ਬੱਚਿਆਂ ਨੂੰ ਬਣਾ ਕੇ ਖਵਾਓ ਮਿਕਸ ਵੈੱਜ਼ ਪਰਾਂਠਾ
Tuesday, Dec 17, 2024 - 04:13 PM (IST)
ਨਵੀਂ ਦਿੱਲੀ— ਤੁਸੀਂ ਕਾਫ਼ੀ ਤਰ੍ਹਾਂ ਦੇ ਪਰਾਂਠੇ ਬਣਾ ਕੇ ਖਾਧੇ ਹੋਣਗੇ। ਜਿਵੇਂ ਆਲੂ, ਗੋਭੀ, ਮੇਥੀ,ਮਟਰ ਆਦਿ। ਅੱਜ ਅਸੀਂ ਤੁਹਾਨੂੰ ਮਿਕਸ ਵੈੱਜ ਪਰਾਂਠਾ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
1 ਚਮਚਾ ਤੇਲ
- 25 ਗ੍ਰਾਮ ਗੰਢੇ
- 40 ਗ੍ਰਾਮ ਗੋਭੀ
- 30 ਗ੍ਰਾਮ ਗਾਜਰ
- 30 ਹਰੀਆਂ ਫਲੀਆਂ
ਇਹ ਵੀ ਪੜ੍ਹੋ- ਕੀਮਤ ਘੱਟ ਤੇ ਸ਼ਾਨਦਾਰ ਫੀਚਰ! ਇਹ ਲੈਪਟਾਪ ਪੜ੍ਹਾਈ 'ਚ ਕਰਨਗੇ ਤੁਹਾਡੀ ਮਦਦ
- 35 ਗ੍ਰਾਮ ਹਰੇ ਮਟਰ
- 1 1/2 ਚਮਚਾ ਗਰਮ ਮਸਾਲਾ
- 1/2 ਚਮਚਾ ਅੰਬਚੂਰ ਪਾਊਡਰ
- 1/4 ਚਮਚਾ ਹਲਦੀ
- 1/2 ਚਮਚਾ ਲੂਣ
- 2 ਚਮਚੇ ਹਰੀ ਮਿਰਚਾਂ
- 2 ਚਮਚੇ ਧਨੀਆ
- 170 ਗ੍ਰਾਮ ਉਬਲੇ ਆਲੂ
- 190 ਗ੍ਰਾਮ ਆਟਾ
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਬਣਾਉਣ ਦੀ ਸਮੱਗਰੀ
ਸਭ ਤੋਂ ਪਹਿਲਾਂ ਇਕ ਪੈਨ ਲਓ। ਫਿਰ ਉਸ ਵਿਚ ਇਕ ਚਮਚਾ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਪਿਆਜ਼ ਪਾ ਕੇ ਭੁੰਨ ਲਓ।
ਫਿਰ ਇਸ ਵਿਚ ਕੱਦੂਕਸ ਕੀਤੀ ਹੋਈ ਗੋਭੀ,ਬਾਰੀਕ ਕੱਟੀ ਹੋਈ ਗਾਜਰ,ਹਰੀਆਂ ਫਲੀਆਂ ਅਤੇ ਮਟਰ ਪਾ ਦਿਓ।
ਫਿਰ ਇਸ ਵਿਚ ਗਰਮ ਮਸਾਲਾ, ਅੰਬਚੂਰ ਪਾਊਡਰ ,ਹਲਦੀ ਅਤੇ ਲੂਣ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ।
ਫਿਰ ਇਸ ਵਿਚ ਧਨੀਆ ਪਾਓ। ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ।
ਇਸ ਨੂੰ ਗੈਸ ਤੋਂ ਉਤਾਰ ਲਓ ਅਤੇ ਇਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਨਾਲ ਮੈਸ਼ ਕਰ ਦਿਓ।
ਫਿਰ ਆਟਾ ਲਓ ਅਤੇ ਉਸ ਵਿਚ ਇਕ ਚਮਚਾ ਲੂਣ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ। 15-20 ਮਿੰਟ ਲਈ ਰੱਖ ਦਿਓ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗੀ ਆਈਫੋਨ 15 ਦੀ ਕੀਮਤ, ਜਾਣੋ ਕਿੰਨਾ ਹੋਇਆ ਸਸਤਾ
ਫਿਰ ਆਟੇ ਦਾ ਛੋਟਾ ਜਿਹਾ ਪੇੜਾ ਕਰ ਲਓ ਅਤੇ ਇਸ ਨੂੰ ਵੇਲ ਲਓ।
ਵੇਲਣ ਤੋਂ ਬਾਅਦ ਇਸ ਵਿਚ ਤਿਆਰ ਕੀਤਾ ਮਿਸ਼ਰਣ ਭਰ ਕੇ ਫਿਰ ਇਸ ਨੂੰ ਇਕ ਵਾਰ ਦੁਬਾਰਾ ਵੇਲ ਕੇ ਤਵੇ 'ਤੇ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਘਿਓ ਲਾ ਕੇ ਦੋਵਾਂ ਪਾਸਿਆਂ ਤੋਂ ਸੇਕ ਲਓ।
ਮਿਕਸ ਵੈੱਜ ਪਰਾਂਠਾ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8