ਸਰਦੀਆਂ ''ਚ ਮਖਾਨਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

12/15/2018 5:10:01 PM

ਨਵੀਂ ਦਿੱਲੀ— ਸਰਦੀਆਂ 'ਚ ਮਖਾਨਾ ਸਭ ਤੋਂ ਚੰਗਾ ਸਨੈਕ ਮੰਨਿਆ ਜਾਂਦਾ ਹੈ ਜਿਸ ਨੂੰ ਅਸੀਂ ਸੁੱਕੇ ਮੇਵਿਆਂ 'ਚ ਸ਼ਾਮਲ ਕਰਦੇ ਹਾਂ। ਜੇਕਰ ਇਸ ਨੂੰ ਰੋਜ਼ਾਨਾ ਸਹੀ ਤਰੀਕਿਆਂ ਨਾਲ ਆਪਣੀ ਡਾਈਟ 'ਚ ਸ਼ਾਮਲ ਕੀਤਾ ਜਾਵੇ ਤਾਂ ਇਹ ਤੁਹਾਡੀ ਸਿਹਤ ਨੂੰ ਅਣਗਿਣਤ ਫਾਇਦੇ ਦੇਵੇਗਾ। ਸਰਦੀ ਦੇ ਮੌਸਮ 'ਚ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਉਸੇ ਚੱਕਰ 'ਚ ਲੋਕ ਆਇਲੀ ਚੀਜ਼ਾਂ ਸਮੋਸੇ, ਪਕੌੜੇ ਅਤੇ ਫਾਸਟ ਫੂਟ ਆਦਿ ਖਾਂਦੇ ਹਨ ਪਰ ਤੁਸੀਂ ਮਖਾਨੇ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਇਕ ਤਾਂ ਤੁਹਾਡੇ ਸਰੀਰ ਨੂੰ ਫਾਇਦਾ ਮਿਲੇਗਾ ਨਾਲ ਹੀ ਭੁੱਖ ਵੀ ਸ਼ਾਂਤ ਹੋਵੇਗੀ।
 

ਕਿਵੇਂ ਹੈਲਦੀ ਹੈ ਮਖਾਨਾ 
ਮਖਾਨੇ 'ਚ ਮੌਜੂਦ ਤੱਤ ਸਾਡੀ ਬਾਡੀ ਨੂੰ ਕਈ ਤਰ੍ਹਾਂ ਦੇ ਹੈਲਥ ਬੈਨੀਫੇਟਸ ਦਿੰਦੇ ਹਨ। ਇਸ ਦੀ 100 ਗ੍ਰਾਮ ਮਾਤਰਾ 'ਚ 350 ਕੈਲੋਰੀ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ 9.7 ਫੀਸਦੀ ਪ੍ਰੋਟੀਨ, 76 ਫੀਸਦੀ ਕਾਰਬੋਹਾਈਡ੍ਰੇਟ, 12.8 ਫੀਸਦੀ ਨਮੀ, 0.1 ਫੀਸਦੀ ਹੈਲਦੀ ਫੈਟ, 0.5 ਫੀਸਦੀ ਸੋਡੀਅਮ, 0.9 ਫੀਸਦੀ ਸੋਡੀਅਮ,0.9 ਫੀਸਦੀ ਫਾਸਫੋਰਸ ਅਤੇ 1.4 ਮਿਲੀਗ੍ਰਾਮ ਆਇਰਨ, ਕੈਲਸ਼ੀਅਮ ਅਮਲ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।
 

ਮਖਾਨਾ ਖਾਣ ਦੇ ਫਾਇਦੇ 
ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੱਤ ਕੋਲੈਸਟਰੋਲ ਲੈਵਲ ਨੂੰ ਘੱਟ ਕਰਦਾ ਹੈ। ਰੈਗੁਲਰ ਡਾਈਟ 'ਚ ਖਾਣ ਨਾਲ ਬਾਡੀ ਦਾ ਇੰਸੁਲਿਨ ਲੈਵਲ ਬੈਲੰਸ ਰਹਿੰਦਾ ਹੈ, ਜਿਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ। ਇਹ ਬਾਡੀ ਦੇ ਟਾਕਸਿੰਸ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇਸ 'ਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
 

