ਹੈ। ਇਸ ਦੇ ਨਾਲ ਹੀ ਸ਼ੂਗਰ ਅਤੇ ਕਿਡਨੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਤੇਜ਼ੀ ਨਾਲ ਵੱਧਦੀਆਂ ਹਨ। ਅਜਿਹੇ 'ਚ ਇਸ ਤੋਂ ਬਚਣ ਲਈ ਡੇਲੀ ਰੂਟੀਨ 'ਚ ਕੁਝ ਬਦਲਾਅ ਕਰਨ ਦੇ ਨਾਲ ਤਾਜ਼ੇ ਫਲਾਂ ਦਾ ਜੂਸ ਪੀ ਸਕਦੇ ਹੋ। ਤਾਂ ਚੱਲੋ ਅੱਜ ਅਸੀਂ ਤੁਹਾਨੂੰ 5 ਜੂਸਾਂ ਦੇ ਬਾਰੇ 'ਚ ਦੱਸਦੇ ਹਾਂ ਜਿਸ 'ਚੋਂ ਕਿਸੇ ਇਕ ਨੂੰ ਸਵੇਰੇ ਨਾਸ਼ਤੇ 'ਚ ਪੀਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹੇਗਾ।
ਚੁਕੰਦਰ ਦਾ ਜੂਸ—ਚੁਕੰਦਰ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਦੇ ਨਾਲ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ 'ਚ ਕਰਨ ਦੇ ਨਾਲ ਖੂਨ ਵਧਾਉਣ ਅਤੇ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਜੂਸ ਦੀ ਤੁਲਨਾ 'ਚ ਕੱਚਾ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।  
ਨਾਰੀਅਲ ਪਾਣੀ
ਗੁਣਾਂ ਨਾਲ ਭਰਪੂਰ ਨਾਰੀਅਲ ਪਾਣੀ ਦੀ ਵਰਤੋਂ ਕਰਨ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਕਾਫੀ ਘੱਟ ਹੁੰਦਾ ਹੈ। ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਕ ਰਿਸਰਚ ਮੁਤਾਬਕ, ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ 15 ਦਿਨਾਂ ਲਈ ਨਾਰੀਅਲ ਦੇ ਪਾਣੀ ਦੀ ਵਰਤੋਂ ਕਰਨ ਨੂੰ ਦਿੱਤੀ ਗਈ।
ਉਸ ਦੇ ਬਾਅਦ ਇਹ ਸਿੱਟਾ ਨਿਕਲਿਆ ਕਿ ਸਿਸਟੋਲਿਕ ਬਲੱਡ ਪ੍ਰੈੱਸ਼ਰ 71 ਫੀਸਦੀ ਘੱਟ ਹੋਇਆ। ਇਸ ਦੇ ਉਲਟ ਸਾਦਾ ਪਾਣੀ ਪੀਣ ਵਾਲਿਆਂ ਦੀ ਤੁਲਨਾ 'ਚ ਡਾਇਸਟੋਲਿਕ ਬਲੱਡ ਪ੍ਰੈੱਸ਼ਰ 29 ਫੀਸਦੀ ਘੱਟ ਹੋਇਆ। ਨਾਰੀਅਲ ਪਾਣੀ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਨਾਲ ਸਰੀਰ 'ਚੋਂ ਸੋਡੀਅਮ ਦਾ ਅਸਰ ਘੱਟ ਕਰਨ 'ਚ ਮਦਦ ਮਿਲਦੀ ਹੈ। 

PunjabKesari
ਗੁਡਹਲ ਦੇ ਫੁੱਲਾਂ ਦਾ ਜੂਸ
ਇਕ ਰਿਸਰਚ ਮੁਤਾਬਕ, ਗੁਡਹਲ ਦੀ ਚਾਹ ਜਾਂ ਜੂਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿਣ ਦੇ ਨਾਲ ਦਿਲ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ ਗੁਣ ਹਾਈ ਬਲੱਡ ਦੀ ਪ੍ਰੇਸ਼ਾਨੀ ਨੂੰ ਦੂਰ ਕਰਕੇ ਸਰੀਰ ਨੂੰ ਹੋਰ ਬਿਮਾਰੀਆਂ ਦੀ ਲਪੇਟ 'ਚ ਆਉਣ ਤੋਂ ਬਚਾਉਣਾ ਹੈ।
ਟਮਾਟਰ ਦਾ ਜੂਸ
ਟਮਾਟਰ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨੂੰ ਕੱਚਾ ਅਤੇ ਰੋਜ਼ਾਨਾ 1 ਗਿਲਾਸ ਜੂਸ ਪੀਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿਣ ਦੇ ਨਾਲ ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ। ਜਾਪਾਨੀ ਖੋਜਕਰਤਾਵਾਂ ਮੁਤਾਬਕ ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਬਲੱਡ ਪ੍ਰੈੱਸ਼ਰ ਅਤੇ ਐੱਲ ਡੀ ਐੱਲ ਕੋਲੈਸਟਰਾਲ ਕੰਟਰੋਲ 'ਚ ਰਹਿੰਦੇ ਹਨ। ਸਾਲ 2019 'ਚ ਜਾਪਾਨ 'ਚ ਹੋਈ ਇਕ ਰਿਸਰਚ 'ਚ ਲੋਕਾਂ ਨੂੰ ਰੋਜ਼ਾਨਾ 1 ਕੱਪ ਟਮਾਟਰ ਦਾ ਜੂਸ ਪਿਲਾਇਆ ਗਿਆ। ਫਿਰ ਇਸ 'ਚ ਪਾਇਆ ਗਿਆ ਕਿ ਟੋਮੈਟੋ ਜੂਸ ਪੀਣ ਨਾਲ ਸਿਸਟੋਲਿਕ ਅਤੇ ਡਾਇਸਟੋਲਿਕ ਦੋਵੇਂ ਤਰ੍ਹਾਂ ਦੇ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

PunjabKesari
ਅਨਾਰ ਦਾ ਜੂਸ
ਅਨਾਰ 'ਚ ਵਿਟਾਮਿਨ, ਆਇਰਨ, ਫੋਲੇਟ, ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਦੇ ਜੂਸ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਦਿਲ ਦੀ ਸਿਹਤ ਬਰਕਰਾਰ ਰਹਿੰਦੀ ਹੈ। 2016 'ਚ ਹੋਈ ਇਕ ਰਿਸਰਚ ਮੁਤਾਬਕ ਇਸ 'ਚ ਮੌਜੂਦ ਸਿਸਟੋਲਿਕ ਅਤੇ ਡਾਇਸਟੋਲਿਕ ਦੋਵੇਂ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਰੋਜ਼ਾਨਾ 240 ਮਿ.ਲੀ ਅਨਾਰ ਦਾ ਜੂਸ ਪੀਣ ਨਾਲ ਡਾਇਸਟੋਲਿਕ ਬਲੈੱਡ ਪ੍ਰੈੱਸ਼ਰ ਦੀ ਪ੍ਰਾਬਲਮ ਘੱਟ ਹੁੰਦੀ ਹੈ।


Aarti dhillon

Content Editor

Related News