ਅੰਡਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/31/2017 4:58:24 PM

ਨਵੀਂ ਦਿੱਲੀ— ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਦਿਨ ਵਿਚ ਘੱਟ ਤੋਂ ਘੱਟ ਇਕ ਵਾਰ ਤਾਂ ਅੰਡਾ ਖਾਣਾ ਜ਼ਰੂਰ ਪਸੰਦ ਕਰਦੇ ਹਨ। ਅੰਡਾ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਅਤੇ ਮਿਨਰਲਸ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਅੰਡੇ ਖਾਣ ਦੇ ਕੁਝ ਫਾਇਦੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦਿਆਂ ਬਾਰੇ...
ਇਹ ਹਨ ਅੰਡੇ ਖਾਣ ਦੇ ਫਾਇਦੇ
1. ਟੈਂਸ਼ਨ ਦੂਰ ਕਰੋ
ਅੰਡੇ ਵਿਚ ਮੌਜੂਦ ਵਿਟਾਮਿਨ ਬੀ-12 ਟੈਂਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਉਂਝ ਹੀ ਇਸ ਵਿਚ ਮੌਜੂਦ ਕੁਝ ਤੱਤ ਡਿਪ੍ਰੈਸ਼ਨ ਦੂਰ ਕਰਨ ਵਿਚ ਵੀ ਮਦਦ ਕਰਦੇ ਹਨ। 
2. ਚਮੜੀ ਲਈ ਫਾਇਦੇਮੰਦ 
ਅੰਡੇ ਦੀ ਜਰਦੀ ਨੂੰ ਫੇਸਪੈਕ ਜਾਂ ਮਾਸਕ ਦੀ ਤਰ੍ਹਾਂ ਲਾ ਕੇ ਵੀ ਤੁਸੀਂ ਚਮੜੀ ਦੀਆਂ ਝੁਰੜੀਆਂ ਨੂੰ ਘੱਟ ਕਰ ਸਕਦੇ ਹੋ। 
3. ਅੱਖਾਂ ਦੀ ਰੌਸ਼ਨੀ ਵਧਾਏ
ਅੰਡੇ ਵਿਚ ਭਰਪੂਰ ਮਾਤਰਾ ਵਿਚ ਕੈਰੋਟਿਨਾਈਡਸ ਮੌਜੂਦ ਹੁੰਦਾ ਹੈ, ਜੋ ਅੱਖਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਕ ਅੰਡਾ ਖਾਣ ਨਾਲ ਮੋਤਿਆਬਿੰਦ ਦਾ ਖਤਰਾ ਵੀ ਨਹੀਂ ਰਹਿੰਦਾ। 
4.ਯਾਦਦਾਸ਼ਤ ਤੇਜ਼ ਕਰੇ
ਅੰਡੇ ਵਿਚ ਮੌਜੂਦ ਓਮੇਗਾ 3 ਵਿਟਾਮਿਨ ਅਤੇ ਫੈਟੀ ਐਸਿਡ ਦਿਮਾਗ ਲਈ ਬਹੁਤ ਹੀ ਫਾਇਦੇਮੰਦ ਹੈ। ਅੰਡੇ ਵਿਚ ਮੌਜੂਦ ਕੋਲੀਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। 
5. ਵਾਲਾਂ ਲਈ ਫਾਇਦੇਮੰਦ
ਅੰਡੇ ਦੇ ਪੀਲੇ ਹਿੱਸੇ ਵਿਚ ਬਾਓਟਿਕ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਅੰਡੇ ਦੇ ਪੀਲੇ ਹਿੱਸੇ ਨੂੰ ਵਾਲਾਂ ਵਿਚ ਲਗਾਉਣ ਨਾਲ ਵਾਲ ਕੋਮਲ ਅਤੇ ਮੁਲਾਇਮ ਹੁੰਦੇ ਹਨ। 
6. ਐਨਰਜੀ ਨਾਲ ਭਰਪੂਰ 
ਨਾਸ਼ਤੇ ਵਿਚ ਅੰਡਾ ਖਾਣ ਨਾਲ ਤੁਸੀਂ ਦਿਨ ਭਰ ਐਨਰਜ਼ੀ ਨਾਲ ਭਰਪੂਰ ਰਹਿੰਦੇ ਹੋ। ਇਹ ਤੁਹਾਡੀ ਕੰਮ ਕਰਨ ਦੀ ਤਾਕਤ ਨੂੰ ਵਧਾਉਂਦਾ ਹੈ। 
7. ਭਾਰ ਵਧਾਉਣ ਅਤੇ ਘਟਾਉਣ ਵਿਚ ਮਦਦਗਾਰ 
ਜੇ ਤੁਸੀਂ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੰਡੇ ਦਾ ਸਿਰਫ ਸਫੇਦ ਭਾਗ ਹੀ ਖਾਓ। ਇਸ ਨਾਲ ਕਾਫੀ ਦੇਰ ਤੱਕ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਸੀਂ ਓਵਰਡਾਈਟ ਤੋਂ ਵੀ ਬਚ ਸਕਦੇ ਹੋ। ਉਂਝ ਹੀ ਜਿਨ੍ਹਾਂ ਲੋਕਾਂ ਨੇ ਭਾਰ ਵਧਾਉਣਾ ਹੈ, ਉਨ੍ਹਾਂ ਨੂੰ ਅੰਡੇ ਦਾ ਪੀਲਾ ਹਿੱਸਾ ਖਾਣਾ ਚਾਹੀਦਾ ਹੈ। ਹਿੱਸਾ ਖਾਣਾ ਚਾਹੀਦਾ ਹੈ।


Related News