ਕਿਸ਼ਮਿਸ਼ ਵਾਲਾ ਪਾਣੀ ਕਬਜ਼ ਦੀ ਸਮੱਸਿਆ ਨੂੰ ਕਰੇ ਦੂਰ, ਜਾਣੋ ਹੋਰ ਵੀ ਉਪਾਅ

09/25/2022 4:39:39 PM

ਨਵੀਂ ਦਿੱਲੀ (ਬਿਊਰੋ) : ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਹਿੰਦੂ ਧਰਮ ਦੇ ਲੋਕ ਨਰਾਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਨਰਾਤਿਆਂ ਦੌਰਾਨ ਦੁਰਗਾ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਇਸ 'ਚ ਮਾਂ ਦੁਰਗਾ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ ਪਰ ਵਰਤ ਰੱਖਣ ਨਾਲ ਕਈ ਲੋਕਾਂ ਨੂੰ ਕਬਜ਼ ਹੋ ਜਾਂਦੀ ਹੈ। ਸਿਹਤ ਮਾਹਿਰਾਂ ਅਨੁਸਾਰ ਨਰਾਤਿਆਂ ਦੌਰਾਨ ਸਿਰਫ਼ ਸ਼ੁੱਧ ਤੇ ਪੌਸ਼ਟਿਕ ਭੋਜਨ ਦੀ ਹੀ ਇਜਾਜ਼ਤ ਹੈ। ਇਸ ਲਈ ਸਾਧਕ ਫਲ, ਸੁੱਕੇ ਮੇਵੇ, ਦੁੱਧ ਅਤੇ ਜੂਸ ਦਾ ਸੇਵਨ ਕਰਦੇ ਹਨ। ਲੰਬੇ ਸਮੇਂ ਤਕ ਭੁੱਖੇ ਰਹਿਣਾ ਮੈਟਾਬੋਲਿਜ਼ਮ ਨੂੰ ਹੌਲੀ ਕਰ ਦਿੰਦਾ ਹੈ ਅਤੇ ਫ਼ਿਰ ਕਬਜ਼ ਦੀ ਸਮੱਸਿਆ ਵੀ ਆਮ ਹੁੰਦੀ ਹੈ। ਇਸ ਲਈ ਸਾਧਕਾਂ ਨੂੰ ਨਰਾਤਿਆਂ ਦੌਰਾਨ ਕਬਜ਼ ਦੀ ਸਮੱਸਿਆ ਰਹਿੰਦੀ ਹੈ। ਜੇਕਰ ਤੁਸੀਂ ਵੀ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਆਸਾਨ ਟਿਪਸ ਨੂੰ ਜ਼ਰੂਰ ਅਪਣਾਓ -

ਫਾਈਬਰ ਨਾਲ ਭਰਪੂਰ ਭੋਜਨ ਖਾਓ
ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰਨ ਨਾਲ ਕਬਜ਼ ਤੋਂ ਜਲਦੀ ਰਾਹਤ ਮਿਲਦੀ ਹੈ। ਇਸ ਲਈ ਫਾਈਬਰ ਨਾਲ ਭਰਪੂਰ ਤਾਜ਼ੇ ਫਲ, ਮੇਵੇ, ਸਮੈਕ ਰਾਈਸ ਅਤੇ ਓਟਸ ਨੂੰ ਡਾਈਟ 'ਚ ਸ਼ਾਮਲ ਕਰੋ। ਫਾਈਬਰ ਨਾਲ ਭਰਪੂਰ ਭੋਜਨ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਇਹ ਗੈਸਟ੍ਰਿਕ ਸਿਸਟਮ ਨੂੰ ਕੰਟਰੋਲ ਕਰਦਾ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ​​ਵੀ ਰੱਖਦਾ ਹੈ। ਇਸ ਲਈ ਰੋਜ਼ਾਨਾ ਡਾਈਟ 'ਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।

PunjabKesari

ਰੱਜ ਕੇ ਪੀਓ ਪਾਣੀ
ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗਦੇ ਹਨ। ਸਿਹਤ ਮਾਹਿਰ ਹਮੇਸ਼ਾ ਰੋਜ਼ਾਨਾ 3 ਲੀਟਰ ਜਾਂ ਇਸ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ, ਨਾਲ ਹੀ ਕਬਜ਼ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

PunjabKesari

ਚਾਹ ਦੀ ਵਰਤੋਂ ਜ਼ਿਆਦਾ ਨਾ ਕਰੋ
ਵਰਤ ਦੌਰਾਨ ਚਾਹ ਅਤੇ ਕੌਫੀ ਦਾ ਸੇਵਨ ਕਬਜ਼ ਦਾ ਕਾਰਨ ਬਣਦਾ ਹੈ। ਇਸ 'ਚ ਕੈਫੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਚਾਹ ਦਾ ਜ਼ਿਆਦਾ ਸੇਵਨ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ। ਇਸ ਨਾਲ ਪਾਚਨ ਕਿਰਿਆ 'ਚ ਰੁਕਾਵਟ ਆਉਂਦੀ ਹੈ। ਇਸ ਕਾਰਨ ਕਬਜ਼ ਅਤੇ ਪੇਟ ਸੰਬੰਧੀ ਵਿਕਾਰ ਹੋਣ ਲੱਗਦੇ ਹਨ। ਜੇਕਰ ਤੁਸੀਂ ਵਰਤ ਰੱਖਦੇ ਹੋ ਤਾਂ ਚਾਹ ਦਾ ਸੇਵਨ ਬਹੁਤ ਸੀਮਤ ਮਾਤਰਾ 'ਚ ਕਰੋ। ਚਾਹ ਦੇ ਸੇਵਨ ਨਾਲ ਵੀ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ।

PunjabKesari

ਕਿਸ਼ਮਿਸ਼ ਵਾਲਾ ਪਾਣੀ ਪੀਓ
ਸਿਹਤ ਮਾਹਿਰਾਂ ਅਨੁਸਾਰ, ਕਿਸ਼ਮਿਸ਼ ਵਾਲਾ ਪਾਣੀ ਪੀਣ ਨਾਲ ਵੀ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੌਗੀ ਨੂੰ ਭਿਓ ਕੇ ਰੱਖੋ। ਅਗਲੀ ਸਵੇਰ ਸੌਗੀ ਦਾ ਪਾਣੀ ਪੀਓ। ਇਹ ਕਬਜ਼ 'ਚ ਵੀ ਰਾਹਤ ਦਿਵਾਉਂਦਾ ਹੈ। ਕਿਸ਼ਮਿਸ਼ 'ਚ ਐਂਟੀ-ਆਕਸੀਡੈਂਟ ਦੇ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਨੂੰ ਦੂਰ ਕਰਨ 'ਚ ਫਾਇਦੇਮੰਦ ਹੁੰਦੇ ਹਨ।


sunita

Content Editor

Related News