Health Tips: ਪ੍ਰੈਗਨੈਂਸੀ ''ਚ ਨਹੀਂ ਹੋਵੇਗੀ ਸ਼ੂਗਰ ਦੀ ਸਮੱਸਿਆ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

Wednesday, Dec 06, 2023 - 01:25 PM (IST)

ਨਵੀਂ ਦਿੱਲੀ- ਪ੍ਰੈਗਨੈਂਸੀ ਦੌਰਾਨ ਔਰਤਾਂ ਆਪਣਾ ਖ਼ਾਸ ਧਿਆਨ ਰੱਖਦੀਆਂ ਹਨ। ਖ਼ੁਦ ਨੂੰ ਫਿੱਟ ਰੱਖਣ ਲਈ ਕਈ ਚੀਜ਼ਾਂ ਦਾ ਸੇਵਨ ਕਰਦੀਆਂ ਹਨ। ਖਾਣ-ਪੀਣ 'ਤੇ ਬਿਲਕੁੱਲ ਕੰਟਰੋਲ ਨਹੀਂ ਕਰਦੀਆਂ। ਜਿਸ ਦੇ ਕਾਰਨ ਉਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਪ੍ਰੈਗਨੈਂਸੀ ਦੇ ਦੌਰਾਨ ਹੋਣ ਵਾਲੀ ਸ਼ੂਗਰ ਨੂੰ ਜੈਸਟੇਸ਼ਨਲ ਸ਼ੂਗਰ ਕਿਹਾ ਜਾਂਦਾ ਹੈ। ਇਸ ਸਮੱਸਿਆ 'ਚ ਮਹਿਲਾਵਾਂ ਦਾ ਬਲੱਡ ਸ਼ੂਗਰ ਲੈਵਲ ਕਾਫੀ ਵੱਧ ਜਾਂਦਾ ਹੈ। ਪਰ ਡਿਲਿਵਰੀ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਪਰ ਪ੍ਰੈਗਨੈਂਸੀ 'ਚ ਇਸ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ। ਮਾਂ ਨੂੰ ਸ਼ੂਗਰ ਹੋਣ ਦੇ ਕਾਰਨ ਬੱਚੇ ਦੇ ਵਿਕਾਸ 'ਤੇ ਵੀ ਅਸਰ ਪੈਂਦਾ ਹੈ। ਬੱਚਾ ਪ੍ਰੀ-ਮਿਚਓਰ ਵੀ ਪੈਦਾ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿੰਝ ਤੁਸੀਂ ਜੇਸਟੇਸ਼ਨਲ ਸ਼ੂਗਰ ਤੋਂ ਬਚ ਸਕਦੇ ਹੋ।

ਭਰਪੂਰ ਸਲਾਦ ਖਾਓ
ਪ੍ਰੈਗਨੈਂਸੀ 'ਚ ਤੁਹਾਨੂੰ ਸਲਾਦ ਵੀ ਭਰਪੂਰ ਮਾਤਰਾ 'ਚ ਖਾਣਾ ਚਾਹੀਦਾ। ਇਸ ਨਾਲ ਤੁਹਾਡਾ ਗਲੂਕੋਜ਼ ਲੈਵਲ ਘੱਟ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ ਨੂੰ ਸਲਾਦ ਖਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਹ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰੇਗਾ। ਇਸ 'ਚ ਗਲਾਈਸੇਮਿਕ ਇੰਡੈਕਸ ਬਹੁਤ ਹੀ ਹੌਲੀ ਹੁੰਦਾ ਹੈ। ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 

PunjabKesari
ਆਂਡੇ ਖਾਓ
ਤੁਸੀਂ ਪ੍ਰੈਗਨੈਂਸੀ ਦੌਰਾਨ ਆਂਡਿਆਂ ਦਾ ਸੇਵਨ ਵੀ ਕਰ ਸਕਦੇ ਹੋ। ਇਸ ਦਾ ਸੇਵਨ ਕਰਕੇ ਵੀ ਤੁਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ। ਆਂਡੇ 'ਚ ਪ੍ਰੋਟੀਨ, ਕੈਲਸ਼ੀਅਮ, ਓਮੇਗਾ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪ੍ਰੈਗਨੈਂਸੀ ਦੌਰਾਨ ਤੁਸੀਂ ਸ਼ੂਗਰ ਤੋਂ ਬਚਣ ਲਈ ਆਂਡੇ ਦਾ ਸੇਵਨ ਵੀ ਜ਼ਰੂਰ ਕਰੋ। 

