ਪੋਹਾ ਖਾਣ ਨਾਲ ਤੇਜ਼ੀ ਨਾਲ ਘਟੇਗਾ ਭਾਰ, ਮਿਲਣਗੇ ਹੋਰ ਵੀ ਕਈ ਫਾਇਦੇ

12/07/2019 3:17:33 PM

ਜਲੰਧਰ—ਬਹੁਤ ਸਾਰੇ ਲੋਕ ਸਵੇਰੇ ਨਾਸ਼ਤੇ 'ਚ ਪੋਹਾ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਨਾਸ਼ਤੇ 'ਚ ਖਾਧਾ ਜਾਣ ਵਾਲਾ ਪੋਹਾ ਸਿਰਫ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ। ਜੀ ਹਾਂ ਪੋਹਾ ਸੁਆਦ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਕਾਫੀ ਮਦਦ ਕਰਦਾ ਹੈ। ਉੱਧਰ ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੈ। ਚੱਲੋ ਅੱਜ ਅਸੀਂ ਤੁਹਾਨੂੰ ਪੋਹਾ ਖਾਣ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ ਜਿਸ ਨੂੰ ਜਾਣਨ ਦੇ ਬਾਅਦ ਜੇਕਰ ਤੁਸੀਂ ਇਸ ਦੀ ਵਰਤੋਂ ਨਹੀਂ ਵੀ ਕਰਦੇ ਹੋ ਤਾਂ ਵੀ ਇਸ ਨੂੰ ਖਾਣਾ ਸ਼ੁਰੂ ਕਰ ਦਿਓ।
ਚੱਲੋ ਤੁਹਾਨੂੰ ਦੱਸਦੇ ਹਾਂ ਕਿ ਬ੍ਰੇਕਫਾਸਟ 'ਚ ਪੋਹਾ ਖਾਣ ਦੇ ਕੁਝ ਜ਼ਬਰਦਸਤ ਫਾਇਦੇ...
ਭਾਰ ਘਟਾਉਣ 'ਚ ਮਦਦਗਾਰ

ਫਾਈਬਰ ਅਤੇ ਆਇਰਨ ਨਾਲ ਭਰਪੂਰ ਪੋਹੇ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ, ਇਸ ਲਈ ਇਸ ਖਾਣ ਨਾਲ ਭਾਰ ਨਹੀਂ ਵਧਦਾ ਹੈ। ਇਕ ਕੌਲੀ ਪੋਹੇ 'ਚ ਲਗਭਗ 206 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹੇ 'ਚ ਆਲੂ ਅਤੇ ਮੂੰਗਫਲੀ ਦੀ ਬਜਾਏ ਪਿਆਜ਼, ਹਰੀ ਮਿਰਚ, ਟਮਾਟਰ ਅਤੇ ਹੋਰ ਸਬਜ਼ੀਆਂ ਪਾਓ।