ਮਖਾਨੇ ਦਾ ਸੇਵਨ ਇਨ੍ਹਾਂ ਰੋਗਾਂ ਤੋਂ ਕਰੇਗਾ ਬਚਾਅ
 

ਸ਼ੂਗਰ ਕੰਟਰੋਲ ਅਤੇ ਦਿਲ ਲਈ ਵਧੀਆ
ਇਹ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਦਾ ਹੈ ਅਤੇ ਹਾਰਟ ਅਟੈਕ ਵਰਗੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।
 

ਤਣਾਅ ਘੱਟ 
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਮਖਾਨਿਆਂ ਦਾ ਸੇਵਨ ਕਰੋਗੇ ਤਾਂ ਤਣਾਅ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ। 
 

ਜੋੜਾਂ ਦਾ ਦਰਦ ਦੂਰ 
ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦਾ ਸੇਵਨ ਜੋੜਾਂ ਦੇ ਦਰਦ, ਗਠੀਆ ਵਰਗੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।
 

ਪਾਚਨ 'ਚ ਸੁਧਾਰ 
ਐਂਟੀ-ਆਕਸੀਡੈਂਟ ਨਾਲ ਭਰਪੂਰ ਫੁੱਲ ਮਖਾਨੇ 'ਚ ਐਸਟ੍ਰੋਜਨ ਗੁਣ ਵੀ ਸ਼ਾਮਲ ਹੁੰਦੇ ਹਨ ਜਿਸ ਨਾਲ ਕਬਜ਼ ਅਤੇ ਪੇਟ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਭੁੱਖ ਸਹੀ ਤਰੀਕਿਆਂ ਨਾਲ ਲੱਗਣ ਲੱਗਦੀ ਹੈ।
 

ਕਿਡਨੀ ਨੂੰ ਰੱਖੇ ਹੈਲਦੀ 
ਇਸ 'ਚ ਮਿੱਠਾ ਬਹੁਤ ਘੱਟ ਹੁੰਦਾ ਹੈ ਅਤੇ ਇਹ ਸਪਲੀਨ ਨੂੰ ਡਿਟਾਕਸਫਾਈ ਕਰਦਾ ਹੈ। ਇਸ ਨਾਲ ਕਿਡਨੀ ਹੈਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖਣ ਲਈ ਮਖਾਨਿਆਂ ਨੂੰ ਨਿਯਮਿਤ ਰੂਪ 'ਚ ਖਾਓ।
 

ਰੋਸਟੇਡ ਮਖਾਨਾ 
ਪੈਨ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਦੇਸੀ ਘਿਉ ਪਾ ਕੇ ਮਖਾਨਿਆਂ ਨੂੰ ਰੋਸਟ ਕਰ ਲਓ। ਇਸ ਤੋਂ ਬਾਅਦ ਇਸ 'ਚ ਨਮਕ ਜਾਂ ਚਾਟ ਮਸਾਲਾ ਮਿਲਾਓ। ਇਹ ਕ੍ਰੰਚੀ ਅਤੇ ਟੇਸਟੀ ਹੋ ਜਾਵੇਗਾ। ਤੁਸੀਂ ਚਾਹੋ ਤਾਂ ਇਸ 'ਤ ਕਾਲੀ ਮਿਰਚ ਪਾ ਕੇ ਇਸ ਨੂੰ ਹੋਰ ਵੀ ਸਿਹਤਮੰਦ ਬਣਾ ਸਕਦੇ ਹੋ।
 

ਦੁੱਧ ਅਤੇ ਮਖਾਨਾ
ਸਭ ਤੋਂ ਪਹਿਲਾਂ 1 ਕੱਪ ਮਖਾਨਾ ਟੁੱਕੜਿਆਂ 'ਚ ਕੱਟ ਲਓ। ਫਿਰ ਅੱਧਾ ਲੀਟਰ ਦੁੱਧ ਉਬਾਲ ਅਤੇ ਇਸ 'ਚ 1 ਚੱਮਚ ਖੰਡ, 5 ਬਾਦਾਮ,10 ਸੌਗੀ ਦੇ ਦਾਣੇ ਪਾਓ। ਜਦੋਂ ਦੁੱਧ 'ਚ ਉਬਾਲ ਆ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ ਅਤੇ ਬਾਅਦ 'ਚ ਖਾਓ।
 


Neha Meniya

Content Editor

Related News