ਬਾਦਾਮ ਖਾਣ ਨਾਲ ਹੁੰਦੀ ਹੈ ਯਾਦਦਾਸ਼ਤ ਤੇਜ਼, ਇੰਝ ਕਰੋ ਵਰਤੋਂ

Friday, Apr 02, 2021 - 11:10 AM (IST)

ਬਾਦਾਮ ਖਾਣ ਨਾਲ ਹੁੰਦੀ ਹੈ ਯਾਦਦਾਸ਼ਤ ਤੇਜ਼, ਇੰਝ ਕਰੋ ਵਰਤੋਂ

ਨਵੀਂ ਦਿੱਲੀ—ਬਦਾਮ ਸਿਹਤ ਦਾ ਪੌਸ਼ਟਿਕ ਆਹਾਰ ਹੁੰਦੇ ਹਨ, ਜਿਸ ਨੂੰ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ। ਰੋਜ਼ ਸਵੇਰੇ 2 ਬਦਾਮ ਖਾਣ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਯਾਦਦਾਸ਼ਤ ਕਮਜ਼ੋਰ ਹੋਣ 'ਤੇ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸੁੱਕੇ ਬਦਾਮ ਨਾਲੋਂ ਰਾਤ ਦੇ ਸਮੇਂ ਭਿਓਂ ਕੇ ਰੱਖੇ ਹੋਏ ਬਦਾਮਾਂ ਨੂੰ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਇਸ ਨਾਲ ਸਿਹਤ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਭਿੱਜੇ ਹੋਏ ਬਦਾਮ 'ਚ ਓਮੇਗਾ 3 ਫੈਟੀ ਐਸਿਡ, ਐਂਟੀ-ਆਕ‍ਸੀਡੇਂਟਸ, ਫਾਈਬਰ, ਕੈਲਸ਼ੀਅਮ, ਫਾਸ‍ਫੋਰਸ, ਵਿਟਾਮਿਨ-ਈ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦੁਰੁਸਤ ਰੱਖਣ 'ਚ ਮਦਦ ਕਰਦੇ ਹਨ। ਡਾਕਟਰ ਵਲੋਂ ਹਮੇਸ਼ਾ ਖੁਰਾਕ 'ਚ ਬਦਾਮ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 

PunjabKesari
ਸਿਹਤਮੰਦ ਦਿਲ
ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ 'ਦਿਲ' ਹੁੰਦਾ ਹੈ। ਜੇਕਰ ਤੁਸੀਂ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰੋ। ਬਦਾਮ ਭਿਓਂ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।
ਮਜ਼ਬੂਤ ਹਾਜ਼ਮਾ
ਫਾਈਬਰ ਨਾਲ ਭਰਪੂਰ ਬਦਾਮ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ। ਇਸ ਨਾਲ ਖਾਦਾ-ਪੀਤਾ ਨਾ ਹਜ਼ਮ ਹੋਣਾ ਅਤੇ ਭੁੱਖ ਨਾ ਲੱਗਣ ਵਰਗੀਆਂ ਪ੍ਰੇਸ਼ਾਨੀਆਂ ਕੁਝ ਦਿਨਾਂ 'ਚ ਦੂਰ ਹੋ ਜਾਂਦੀਆਂ ਹਨ। ਫਾਈਬਰ ਦੀ ਮਾਤਰਾ ਹੋਣ ਕਾਰਨ ਬਦਾਮ ਖਾਣ ਨਾਲ ਤੁਹਾਡਾ ਪਾਚਨ ਠੀਕ ਰਹਿੰਦਾ ਹੈ। 
ਕੈਂਸਰ ਦੇ ਮਰੀਜ਼ਾ ਲਈ ਫ਼ਾਇਦੇਮੰਦ
ਭਿੱਜੇ ਬਦਾਮਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਬੀ 17 ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਤੋਂ ਬਚਾ ਕੇ ਰੱਖਦਾ ਹੈ। ਇਸ ਲਈ ਕੈਂਸਰ ਦੇ ਮਰੀਜਾਂ ਨੂੰ ਭਿੱਜੇ ਹੋਏ ਬਦਾਮਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

PunjabKesari
ਬਲੱਡ ਪ੍ਰੈਸ਼ਰ ਕੰਟਰੋਲ 
ਰਿਸਰਚ ਅਨੁਸਾਰ, ਖੋਜਕਾਰਾਂ ਨੇ ਦੱਸਿਆਂ ਕਿ ਬਦਾਮ ਖਾਣ ਨਾਲ ਖ਼ੂਨ 'ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਬੀ. ਪੀ. ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਤੇ ਖ਼ਾਸ ਕਰਕੇ ਪ੍ਰਭਾਵ ਪਾਉਂਦੀ ਹੈ। 

