Health Care: ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਹਰੀਆਂ ਸਬਜ਼ੀਆਂ

Saturday, Jan 06, 2024 - 05:30 PM (IST)

Health Care: ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਹਰੀਆਂ ਸਬਜ਼ੀਆਂ

ਜਲੰਧਰ - ਸਰਦੀਆਂ ਦੇ ਮੌਸਮ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਆਇਰਨ, ਕੈਲਸ਼ੀਅਮ, ਵਿਟਾਮਿਨ-ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਸਹੀ ਕੰਮਕਾਜ ਵਿੱਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਬਜ਼ੀਆਂ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦੀਆਂ ਹਨ। ਯੂਰਿਕ ਐਸਿਡ ਇੱਕ ਗੰਭੀਰ ਸਮੱਸਿਆ ਹੈ, ਜੋ ਯੂਰਿਨ ਨਾਲ ਭਰਪੂਰ ਖਾਦ ਪਦਾਰਥਾਂ ਦੇ ਟੁੱਟਣ ਨਾਲ ਹੁੰਦੀ ਹੈ। ਇਹ ਪਦਾਰਥ ਖੂਨ ਵਿੱਚ ਇਕੱਠੇ ਹੋ ਕੇ ਕ੍ਰਿਸਟਲ ਦੇ ਰੂਪ ਵਿੱਚ ਬਦਲ ਜਾਂਦੇ ਹਨ ਅਤੇ ਜੋੜਾਂ ਵਿੱਚ ਜਮ੍ਹਾਂ ਹੋ ਜਾਂਦੇ ਹਨ। ਇਸੇ ਤੋਂ ਸਿਹਤ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਗਠੀਆ ਅਤੇ ਗੁਰਦੇ 'ਚ ਪੱਥਰੀ ਹੋਣ ਵਰਗੀਆਂ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਹਰੀਆਂ ਸਬਜ਼ੀਆਂ ਅਤੇ ਸਲਾਦ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਯੂਰਿਕ ਐਸਿਡ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ....

ਕੱਦੂ ਦੀ ਸਬਜ਼ੀ
ਕੱਦੂ ਸਿਹਤ ਲਈ ਗੁਣਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਕੱਦੂ ਵਿਟਾਮਿਨ-ਸੀ, ਬੀਟਾ-ਕੈਰੋਟੀਨ ਅਤੇ ਲੂਟੀਨ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਐਂਟੀਆਕਸੀਡੈਂਟ ਸਰੀਰ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦੇ ਹਨ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘਟਾ ਸਕਦੇ ਹਨ।  

ਕਟਹਲ ਦੀ ਸਬਜ਼ੀ
ਕਟਹਲ ਦੀ ਸਬਜ਼ੀ ਖਾਣ ਨਾਲ ਵੀ ਯੂਰਿਕ ਐਸਿਡ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਕਟਹਲ ਢਿੱਡ ਵਿੱਚ ਮੌਜੂਦ ਪਿਊਰੀਨ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ। ਇਸੇ ਲਈ ਅਣਗਿਣਤ ਗੁਣਾਂ ਦੇ ਕਾਰਨ ਕਟਹਲ ਉੱਚ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੈ।

ਖੀਰੇ ਦਾ ਸੇਵਨ
ਖੀਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਖੀਰੇ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਲਈ ਇਸ ਦਾ ਸੇਵਨ ਯੂਰਿਕ ਐਸਿਡ ਨੂੰ ਖ਼ਤਮ ਕਰਨ ਲਈ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖੀਰੇ ਵਿਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਗਠੀਆ ਰੋਗੀਆਂ ਲਈ ਇਕ ਵਧੀਆ ਭੋਜਨ ਹੈ।

ਪਰਵਲ ਦੀ ਸਬਜ਼ੀ
ਪਰਵਲ ਪਾਣੀ ਨਾਲ ਭਰਪੂਰ ਸਬਜ਼ੀ ਹੁੰਦੀ ਹੈ, ਜਿਸ ਦਾ ਸੇਵਨ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿੱਚ ਪਿਊਰੀਨ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਯੂਰਿਕ ਐਸਿਡ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਗਠੀਆ ਅਤੇ ਗਠੀਆ ਦੇ ਰੋਗੀਆਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਬਰੋਕਲੀ ਦਾ ਸੇਵਨ
ਯੂਰਿਕ ਐਸਿਡ ਨੂੰ ਘੱਟ ਕਰਨ ਲਈ ਬਰੋਕਲੀ ਦਾ ਸੇਵਨ ਕਰਨਾ ਵੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।  ਬਰੋਕਲੀ 'ਚ ਮੌਜੂਦ ਗੁਣ ਯੂਰਿਕ ਐਸਿਡ ਨੂੰ ਜਮ੍ਹਾ ਹੋਣ ਤੋਂ ਰੋਕਦੇ ਹਨ। ਆਪਣੀ ਡਾਈਟ ਵਿੱਚ ਬਰੋਕਲੀ ਨੂੰ ਸ਼ਾਮਿਲ ਕਰਨ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।


author

rajwinder kaur

Content Editor

Related News