ਸਰਦੀ ‘ਚ ਰੋਜ਼ਾਨਾ ਖਾਓ 'ਗੁੜ', ਐਸੀਡਿਟੀ ਸਣੇ ਸਰੀਰ ਦੀਆਂ ਇਹ ਬੀਮਾਰੀਆਂ ਹੋਣਗੀਆਂ ਦੂਰ

10/13/2023 6:17:01 PM

ਜਲੰਧਰ: ਸਰਦੀਆਂ ਦੇ ਮੌਸਮ 'ਚ ਗੁੜ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਇਸ 'ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਵਰਗੇ ਗੁਣ ਹੁੰਦੇ ਹਨ। ਗੁੜ ਖਾਣ ਨਾਲ ਖੂਨ ਦੀ ਘਾਟ ਪੂਰੀ ਹੁੰਦੀ ਹੈ ਅਤੇ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਸਰਦੀ ਦੇ ਮੌਸਮ 'ਚ ਹੋਣ ਵਾਲੀਆਂ ਬੀਮਾਰੀਆਂ ਤੋਂ ਦੂਰ ਰਹਿਣ ਲਈ ਗੁੜ ਦਾ ਸੇਵਨ ਕਰੋ। ਤੁਸੀਂ ਗੁੜ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਗੁੜ ਭਾਰ ਘਟਾਉਣ 'ਚ ਵੀ ਕਾਫ਼ੀ ਮਦਦ ਕਰਦਾ ਹੈ। ਜੇਕਰ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਗੁੜ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਸਰੀਰਕ ਕਮਜ਼ੋਰੀ ਦੂਰ 
ਜੇਕਰ ਤੁਹਾਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਗੁੜ ਦਾ ਸੇਵਨ ਕਰੋ। ਦੁੱਧ ਦੇ ਨਾਲ ਗੁੜ ਖਾਣ ਨਾਲ ਸਰੀਰ ਦੀਆਂ ਸਾਰੀਆਂ ਸਮੱਸਿਆ ਦੂਰ ਹੋ ਜਾਂਦੀਆਂ ਹਨ ਅਤੇ ਊਰਜਾ 'ਚ ਵਾਧਾ ਹੁੰਦਾ ਹੈ। 

ਕਬਜ਼ ਤੋਂ ਛੁਟਕਾਰਾ
ਗੈਸ, ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ਾਨਾ ਗੁੜ ਦਾ ਸੇਵਨ ਕਰੋ। ਰਾਤ ਦਾ ਖਾਣਾ ਖਾਣ ਤੋਂ ਬਾਅਦ ਦੋ ਟੁੱਕੜੇ ਗੁੜ ਖਾ ਕੇ ਗਰਮ ਪਾਣੀ ਪੀਣ ਲਓ। ਅਜਿਹਾ ਕਰਨ ਨਾਲ ਗੈਸ, ਕਬਜ਼, ਢਿੱਡ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਗੁੜ ਪਾਚਨ ਤੰਤਰ ਨੂੰ ਸਰਗਰਮ ਕਰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। 

ਐਸੀਡਿਟੀ 'ਚ ਫ਼ਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਕੋਸੇ ਪਾਣੀ ਨਾਲ ਗੁੜ ਦਾ ਸੇਵਨ ਕਰਨ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਖੱਟੇ ਡਕਾਰ ਆਉਂਦੇ ਹਨ, ਉਹ ਗੁੜ 'ਚ ਕਾਲਾ ਜਾਂ ਸੇਂਧਾ ਲੂਣ ਮਿਲਾ ਕੇ ਖਾਣ। ਰੋਜ਼ਾਨਾ ਗੁੜ ਦਾ ਪਾਣੀ ਪੀਣ ਨਾਲ ਢਿੱਡ ਸਾਫ਼ ਹੁੰਦਾ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। 

ਬਲੱਡ ਪ੍ਰੈੱਸ਼ਰ ਰਹੇਗਾ ਕੰਟਰੋਲ
ਸਰਦੀਆਂ ਦੇ ਮੌਮਸ 'ਚ ਬਲੱਡ ਪ੍ਰੈੱਸ਼ਰ ਦੇ ਵੱਧਣ ਅਤੇ ਘੱਟਣ ਦੀ ਪ੍ਰੇਸ਼ਾਨੀ ਜ਼ਿਆਦਾ ਹੁੰਦੀ ਹੈ। ਇਸ ਹਾਲਤ 'ਚ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ ਗੁੜ ਦੀ ਵਰਤੋਂ ਕਰੋ। ਇਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹੇਗਾ। 

ਮਜ਼ਬੂਤ ਹੱਡੀਆਂ
ਸਰਦੀਆਂ 'ਚ ਜੋੜਾਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਗੁੜ ਦਾ ਸੇਵਨ ਕਰਨ ਜਾਂ ਗੁੜ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ ਆਦਿ ਤੱਤ ਜ਼ਿਆਦਾ ਮਾਤਰਾ 'ਚ ਹੋਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। 


rajwinder kaur

Content Editor

Related News