PunjabKesari
ਸ਼ੂਗਰ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ ਨੂੰ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਜੇਕਰ ਉਹ ਰਾਤ ਨੂੰ ਬਦਾਮ ਭਿਓਂ ਕੇ ਸਵੇਰੇ ਖਾ ਲਏ ਜਾਣ ਤਾਂ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਮਗਰੋਂ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਘੱਟ ਜਾਂਦਾ ਹੈ।

PunjabKesari
ਮੋਟਾਪਾ ਦੂਰ
ਭਿੱਜੇ ਹੋਏ ਬਦਾਮ ਐਂਟੀ-ਆਕਸੀਡੈਂਟ ਦਾ ਸਰੋਤ ਹੁੰਦੇ ਹਨ। ਇਸ 'ਚ ਮੌਜੂਦ ਮੋਨੋਅਨਸੇਚੁਰੇਟੇਡ ਫੈਟ ਭੁੱਖ ਨੂੰ ਰੋਕਣ 'ਚ ਮਦਦ ਕਰਦੇ ਹਨ। ਇਸ ਨਾਲ ਭਾਰ ਵੀ ਘੱਟਦਾ ਹੈ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਝੁਰੜੀਆਂ ਤੋਂ ਛੁਟਕਾਰਾ
ਹਰ ਰੋਜ਼ ਭਿੱਜੇ ਹੋਏ ਬਦਾਮ ਖਾਣ ਨਾਲ ਕਮਜ਼ੋਰੀ ਅਤੇ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ 'ਚ ਵਿਟਾਮਿਨ ਦੀ ਬਹੁਤ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਸਾਨੂੰ ਜਲਦੀ ਬੁੱਢਾ ਨਹੀਂ ਹੋਣ ਦਿੰਦਾ। 

PunjabKesari
ਤੇਜ਼ ਦਿਮਾਗ
ਹਰ ਰੋਜ਼ 5-7 ਬਦਾਮ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ।

PunjabKesari
ਪ੍ਰੈਗਨੈਂਸੀ 'ਚ ਫਾਇਦੇਮੰਦ
ਪ੍ਰੈਗਨੈਂਸੀ ਦੌਰਾਨ ਭਿੱਜੇ ਹੋਏ ਬਦਾਮਾਂ ਦੀ ਵਰਤੋਂ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਭਿੱਜੇ ਹੋਏ ਬਦਾਮ ਵਿਚ ਫੋਲਿਕ ਐਸਿਡ ਦੀ ਮਾਤਰਾ ਕੱਚੇ ਬਦਾਮ ਨਾਲੋਂ ਜ਼ਿਆਦਾ ਹੁੰਦੀ ਹੈ। ਗਰਭਵਤੀ ਔਰਤਾਂ ਲਈ ਇਸ ਦੀ ਵਰਤੋਂ ਨਿਊਰਲ ਟਿਊਬ ਵਿਚ ਹੋਣ ਵਾਲੇ ਡਿਫੈਕਟਸ ਨਾਲ ਮਾਂ ਦੇ ਸਰੀਰ ਨੂੰ ਬਚਾ ਕੇ ਰੱਖਦਾ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਲੱਡ ਸਰਕੂਲੇਸ਼ਨ
ਪੋਟਾਸ਼ੀਅਮ ਯੁਕਤ ਭਿੱਜੇ ਹੋਏ ਬਦਾਮ ਰੋਜ਼ਾਨਾ ਖਾਣ ਨਾਲ ਸਰੀਰ ਵਿਚ ਬਲੱਡ ਸਹੀ ਤਰੀਕੇ ਨਾਲ ਸਰਕੂਲੇਟ ਹੁੰਦਾ ਹੈ। ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਸਰੀਰ ਦੇ ਸਾਰੇ ਹਿੱਸਿਆਂ ਵਿਚ ਆਕਸੀਜਨ ਠੀਕ ਤਰ੍ਹਾਂ ਪਹੁੰਚਦੀ ਹੈ। ਆਯੁਰਵੈਦ ਮੁਤਾਬਕ ਰੋਜ਼ਾਨਾ ਸਵੇਰੇ 5 ਬਦਾਮ ਭਿਓਂ ਕੇ ਖਾਣ ਨਾਲ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।

PunjabKesari
ਯਾਦਦਾਸ਼ਤ ਤੇਜ਼ ਕਰੋ
ਬਦਾਮ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਬੱਚੇ ਹੀ ਨਹੀਂ ਵੱਡਿਆਂ ਲਈ ਵੀ ਇਹ ਬਹੁਤ ਲਾਹੇਵੰਦ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News