ਸਰਦੀ ਦੇ ਮੌਸਮ 'ਚ ਖਾਓ 'ਅਲਸੀ ਦੀਆਂ ਪਿੰਨੀਆਂ', ਜਾਣ ਲਓ ਘਰੇ ਬਣਾਉਣ ਦਾ ਤਰੀਕਾ

Saturday, Dec 21, 2024 - 05:52 AM (IST)

ਸਰਦੀ ਦੇ ਮੌਸਮ 'ਚ ਖਾਓ 'ਅਲਸੀ ਦੀਆਂ ਪਿੰਨੀਆਂ', ਜਾਣ ਲਓ ਘਰੇ ਬਣਾਉਣ ਦਾ ਤਰੀਕਾ

ਵੈੱਬ ਡੈਸਕ- ਸਰਦੀ ਦੇ ਮੌਸਮ 'ਚ ਕੁਝ ਗਰਮ ਖਾਣ ਦਾ ਮਨ ਕਰਦਾ ਹੈ। ਜਿਵੇਂ ਤਿਲ ਦੇ ਲੱਡੂ ਅਤੇ ਅਲਸੀਂ ਦੀਆਂ ਪਿੰਨੀਆਂ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਅਲਸੀ ਦੀਆਂ ਪਿੰਨੀਆਂ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ:- ਘਿਓ 50 ਗ੍ਰਾਮ, ਬਾਦਾਮ 120 ਗ੍ਰਾਮ, ਕਾਜੂ 120 ਗ੍ਰਾਮ, ਕਿਸ਼ਮਿਸ਼ 120 ਗ੍ਰਾਮ, ਅਲਸੀ ਦੇ ਬੀਜ 500 ਗ੍ਰਾਮ, ਕਣਕ ਦਾ ਆਟਾ 500 ਗ੍ਰਾਮ, ਘਿਉ 50 ਗ੍ਰਾਮ, ਗੂੰਦ 60 ਗ੍ਰਾਮ, ਘਿਉ 400 ਮਿ.ਲੀ., ਪਾਊਡਰ ਚੀਨੀ 500 ਗ੍ਰਾਮ
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਇਕ ਪੈਨ ਵਿਚ 50 ਗ੍ਰਾਮ ਘਿਉ ਗਰਮ ਕਰੋ ਅਤੇ ਇਸ ਵਿਚ ਬਾਦਾਮ, ਕਾਜੂ, ਕਿਸ਼ਮਿਸ਼ ਪਾ ਕੇ 3-5 ਮਿੰਟਾਂ ਲਈ ਰੋਸਟ ਕਰਕੇ ਗੋਲਡਨ ਬ੍ਰਾਊਨ ਕਰ ਲਓ। ਦੂਜੇ ਪੈਨ ਵਿਚ ਅਲਸੀ ਦੇ ਬੀਜ ਪਾ ਕੇ 5-7 ਮਿੰਟਾਂ ਲਈ ਬ੍ਰਾਊਨ ਹੋਣ ਤਕ ਭੁੰਨ ਲਓ। ਇਸ ਤੋਂ ਬਾਅਦ ਪੈਨ ਵਿਚ ਆਟਾ ਪਾ ਕੇ ਇਸ ਨੂੰ ਵੀ ਬ੍ਰਾਊਨ ਹੋਣ ਤਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ।
ਹੁਣ ਪੈਨ ਵਿਚ 50 ਗ੍ਰਾਮ ਦੇਸੀ ਘਿਉ ਮੁੜ ਪਾ ਕੇ ਇਸ ਵਿਚ ਗੂੰਦ ਨੂੰ ਪਾ ਕੇ ਗੋਲਡਨ ਬ੍ਰਾਊਨ ਹੋਣ ਦਿਓ ਅਤੇ ਉਦੋਂ ਤਕ ਭੁੰਨੋ ਜਦੋਂ ਤਕ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ। ਇਸ ਤੋਂ ਬਾਅਦ ਅਲਸੀ, ਡ੍ਰਾਈ ਫਰੂਟ ਅਤੇ ਗੂੰਦ ਨੂੰ ਮਿਕਸੀ ਵਿਚ ਪੀਸ ਲਓ। ਇਕ ਕੜਾਹੀ ਵਿਚ 400 ਮਿ.ਲੀ. ਘਿਉ ਪਾ ਕੇ ਇਸ ਵਿਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਪੀਸੀ ਹੋਈ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਵਿਚ ਡ੍ਰਾਈ ਫਰੂਟ ਅਤੇ ਗੂੰਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ। ਅਲਸੀ ਦੀਆਂ ਪਿੰਨੀਆਂ ਦਾ ਮਿਸ਼ਰਣ ਭਾਂਡੇ ਵਿਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਹੱਥ ਨਾਲ ਗੋਲ-ਗੋਲ ਕਰਕੇ ਪਿੰਨੀਆਂ ਬਣਾ ਲਓ ਅਤੇ ਸਰਵ ਕਰੋ।


author

Aarti dhillon

Content Editor

Related News