ਸਰਦੀਆਂ 'ਚ ਰੋਜ਼ ਖਾਓ ਚਵਨਪ੍ਰਾਸ਼, ਹੋਣਗੇ ਸਰੀਰ ਨੂੰ ਕਈ ਲਾਭ
Tuesday, Dec 24, 2024 - 11:11 AM (IST)
ਹੈਲਥ ਡੈਸਕ : ਸਰਦੀਆਂ ਦੇ ਮੌਸਮ 'ਚ ਸਰਦੀ-ਖਾਂਸੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਰੋਜ਼-ਰੋਜ਼ ਦਵਾਈਆਂ ਖਾਣ ਨਾਲ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਜ਼ਰੂਰੀ ਨਹੀਂ ਕਿ ਕੋਈ ਵੀ ਛੋਟੀ-ਮੋਟੀ ਬੀਮਾਰੀ ਹੋਵੇ ਤਾਂ ਡਾਕਟਰ ਕੋਲ ਜਾਓ ਅਤੇ ਦਵਾਈਆਂ ਖਾਓ। ਸਰਦੀਆਂ ਦੇ ਮੌਸਮ 'ਚ ਚਵਨਪ੍ਰਾਸ਼ ਖਾ ਕੇ ਅਸੀਂ ਸਰਦੀਆਂ ਦੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ। ਆਓ ਜਾਣਦੇ ਹਾਂ ਚਵਨਪ੍ਰਾਸ਼ ਤੋਂ ਹੋਣ ਵਾਲੇ ਹੋਰ ਬਹੁਤ ਸਾਰੇ ਫ਼ਾਇਦਿਆਂ ਬਾਰੇ।
-ਇਸ 'ਚ ਔਲੇ, ਬ੍ਰਹਮੀ, ਬਾਦਾਮ ਦਾ ਤੇਲ, ਅਸ਼ਵਗੰਧਾ ਵਰਗੀਆਂ ਔਸ਼ਧੀਆਂ ਹੁੰਦੀਆਂ ਹਨ, ਜੋ ਦਿਮਾਗ਼ ਨੂੰ ਤੇਜ਼ ਕਰਦੀਆਂ ਹਨ। ਜਿਸ ਦੇ ਨਾਲ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵੱਧਦੀ ਹੈ।
ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
-ਅੱਜਕੱਲ ਹਰ 5 'ਚੋਂ 2 ਲੋਕ ਕੋਲੇਸਟ੍ਰੋਲ ਦੇ ਵੱਧਣ ਕਾਰਨ ਪ੍ਰੇਸ਼ਾਨ ਹਨ। ਰੋਜ਼ਾਨਾ ਦੁੱਧ ਦੇ ਨਾਲ ਇਕ ਚਮਚ ਚਨਵਪ੍ਰਾਸ਼ ਖਾਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
-ਭੋਜਨ ਆਸਾਨੀ ਨਾਲ ਪਚਾਉਣ ਲਈ ਚਵਨਪ੍ਰਾਸ਼ ਦੀ ਵਰਤੋਂ ਕਰੋ। ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਵਧਦੀ ਹੈ।
-ਜੇਕਰ ਤੁਸੀਂ ਢਿੱਡ ਨਾਲ ਸਬੰਧਿਤ ਸਮੱਸਿਆਵਾਂ ਅਤੇ ਕਬਜ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਚਵਨਪ੍ਰਾਸ਼ ਖਾਣਾ ਚਾਹੀਦਾ ਹੈ। ਇਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
ਕੀ ਹੈ ਬ੍ਰੇਨ ਟਿਊਮਰ? ਲਗਾਤਾਰ ਹੋ ਰਹੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼
-ਚਵਨਪ੍ਰਾਸ਼ ਖੂਨ ਦੇ ਗੇੜ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰੀਰ 'ਚ ਪੈਦਾ ਹੋਣ ਵਾਲੇ ਨੁਕਸਾਨਦੇਹ ਜ਼ਹਿਰਾਂ ਨੂੰ ਵੀ ਖ਼ਤਮ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਪਾਚਨ ਪ੍ਰਣਾਲੀ 'ਚ ਵੀ ਸੁਧਾਰ ਲਿਆਉਂਦਾ ਹੈ।
-ਚਵਨਪ੍ਰਾਸ਼ ਤੁਹਾਡੇ ਸਰੀਰ 'ਚ ਤਾਕਤ ਵਧਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
-ਚਵਨਪ੍ਰਾਸ਼ ਤੁਹਾਡੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਹ ਹੀਮੋਗਲੋਬਿਨ ਦੇ ਨਾਲ-ਨਾਲ ਚਿੱਟੇ ਲਹੂ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।