ਰੋਜ਼ ਖਾਓ ਬਾਦਾਮ, ਦਿਮਾਗ ਹੀ ਨਹੀਂ ਬਾਡੀ ਵੀ ਬਣੇਗੀ ਐਕਟਿਵ

01/31/2020 1:01:23 PM

ਜਲੰਧਰ—ਬਾਦਾਮ ਖਾਣੇ ਸਿਹਤ ਲਈ ਕਿੰਨੇ ਫਾਇਦੇਮੰਦ ਹਨ, ਇਸ ਗੱਲ ਨੂੰ ਸ਼ਾਇਦ ਹੁਣ ਬੱਚੇ ਵੀ ਜਾਣਨ ਲੱਗੇ ਹਨ। ਜ਼ਿਆਦਾਤਰ ਮਾਤਾ-ਪਿਤਾ ਬੱਚਿਆਂ ਨੂੰ ਉਨ੍ਹਾਂ ਦੀ ਮੈਮੋਰੀ ਪਾਵਰ ਅਤੇ ਸਟ੍ਰਾਂਗ ਇਮੀਊਨਿਟੀ ਲਈ ਬਾਦਾਮ ਖੁਆਉਣਾ ਪਸੰਦ ਕਰਦੇ ਹਨ। ਪਰ ਉਨ੍ਹਾਂ ਮਾਤਾ-ਪਿਤਾ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬਾਦਾਮ ਸਿਰਫ ਬੱਚਿਆਂ ਲਈ ਹੀ ਨਹੀਂ ਸਗੋਂ ਹਰ ਉਮਰ ਦੇ ਇਨਸਾਨ ਲਈ ਫਾਇਦੇਮੰਦ ਹੈ ਕਿਉਂਕਿ ਬਾਦਾਮ ਸਿਰਫ ਤੁਹਾਡੀ ਯਾਦਦਾਸ਼ਤ ਹੀ ਨਹੀਂ ਵਧਾਉਂਦੇ ਸਗੋਂ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰਦੇ ਹਨ, ਆਓ ਜਾਣਦੇ ਹਾਂ ਕਿੰਝ...

PunjabKesari
ਪੋਸ਼ਕ ਤੱਤਾਂ ਦਾ ਭੰਡਾਰ
ਬਾਦਾਮ ਦੀ ਵਰਤੋਂ ਸਰੀਰ 'ਚ ਇਕ ਨਹੀਂ ਸਗੋਂ ਕਈ ਤੱਤਾਂ ਦੀ ਪੂਰਤੀ ਕਰਦਾ ਹੈ ਜਿਵੇਂ ਕਿ ਇਸ 'ਚ ਮੌਜੂਦ ਵਿਟਾਮਿਨ ਈ, ਆਹਾਰ ਫਾਈਬਰ, ਓਮੇਗਾ 3 ਫੈਟੀ ਐਸਿਡ ਅਤੇ ਪ੍ਰੋਟੀਨ ਵਰਗੇ ਤੱਤ ਸਰੀਰ ਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ।
ਕੌੜੇ ਬਾਦਾਮ
ਕੌੜੇ ਬਾਦਾਮ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਵੀ ਮਾਤ ਦਿੱਤੀ ਜਾਂਦੀ ਹੈ। ਛਿਲਦੇ ਵਾਲੇ ਬਾਦਾਮ ਖਾਣ 'ਚ ਕੌੜੇ ਹੁੰਦੇ ਹਨ, ਆਯੁਰਵੈਦ ਦੀ ਮੰਨੀਏ ਤਾਂ ਮਿੱਠੇ ਬਾਦਾਮ ਤੋਂ ਜ਼ਿਆਦਾ ਕੌੜੇ ਬਾਦਾਮ ਖਾਣੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।
ਮਜ਼ਬੂਤ ਹੱਡੀਆਂ
ਰੋਜ਼ ਬਾਦਾਮ ਖਾਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ। ਇਸ 'ਚ ਮੌਜੂਦ ਮੈਗਨੀਜ਼, ਪੋਟਾਸ਼ੀਅਮ ਅਤੇ ਕੈਲੀਸ਼ਅਮ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਹੱਡੀਆਂ ਦੇ ਨਾਲ-ਨਾਲ ਇਹ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਵੀ ਬੈਲੇਂਸ ਕਰਨ ਦਾ ਕੰਮ ਕਰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ੂਗਰ ਦਾ ਮਰੀਜ਼ ਅਜਿਹੀਆਂ ਬਹੁਤ ਸਾਰੀਆਂ ਪੌਸ਼ਟਿਕ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਚੰਗੀ ਤਰ੍ਹਾਂ ਨਹੀਂ ਕਰ ਪਾਉਂਦਾ, ਅਜਿਹੇ 'ਚ ਜੇਕਰ ਸ਼ੂਗਰ ਦੇ ਮਰੀਜ਼ ਹਰ ਰੋਜ਼ 5 ਤੋਂ 6 ਬਾਦਾਮ ਖਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ ਨੂੰ ਤਾਕਤ ਪ੍ਰਾਪਤ ਹੁੰਦੀ ਹੈ।

