ਖਾਣਾ ਨਾ ਖਾਣ ਨਾਲ ਫੈਸਲੇ ਲੈਣ ਦੀ ਸਮਰੱਥਾ ਹੁੰਦੀ ਹੈ ਪ੍ਰਭਾਵਿਤ

Friday, Sep 20, 2019 - 10:23 AM (IST)

ਖਾਣਾ ਨਾ ਖਾਣ ਨਾਲ ਫੈਸਲੇ ਲੈਣ ਦੀ ਸਮਰੱਥਾ ਹੁੰਦੀ ਹੈ ਪ੍ਰਭਾਵਿਤ

ਐਡਿਨਬਰਗ(ਬਿਊਰੋ)– ਜਦ ਤੁਹਾਨੂੰ ਭੁੱਖ ਲੱਗੀ ਹੋਵੇ ਤਦ ਕੋਈ ਫੈਸਲਾ ਨਾ ਲਓ। ਇਕ ਹਾਲੀਆ ਖੋਜ ਅਨੁਸਾਰ ਜਦ ਤੁਸੀਂ ਭੁੱਖੇ ਹੁੰਦੇ ਹੋ ਤਾਂ ਉਸ ਸਮੇਂ ਤੁਹਾਡਾ ਵਿਅਕਤੀਤਵ ਬਦਲ ਜਾਂਦਾ ਹੈ। ਯੂਨੀਵਰਸਿਟੀ ਆਫ ਡਨਡੀ ਦੇ ਖੋਜਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਭੁੱਖ ਤੁਹਾਡੇ ਫੈਸਲੇ ਲੈਣ ਦੀ ਸਮਰੱਥਾ ਨੂੰ ਰੋਕਦੀ ਹੈ। ਇਸ ਨਾਲ ਤੁਸੀ ਦੂਰ ਦੀ ਨਾ ਸੋਚ ਕੇ ਨੇੜੇ ਨਜ਼ਰ ਆਉਣ ਵਾਲੇ ਛੋਟੇ ਇਨਾਮ ਦੇ ਬਾਰੇ ’ਚ ਸੋਚਣ ਲੱਗਦੇ ਹੋ ਅਤੇ ਉਸ ਦੇ ਹੀ ਅਨੁਸਾਰ ਫੈਸਲਾ ਕਰ ਲੈਂਦੇ ਹੋ। 50 ਭਾਗ ਲੈਣ ਵਾਲਿਆਂ ’ਤੇ ਕੀਤੀ ਗਈ ਖੋਜ- ਇਸ ਖੋਜ ’ਚ ਖੋਜਕਾਰਾਂ ਨੇ 50 ਭਾਗ ਲੈਣ ਵਾਲਿਆਂ ਤੋਂ ਭੁੱਖ, ਪੈਸੇ ਅਤੇ ਹੋਰ ਇਨਾਮਾਂ ਦੇ ਬਾਰੇ ’ਚ 2 ਵਾਰ ਪੁੱਛਿਆ, ਇਕ ਵਾਰ ਖਾਣਾ ਖਾਣ ਤੋਂ ਪਹਿਲਾਂ ਅਤੇ ਦੂਜੀ ਵਾਰ ਖਾਣਾ ਖਾਣ ਤੋਂ ਬਾਅਦ। ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਜਦ ਭਾਗ ਲੈਣ ਵਾਲੇ ਭੁੱਖੇ ਸਨ ਤਦ ਉਨ੍ਹਾਂ ਨੇ ਅਜਿਹੇ ਫੈਸਲੇ ਲਏ, ਜਿਸ ਨਾਲ ਉਨ੍ਹਾਂ ਨੂੰ ਘੱਟ ਸਮੇਂ ’ਚ ਜ਼ਿਆਦਾ ਇਨਾਮ ਮਿਲ ਸਕਣ ਅਤੇ ਉਨ੍ਹਾਂ ਨੇ ਲੰਬੇ ਸਮੇਂ ਦੇ ਬਾਅਦ ਮਿਲਣ ਵਾਲੇ ਇਨਾਮ ਦੇ ਬਾਰੇ ’ਚ ਕੋਈ ਚਿੰਤਾ ਨਹੀਂ ਕੀਤੀ। ਇਹ ਫੈਸਲੇ ਖਾਣਾ, ਪੈਸੇ ਅਤੇ ਹੋਰ ਕਈ ਤਰ੍ਹਾਂ ਦੇ ਇਨਾਮਾਂ ਦੇ ਮਾਮਲੇ ’ਚ ਕੀਤੇ ਗਏ। ਖੋਜਕਾਰਾਂ ਨੇ ਪਤਾ ਕੀਤਾ ਕਿ ਜਦ ਲੋਕਾਂ ਨੂੰ ਕੋਈ ਇਨਾਮ ਹੁਣ ਜਾਂ ਦੁੱਗਣਾ ਕਰ ਕੇ ਭਵਿੱਖ ’ਚ ਦੇਣ ਦਾ ਵਾਅਦਾ ਕੀਤਾ ਗਿਆ ਤਾਂ ਜ਼ਿਆਦਾਤਰ ਲੋਕਾਂ ਨੇ 35 ਦਿਨ ਇੰਤਜ਼ਾਰ ਕਰਨ ਨੂੰ ਠੀਕ ਸਮਝਿਆ ਤਾਂ ਕਿ ਜ਼ਿਆਦਾ ਇਨਾਮ ਪ੍ਰਾਪਤ ਕਰ ਸਕਣ ਪਰ ਜਦ ਲੋਕ ਭੁੱਖੇ ਸਨ ਤਦ ਉਨ੍ਹਾਂ ਨੇ 3 ਦਿਨ ਤੋਂ ਜ਼ਿਆਦਾ ਸਮੇਂ ’ਚ ਫੈਸਲੇ ਲੈਣ ਨੂੰ ਸਹੀ ਨਹੀਂ ਸਮਝਿਆ। ਫੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ- ਸਾਡੀ ਖੋਜ ਅਨੁਸਾਰ ਭੁੱਖ ਹਰ ਤਰ੍ਹਾਂ ਦੇ ਫੈਸਲਿਆਂ ’ਤੇ ਪ੍ਰਭਾਵ ਪਾ ਸਕਦੀ ਹੈ। ਮੰਨ ਲਓ ਤੁਸੀਂ ਕਿਸੇ ਪੈਨਸ਼ਨ ਜਾਂ ਹੋਰ ਆਰਥਿਕ ਸਲਾਹਕਾਰ ਨਾਲ ਗੱਲ ਕਰਨ ਜਾ ਰਹੇ ਹੋ ਅਤੇ ਅਜਿਹੇ ’ਚ ਜੇਕਰ ਤੁਸੀ ਭੁੱਖੇ ਹੋਵੋਗੇ ਤਾਂ ਤੁਸੀਂ ਜਲਦੀ ਮਿਲਣ ਵਾਲੇ ਲਾਭਾਂ ’ਤੇ ਜ਼ਿਆਦਾ ਧਿਆਨ ਦੇਵੋਗੇ ਅਤੇ ਭਵਿੱਖ ਬਾਰੇ ਜ਼ਿਆਦਾ ਚਿੰਤਾ ਨਹੀਂ ਕਰੋਗੇ। ਇਹ ਨਤੀਜੇ ਮਨੋਵਿਗਿਆਨ ਅਤੇ ਵਿਵਹਾਰਿਕ ਅਰਥ ਸ਼ਾਸਤਰ ਲਈ ਕਾਫੀ ਮਹੱਤਵਪੂਰਨ ਸਾਬਿਤ ਹੋ ਸਕਦੇ ਹਨ। ਇਸ ਖੋਜ ਦੇ ਨਤੀਜੇ ਲੋਕਾਂ ਨੂੰ ਭੁੱਖ ਦੇ ਮਾੜੇ ਪ੍ਰਭਾਵਾਂ ਦੇ ਬਾਰੇ ’ਚ ਜਾਗਰੂਕ ਕਰ ਸਕਦੇ ਹਨ। ਉਹ ਜਾਣ ਸਕਣਗੇ ਕਿ ਭੁੱਖ ਨਾਲ ਫੈਸਲੇ ਲੈਣ ਦੀ ਸਮਰੱਥਾ ’ਚ ਗਿਰਾਵਟ ਆਉਂਦੀ ਹੈ।
 


author

manju bala

Content Editor

Related News