ਸਰਦੀਆਂ ''ਚ ਖਾਓ ਔਲਿਆਂ ਨਾਲ ਬਣੇ ਇਹ ਸੁਆਦਿਸ਼ਟ ਪਕਵਾਨ, ਜਾਣ ਲਓ ਰੈਸਿਪੀ

Monday, Dec 23, 2024 - 04:38 PM (IST)

ਸਰਦੀਆਂ ''ਚ ਖਾਓ ਔਲਿਆਂ ਨਾਲ ਬਣੇ ਇਹ ਸੁਆਦਿਸ਼ਟ ਪਕਵਾਨ, ਜਾਣ ਲਓ ਰੈਸਿਪੀ

ਵੈੱਬ ਡੈਸਕ- ਗਾਜਰ, ਮੂਲੀ ਅਤੇ ਸਾਗ ਤੋਂ ਇਲਾਵਾ ਔਲੇ ਵੀ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਇਹ ਸੁਆਦ ‘ਚ ਖੱਟਾ ਹੁੰਦਾ ਹੈ ਪਰ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਔਲੇ ਵਿਟਾਮਿਨ ਸੀ, ਐਂਟੀਆਕਸੀਡੈਂਟਸ, ਫਾਈਬਰ ਅਤੇ ਕਈ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ​​ਰੱਖਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਕਈ ਲੋਕ ਸਰਦੀਆਂ ਵਿੱਚ ਔਲਿਆਂ ਦਾ ਜੂਸ ਪੀਣਾ ਪਸੰਦ ਕਰਦੇ ਹਨ। ਪਰ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਔਲਿਆਂ ਤੋਂ ਬਣਨ ਵਾਲੇ ਕੁਝ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ।

ਇਹ ਵੀ ਪੜ੍ਹੋ- ਬਿਨਾਂ ਕੱਪੜਿਆਂ ਦੇ ਦਿਖਾਓ ਫਿਗਰ ...ਕਾਸਟਿੰਗ ਕਾਊਚ 'ਤੇ ਛਲਕਿਆ ਮਸ਼ਹੂਰ ਅਦਾਕਾਰਾ ਦਾ ਦਰਦ
ਔਲੇ ਅਤੇ ਅਦਰਕ ਦਾ ਜੂਸ
ਤੁਸੀਂ ਔਲੇ ਅਤੇ ਅਦਰਕ ਦਾ ਰਸ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ,ਇੱਕ ਪੈਨ ਵਿੱਚ ਦੋ ਗਲਾਸ ਪਾਣੀ ਪਾਓ, 4 ਤੋਂ 5 ਔਲੇ ਪਾਓ ਅਤੇ ਇੱਕ ਉਬਾਲਾ ਦੁਆ ਲਵੋ। ਜਦੋਂ ਔਲੇ ਨਰਮ ਹੋਣ ਲੱਗੇ ਤਾਂ ਇਸ ਨੂੰ ਕੱਟ ਲਓ ਅਤੇ ਫਿਰ ਅਦਰਕ ਅਤੇ ਥੋੜ੍ਹੇ ਜਿਹੇ ਪਾਣੀ ਨਾਲ ਬਲੈਂਡਰ ਵਿਚ ਪੀਸ ਲਓ। ਇਸ ਤੋਂ ਬਾਅਦ ਇਸ ਨੂੰ ਛਾਨ ਲਵੋ। ਸਵਾਦ ਵਧਾਉਣ ਲਈ ਤੁਸੀਂ ਇਸ ‘ਚ ਸ਼ਹਿਦ ਵੀ ਮਿਲਾ ਸਕਦੇ ਹੋ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਔਲਿਆਂ ਦੀ ਚਟਨੀ
ਔਲਿਆਂ ਦੀ ਚਟਨੀ ਤੁਸੀਂ ਘਰ ‘ਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਔਲਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਤੋਂ ਬਾਅਦ ਇਸ ਨੂੰ ਕੱਟ ਕੇ ਇਸ ਦੀ ਗੁਠਲੀ ਕੱਢ ਲਓ। ਹੁਣ ਔਲੇ, ਹਰੀ ਮਿਰਚ ਅਤੇ ਅਦਰਕ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਕੱਟ ਲਓ। ਹੁਣ ਮਿਕਸਰ ‘ਚ ਔਲੇ, ਹਰੀ ਮਿਰਚ, ਅਦਰਕ, ਜੀਰਾ, ਸਾਬੁਤ ਧਨੀਆ, ਧਨੀਆ ਪੱਤਾ ਅਤੇ ਨਮਕ ਪਾ ਕੇ ਪੀਸ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਵੀ ਮਿਲਾਓ। ਟੇਸਟੀ ਔਲਿਆਂ ਦੀ ਚਟਨੀ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਔਲਿਆਂ ਦਾ ਮੁਰੱਬਾ
ਕਈ ਲੋਕ ਔਲਿਆਂ ਦਾ ਮੁਰੱਬਾ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਇਸ ਨੂੰ ਤੁਸੀਂ ਘਰ ‘ਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਔਲਿਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਚਾਕੂ ਦੀ ਮਦਦ ਨਾਲ ਇਸ ਤੇ ਕੱਟ ਲਗਾ ਲਓ। ਹੁਣ ਔਲਿਆਂ ਨੂੰ ਪਾਣੀ ‘ਚ 2 ਤੋਂ 4 ਮਿੰਟ ਤੱਕ ਉਬਾਲਣ ਲਈ ਰੱਖੋ। ਜਦੋਂ ਇਹ ਨਰਮ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ। ਹੁਣ ਔਲੇ ਅਤੇ ਪਾਣੀ ਨੂੰ ਵੱਖ ਕਰ ਲਓ। ਇਸ ਵਿੱਚੋਂ ਗੁਠਲੀ ਕੱਢ ਲਓ। ਹੁਣ ਇਕ ਪੈਨ ਵਿਚ ਪਾਣੀ ਵਿਚ ਚੀਨੀ ਜਾਂ ਗੁੜ ਮਿਲਾ ਕੇ ਚਾਸ਼ਨੀ ਬਣਾ ਲਓ। ਹੁਣ ਇਸ ‘ਚ ਔਲੇ ਪਾ ਕੇ ਕੁਝ ਦੇਰ ਪਕਣ ਦਿਓ। ਜਦੋਂ ਇਸ ਦਾ ਰੰਗ ਬ੍ਰਾਉਨ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਔਲਿਆਂ ਦਾ ਮੁਰੱਬਾ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Aarti dhillon

Content Editor

Related News