PunjabKesari
ਭਾਰ ਬੈਲੇਂਸ
ਬਾਦਾਮਾਂ 'ਚ ਮੌਜੂਦ ਫਾਈਬਰ ਅਤੇ ਪ੍ਰੋਟੀਨ ਤੁਹਾਡਾ ਪੇਟ ਵੀ ਭਰਿਆ ਰੱਖਣ 'ਚ ਮਦਦ ਕਰਦੇ ਹਨ। ਸਨੈਕਸ ਟਾਈਮ 'ਚ ਬਾਹਰ ਦਾ ਕੁਝ ਅਣਹੈਲਦੀ ਖਾਣ ਦੀ ਬਜਾਏ ਤੁਸੀਂ ਬਾਦਾਮ ਅਤੇ ਗੁੜ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡਾ ਪੇਟ ਵੀ ਭਰਨਗੇ ਅਤੇ ਤੁਹਾਨੂੰ ਢੇਰ ਸਾਰੇ ਪੋਸ਼ਣ ਵੀ ਦੇਣਗੇ।
—ਇਨ੍ਹਾਂ ਸਭ ਦੇ ਇਲਾਵਾ ਬਾਦਾਮ ਦੀ ਵਰਤੋਂ ਤੁਹਾਨੂੰ ਹਾਈ ਕੋਲੇਸਟ੍ਰਾਲ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।
—ਇਸ 'ਚ ਮੌਜੂਦ ਵਿਟਾਮਿਨ-ਈ ਤੁਹਾਡੀਆਂ ਅੱਖਾਂ ਲਈ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੈ, ਕੰਪਿਊਟਰ 'ਤੇ ਘੰਟੇ ਤੱਕ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਸਵੇਰੇ ਅਤੇ ਸ਼ਾਮ ਬਾਦਾਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
—ਵਾਲਾਂ ਲਈ ਵੀ ਬਾਦਾਮ ਫਾਇਦੇਮੰਦ ਹੈ। ਇਹ ਤੁਹਾਡੀ ਬਾਡੀ 'ਚ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡੇ ਵਾਲ ਅੰਦਰ ਤੋਂ ਮਜ਼ਬੂਤ ਬਣਦੇ ਹਨ।

PunjabKesari
ਤਾਂ ਇਹ ਸਨ ਬਾਦਾਮ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਬੇਸ਼ੁਮਾਰ ਫਾਇਦੇ—ਸਰਦੀਆਂ 'ਚ ਤੁਸੀਂ ਇਨ੍ਹਾਂ ਨੂੰ ਡਾਇਰੈਕਟ ਖਾ ਸਕਦੇ ਹੋ ਪਰ ਗਰਮੀਆਂ 'ਚ ਇਨ੍ਹਾਂ ਦੀ ਵਰਤੋਂ ਪਾਣੀ 'ਚ ਭਿਓ ਕੇ ਹੀ ਕਰੋ। ਪਾਣੀ 'ਚ ਭਿਓ ਕੇ ਬਾਦਾਮ ਖਾਣ ਨਾਲ ਇਨ੍ਹਾਂ ਦੇ ਤਾਸੀਰ ਗਰਮ ਨਹੀਂ ਰਹਿੰਦੀ, ਜਿਸ ਨਾਲ ਗਰਮੀਆਂ 'ਚ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹਨ।


Aarti dhillon

Content Editor

Related News