PunjabKesari
ਬਦਾਮ ਖਾਓ
ਪ੍ਰੈਗਨੈਂਸੀ ਦੌਰਾਨ ਸ਼ੂਗਰ ਕੰਟਰੋਲ ਕਰਨ ਲਈ ਤੁਸੀਂ ਬਦਾਮਾਂ ਦਾ ਸੇਵਨ ਵੀ ਜ਼ਰੂਰ ਕਰੋ। ਤੁਸੀਂ ਰੋਜ਼ਾਨਾ ਭਿੱਜੇ ਹੋਏ ਬਦਾਮ ਖਾ ਸਕਦੇ ਹੋ। ਇਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਵੀ ਚੰਗੀ ਤਰ੍ਹਾਂ ਨਾਲ ਹੁੰਦਾ ਹੈ। ਤੁਸੀਂ ਸਨੈਕਸ ਦੇ ਤੌਰ 'ਤੇ ਇਸ ਦਾ ਸੇਵਨ ਕਰ ਸਕਦੇ ਹੋ। ਬਦਾਮ ਨਾਲ ਤੁਸੀਂ ਕ੍ਰੈਵਿੰਗ ਵੀ ਖਤਮ ਹੋ ਜਾਵੇਗੀ ਅਤੇ ਤੁਹਾਡਾ ਢਿੱਡ ਵੀ ਭਰ ਜਾਵੇਗਾ। 

PunjabKesari

ਸੀਡਸ ਖਾਓ
ਸੀਡਸ ਦਾ ਸੇਵਨ ਵੀ ਤੁਸੀਂ ਪ੍ਰੈਗਨੈਂਸੀ ਨੂੰ ਕੰਟਰੋਲ ਕਰਨ ਲਈ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਫਾਈਬਰ ਭਰਪੂਰ ਮਾਤਰਾ 'ਚ ਮਿਲਦਾ ਹੈ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਪਾਚਨ ਸਬੰਧੀ ਸਮੱਸਿਆਵਾਂ ਤੋਂ ਵੀ ਤੁਸੀਂ ਦੂਰ ਰਹਿੰਦੇ ਹੋ। ਤੁਸੀਂ ਚੀਆ ਸੀਡਸ ਦਾ ਸੇਵਨ ਕਰਕੇ ਸ਼ੂਗਰ ਨੂੰ ਕੰਟਰੋਲ 'ਚ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਓਮੇਗਾ-3 ਫੈਟੀ ਐਸਿਡ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਮਿਲਦਾ ਹੈ।

PunjabKesari

ਦਹੀਂ ਖਾਓ
ਤੁਸੀਂ ਦਹੀਂ ਦਾ ਸੇਵਨ ਵੀ ਪ੍ਰੈਗਨੈਂਸੀ 'ਚ ਸ਼ੂਗਰ ਕੰਟਰੋਲ ਕਰਨ ਲਈ ਵੀ ਕਰ ਸਕਦੇ ਹੋ। ਇਸ 'ਚ ਪ੍ਰੋ-ਬਾਇਓਟਿਕ ਪਾਏ ਜਾਂਦੇ ਹਨ,ਜੋ ਤੁਹਾਡੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਸਹਾਇਤਾ ਕਰਦੇ ਹਨ। ਇਸ ਨਾਲ ਤੁਸੀਂ ਸ਼ੂਗਰ ਨੂੰ ਵੀ ਕੰਟਰੋਲ 'ਚ ਰੱਖ ਸਕਦੇ ਹੋ। ਇਸ ਤੋਂ ਇਲਾਵਾ ਦਹੀਂ ਪਾਚਨ ਨੂੰ ਸੁਧਾਰਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਵੀ ਸਹਾਇਤਾ ਕਰਦਾ ਹੈ।


PunjabKesari


sunita

Content Editor

Related News