PSSSB 'ਚ ਨਿਕਲੀ ਭਰਤੀ ! ਸਰਕਾਰੀ ਨੌਕਰੀ ਦੇ ਚਾਹਵਾਨ ਇੰਝ ਕਰਨ ਅਪਲਾਈ

Monday, Sep 28, 2026 - 09:36 AM (IST)

PSSSB 'ਚ ਨਿਕਲੀ ਭਰਤੀ ! ਸਰਕਾਰੀ ਨੌਕਰੀ ਦੇ ਚਾਹਵਾਨ ਇੰਝ ਕਰਨ ਅਪਲਾਈ

ਵੈੱਬ ਡੈਸਕ- ਪੰਜਾਬ ਅਧੀਨ ਸੇਵਾ ਚੋਣ ਬੋਰਡ (ਐੱਸਐੱਸਐੱਸਬੀ) ਨੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਭਰਤੀਆਂ ਕੱਢੀਆਂ ਹਨ। ਇਸ ਭਰਤੀ ਮੁਹਿੰਮ ਰਾਹੀਂ ਕੱਲ 70 ਅਹੁਦੇ ਭਰੇ ਜਾਣਗੇ। 70 ਅਹੁਦਿਆਂ 'ਚੋਂ 28 ਅਹੁਦੇ ਮਹਿਲਾ ਉਮੀਦਵਾਰਾਂ ਲਈ ਰਾਖਵੇਂ ਰੱਖੇ ਗਏ ਹਨ।

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਦੇ ਅਧੀਨ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਡਰਾਈਵਰ, ਵੱਖ-ਵੱਖ ਸਪੈਸ਼ਿਅਲਿਟੀ ਵਾਲੇ ਕਲਰਕ, ਟਰਾਂਸਲੇਟਰ ਅਤੇ ਫੀਲਡ ਆਰਟਿਸਟ ਦੇ ਅਹੁਦੇ ਭਰੇ ਜਾਣਗੇ। 

ਆਖ਼ਰੀ ਤਰੀਕ

ਅਪਲਾਈ ਕਰਨ ਦੀ ਆਖ਼ਰੀ ਤਾਰੀਕ 19 ਅਕਤੂਬਰ 2026 ਹੈ। 

ਸਿੱਖਿਆ ਯੋਗਤਾ

ਡਰਾਈਵਰ ਅਹੁਦੇ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ  ਹਲਕੇ ਅਤੇ ਭਾਰੀ ਵਾਹਨਾਂ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਤੇ 3 ਸਾਲ ਦਾ ਡਰਾਈਵਿੰਗ ਐਕਸਪੀਰੀਐਂਸ ਹੋਣਾ ਚਾਹੀਦਾ। ਕਲਰਕ ਦੇ ਕਈ ਅਹੁਦਿਆਂ ਲਈ ਗਰੈਜੂਏਸ਼ਨ ਦੀ ਡਿਗਰੀ ਮੰਗੀ ਗਈ ਹੈ। ਨਾਲ ਹੀ ਉਮੀਦਵਾਰਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਟੈਸਟ ਜਾਂ ਹੋਰ ਤੈਅ ਪ੍ਰੀਖਿਆਵਾਂ ਵੀ ਪਾਸ ਕਰਨੀਆਂ ਹੋਣਗੀਆਂ। ਆਈਟੀ ਨਾਲ ਜੁੜੇ ਅਹੁਦਿਆਂ ਲਈ ਕੰਪਿਊਟਰ ਸਾਇੰਸ, ਆਈਟੀ ਯੋਗਤਾ ਰੱਖਣ ਵਾਲੇ ਅਪਲਾਈ ਕਰ ਸਕਦੇ ਹਨ। 

ਉਮਰ 

ਉਮੀਦਵਾਰ ਦੀ ਉਮਰ 18 ਸਾਲ ਤੋਂ 37 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2026 ਦੇ ਆਧਾਰ 'ਤੇ ਕੀਤੀ ਜਾਵੇਗੀ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਉਮਰ 'ਚ ਛੋਟ ਮਿਲੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News