ਜ਼ਿਆਦਾ ਖਾਣ ਦੀ ਮਾੜੀ ਆਦਤ ਤੋਂ ਬਚਣ ਲਈ ਖਾਓ ਇਹ 5 ਚੀਜ਼ਾਂ

Saturday, Jul 29, 2017 - 04:39 PM (IST)

ਜ਼ਿਆਦਾ ਖਾਣ ਦੀ ਮਾੜੀ ਆਦਤ ਤੋਂ ਬਚਣ ਲਈ ਖਾਓ ਇਹ 5 ਚੀਜ਼ਾਂ

ਨਵੀਂ ਦਿੱਲੀ— ਕਹਿੰਦੇ ਹਨ ਕਿ ਜ਼ਿਆਦਾ ਖਾਦੀ ਗਈ ਹਰ ਚੀਜ਼ ਮਾੜੀ ਹੁੰਦੀ ਹੈ। ਬਹੁਤ ਵਾਰ ਅਸੀਂ ਭੋਜਨ ਦੇ ਸੁਆਦ ਦੇ ਚੱਕਰ ਵਿਚ ਜ਼ਿਆਦਾ ਖਾ ਲੈਂਦੇ ਹਨ। ਇਸ ਤਰ੍ਹਾਂ ਨਾਲ ਭੋਜਨ ਨੂੰ ਜ਼ਿਆਦਾ ਖਾਣ ਦੀ ਆਦਤ ਸਾਡੇ ਕਾਫੀ ਕੰਮ ਆਉਂਦੀ ਹੈ। ਸਾਡੇ ਵਿਚੋਂ ਕਈ ਲੋਕ ਇਸ ਆਦਤ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਣਾਉਂਦੇ ਹਨ ਪਰ ਇਹ ਸਾਡੇ ਸਰੀਰ ਲਈ ਬਹੁਤ ਖਤਰਾਨਾਕ ਸਾਬਤ ਹੋ ਸਕਦੀ ਹੈ। ਅਸੀਂ ਤੁਹਾਨੂੰ ਕੁਝ ਸੁਝਾਅ ਦੇ ਰਹੇ ਹਾਂ ਜਿਨ੍ਹਾਂ ਨਾਲ ਜ਼ਿਆਦਾ ਖਾਣ ਦੀ ਆਦਤ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਤੁਹਾਡੇ ਦਿਲ, ਪੇਟ ਅਤੇ ਸਿਹਤ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ।
1. ਸੇਬ
ਸੇਬ ਵਿਚ ਪੈਕਟਿਨ ਹੁੰਦਾ ਹੈ, ਜੋ ਤੁਹਾਨੂੰ ਘੱਟ ਤੋਂ ਘੱਟ ਕੁਝ ਘੰਟਿਆਂ ਤੱਕ ਫੁਲ ਰੱਖ ਸਕਦਾ ਹੈ, ਜਿਸ ਨਾਲ ਤੁਸੀਂ ਅਗਲੇ ਭੋਜਨ ਤੱਕ ਖੁੱਦ ਕੈਲੋਰੀ ਦੂਰ ਰੱਖ ਸਕਦੇ ਹੋ। ਇਸ ਨਾਲ ਸ਼ੂਗਰ ਵੀ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦੇ ਹਨ ਜੋ ਭਾਰ ਘੱਟ ਕਰਨ ਵਿਚ ਮਦਦ ਕਰਦੇ ਹਨ।
2. ਅੰਡੇ
ਇਸ ਵਿਚ ਪ੍ਰੋਟੀਨ ਦੇ ਨਾਲ ਪੋਸ਼ਕ ਤੱਤ ਦਾ ਚੰਗਾ ਮਿਸਰਣ ਹੁੰਦਾ ਹੈ, ਜੋ ਸਰੀਰ ਵਿਚ ਵਸਾ ਨੂੰ ਸਾੜਣ ਵਿਚ ਮਦਦ ਕਰਦਾ ਹੈ। ਭੁੱਖ ਨੂੰ ਦੂਰ ਰੱਖਦਾ ਹੈ।
3. ਜੌਂ ਅਤੇ ਓਟਸ
ਇਨ੍ਹਾਂ ਦੋਹਾਂ ਵਿਚ ਬੀਟਾ-ਗਲੂਕੋਨ, ਐਂਟੀ-ਬੈਕਟੀਰੀਅਲ ਅਤੇ ਐਂਟੀਆਕਸੀਡੇਂਟ ਗੁਣ ਹੁੰਦੇ ਹਨ। ਤੁਹਾਨੂੰ ਪੂਰਣ ਮਹਿਸੂਸ ਕਰਨ ਤੋਂ ਇਲਾਵਾ, ਇਮਊਨਿਟੀ ਨੂੰ ਵਧਾਵਾ ਦਿੰਦਾ ਹੈ। 
4. ਅੰਜੀਰ
ਇਹ ਫਾਈਬਰ ਅਤੇ ਕੁਦਰਤੀ ਸ਼ੂਗਰ ਦਾ ਬਹਿਤਰ ਸਰੋਤ ਹੈ। ਇਸ ਵਿਚ ਘੱਟ ਕੈਲੋਰੀ ਇਕ ਵੱਡੇ ਟੁੱਕੜੇ ਵਿਚ ਹੁੰਦੀ ਹੈ। ਇਹ ਫਲ ਤੁਹਾਨੂੰ ਜ਼ਿਆਦਾ ਸਮੇਂ ਤੱਕ ਫੁਲ ਰੱਖਦਾ ਹੈ।
5. ਗ੍ਰੀਕ ਦਹੀਂ
ਪ੍ਰੋਟੀਨ ਅਤੇ ਕੈਲਸ਼ੀਅਮ ਦਾ ਇਕ ਵੱਡਾ ਸਰੋਤ ਹੈ। ਇਹ ਤੁਹਾਨੂੰ ਪੂਰਣ ਰੱਖ ਸਕਦਾ ਹੈ, ਵਸਾ ਨੂੰ ਜਲਾਉਣ ਅਤੇ ਮਾਸਪੇਸ਼ੀਆ ਦਾ ਨਿਰਮਾਣ ਨੂੰ ਵੀ ਵਧਾਵਾ ਮਿਲ ਸਕਦਾ ਹੈ।


Related News