PunjabKesari
ਪੋਸ਼ਕ ਤੱਤਾਂ ਨਾਲ ਭਰਪੂਰ
ਦੇਸੀ ਸੁਪਰਫੂਡ ਪੋਹਾ ਇਕ ਪੋਸ਼ਟਿਕ ਭੋਜਨ ਹੈ। ਇਕ ਕੌਲੀ ਪੋਹੇ 'ਚ ਲਗਭਗ 75 ਫੀਸਦੀ ਕਾਰਬੋਹਾਈਡ੍ਰੇਟ 23 ਫੀਸਦੀ ਵਸਾ ਅਤੇ 8 ਫੀਸਦੀ ਪ੍ਰੋਟੀਨ ਦੇ ਇਲਾਵਾ ਆਇਰਨ ਪੋਟਾਸ਼ੀਅਮ, ਵਿਟਾਮਿਨ ਏ, ਸੀ ਅਤੇ ਡੀ ਭਰਪੂਰ ਮਾਤਰਾ 'ਚ ਹੁੰਦਾ ਹੈ।
ਐਨਰਜੀ ਨਾਲ ਭਰਪੂਰ
ਸਵੇਰੇ ਦੇ ਨਾਸ਼ਤੇ 'ਚ ਪੋਹਾ ਖਾਣ ਨਾਲ ਸਰੀਰ 'ਚ ਦੁਪਿਹਰ ਦੇ ਖਾਣੇ ਤੱਕ ਐਨਰਜ਼ੀ ਬਣੀ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁੱਸਤ ਹੁੰਦੀ ਹੈ। ਜੇਕਰ ਇਸ 'ਚ ਸੋਇਆਬੀਨ, ਸੁੱਕੇ ਮੇਵੇ ਅਤੇ ਆਂਡਾ ਮਿਲਾ ਕੇ ਖਾਧਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਵਿਟਾਮਿਨ ਦੇ ਨਾਲ ਪ੍ਰੋਟੀਨ ਵੀ ਮਿਲੇਗਾ।
ਭੁੱਖ ਨੂੰ ਕਰਦਾ ਹੈ ਕੰਟਰੋਲ
ਪੋਹਾ ਨਾ ਸਿਰਫ ਪਚਾਉਣ 'ਚ ਆਸਾਨ ਹੈ ਸਗੋਂ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਓਵਰਇਟਿੰਗ ਤੋਂ ਬਚ ਜਾਂਦੇ ਹੋ।
ਪੇਟ ਲਈ ਫਾਇਦੇਮੰਦ
ਇਸ 'ਚ ਫਾਈਬਰ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਪੇਟ ਦੀ ਸਿਹਤ ਲਈ ਵੀ ਪਰਫੈਕਟ ਹੈ। ਇਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

PunjabKesari
ਸ਼ੂਗਰ 'ਚ ਫਾਇਦੇਮੰਦ
ਪੋਹਾ ਖਾਣ ਨਾਲ ਸ਼ੂਗਰ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਨਾਰਮਲ ਰਹਿੰਦਾ ਹੈ। ਉੱਧਰ ਇਹ ਖੂਨ ਦੇ ਪ੍ਰਵਾਹ 'ਚ ਸ਼ੂਗਰ ਦੀ ਮਾਤਰਾ ਨੂੰ ਹੌਲੀ-ਹੌਲੀ ਰਿਲੀਜ਼ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਸ਼ੂਗਰ ਵਧਦੀ ਨਹੀਂ।
ਪਚਾਉਣ 'ਚ ਆਸਾਨ
ਇਹ ਪਚਾਉਣ 'ਚ ਆਸਾਨ ਹੋਣ ਕਰਕੇ ਪੇਟ ਦੇ ਰੋਗੀ ਲਈ ਕਾਫੀ ਫਾਇਦੇਮੰਦ ਹੈ। ਇਸ 'ਚ ਗਲੂਟੋਨ ਘੱਟ ਮਾਤਰਾ 'ਚ ਹੋਣ ਕਾਰਨ ਪੇਟ ਦੇ ਰੋਗੀ ਨੂੰ ਡਾਕਟਰ ਪੋਹਾ ਖਾਣ ਦੀ ਸਲਾਹ ਦਿੰਦੇ ਹਨ।

PunjabKesari
ਆਇਰਨ ਦੀ ਕਮੀ ਕਰੇ ਦੂਰ
ਸ਼ਰੀਰ 'ਚ ਆਇਰਨ ਦੀ ਕਮੀ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਪੋਹੇ 'ਚ ਵੱਖ-ਵੱਖ ਸਬਜ਼ੀਆਂ ਮਿਕਸ ਕਰਕੇ ਖਾਓ। ਸਰੀਰ 'ਚ ਆਇਰਨ ਦੀ ਪੂਰਤੀ ਹੋਣ 'ਤੇ ਅਮੀਨੀਆ ਦੀ ਸ਼ਿਕਾਇਤ ਨਹੀਂ ਹੋਵੇਗੀ। ਇਸ ਦੇ ਇਲਾਵਾ ਪੋਹਾ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਅਤੇ ਇਮੀਊਨਿਟੀ ਪਾਵਰ ਵਧਦੀ ਹੈ। ਸਰੀਰ ਦੀਆਂ ਕੋਸ਼ਿਸ਼ਕਾਵਾਂ ਨੂੰ ਆਕਸੀਜ਼ਨ ਮਿਲਦੀ ਹੈ।


Aarti dhillon

Content Editor

Related News