ਰਾਤ ਨੂੰ ਦਹੀਂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

07/20/2017 1:33:08 PM

ਨਵੀਂ ਦਿੱਲੀ— ਦਹੀਂ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਜਿੰਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਮੌਜੂਦ ਓਮੇਗਾ 3 ਫੈਟੀ ਐਸਿਡ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਾਕਟਰ ਵੀ ਇਸ ਨੂੰ ਆਹਾਰ ਵਿਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ ਪਰ ਇਸ ਨੂੰ ਰਾਤ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਸੁਆਦ ਖੱਟਾ ਹੁੰਦਾ ਹੈ ਅਤੇ ਇਸ ਨੂੰ ਪਚਾਉਣ ਵਿਚ ਕਾਫੀ ਸਮਾਂ ਲੱਗਦਾ ਹੈ, ਜਿਸ ਨਾਲ ਰਾਤ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ, ਜੇ ਕਿਸੇ ਕਾਰਨ ਰਾਤ ਦੇ ਸਮੇਂ ਇਸ ਦੀ ਵਰਤੋਂ ਕਰਨਾ ਜ਼ਰੂਰੀ ਹੈ ਤਾਂ ਥੋੜ੍ਹੀ ਜਿਹੀ ਕਾਲੀ ਮਿਰਚ ਜਾਂ ਫਿਰ ਮੇਥੀ ਪਾਊਡਰ ਮਿਲਾ ਕੇ ਇਸ ਨੂੰ ਖਾ ਸਕਦੇ ਹੋ। ਰਾਤ ਨੂੰ ਇਸ ਨੂੰ ਖਾਣ ਦੀ ਬਜਾਏ ਜੇ ਇਸ ਨੂੰ ਦੁਪਹਿਰ ਜਾਂ ਫਿਰ ਸਵੇਰੇ ਖਾਦਾ ਜਾਵੇ ਤਾਂ ਇਹ ਸਿਹਤ ਲਈ ਜ਼ਿਆਦਾ ਫਾਇਦੇਮੰੰਦ ਹੋ ਸਕਦਾ ਹੈ।
ਰਾਤ ਨੂੰ ਦਹੀਂ ਖਾਣ ਦੇ ਨੁਕਸਾਨ
1. ਰਾਤ ਨੂੰ ਦਹੀਂ ਖਾਣ ਨਾਲ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ।
2. ਜੋ ਲੋਕ ਰਾਤ ਨੂੰ ਰਾਇਤਾ ਜਾਂ ਦਹੀਂ ਨਾਲ ਬਣੀ ਕੋਈ ਵੀ ਚੀਜ਼ ਖਾਂਦੇ ਹਨ, ਤਾਂ ਉਸ ਨੂੰ ਖਾਣ ਨਾਲ ਖੱਟੇ ਡਕਾਰ ਆਉਣ ਦੀ ਸਮੱਸਿਆ ਆ ਸਕਦੀ ਹੈ। 
3. ਦਹੀਂ ਖਾ ਕੇ ਸੋਂਣ ਨਾਲ ਸਰੀਰ ਵਿਚ ਫੈਟ ਜੰਮਣਾ ਸ਼ੁਰੂ ਹੋ ਜਾਂਦਾ ਹੈ, ਇਸ ਦਾ ਕਾਰਨ ਹੈ ਕਿ ਸਰੀਰ ਇਸ ਨੂੰ ਸਹੀਂ ਤਰੀਕੇ ਨਾਲ ਪਚਾ ਨਹੀਂ ਪਾਉਂਦਾ।
4. ਜਿਨ੍ਹਾਂ ਲੋਕਾਂ ਨੂੰ ਕੱਫ ਦੀ ਪ੍ਰੇਸ਼ਾਨੀ ਹੈ ਉਹ ਦਹੀਂ ਦੀ ਰਾਤ ਦੇ ਸਮੇਂ ਵਰਤੋਂ ਨਾ ਕਰੋ। ਇਸ ਨੂੰ ਖਾਣ ਨਾਲ ਸਰੀਰ ਵਿਚ ਕੱਫ ਜੰਮਣਾ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਸਰਦੀ ਜੁਕਾਮ ਵੀ ਬਣਿਆ ਰਹਿੰਦਾ ਹੈ। 
5. ਜੋੜਾਂ ਦੇ ਦਰਦ ਨੇ ਤੰਗ ਕਰ ਰੱਖਿਆ ਹੈ ਤਾਂ ਰਾਤ ਦੇ ਸਮੇਂ ਭੁੱਲ ਕੇ ਵੀ ਦਹੀਂ ਨਾ ਖਾਓ।
6. ਰਾਤ ਨੂੰ ਦਹੀਂ ਖਾਣ ਨਾਲ ਫੇਫੜਿਆਂ ਵਿਚ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। 
ਇਨ੍ਹਾਂ ਚੀਜ਼ਾਂ ਦੇ ਨਾਲ ਨਾ ਖਾਓ ਦਹੀਂ
- ਮਾਸਹਾਰੀ ਖਾਣੇ ਦੋ ਸ਼ੌਕੀਨ ਹੋ ਤਾਂ ਇਸ ਨਾਲ ਦਹੀਂ ਦੀ ਵਰਤੋਂ ਕਦੀਂ ਵੀ ਨਾ ਕਰੋ। ਇਸ ਨਾਲ ਪਾਚਨ ਕ੍ਰਿਰਿਆ ਵਿਚ ਗੜਬੜ ਆ ਸਕਦੀ ਹੈ।
- ਦਹੀਂ ਅਤੇ ਇਸ ਨਾਲ ਬਣੀਆਂ ਚੀਜ਼ਾਂ ਨਾਲ ਦਹੀਂ ਦੀ ਵਰਤੋਂ ਨਾ ਕਰੋ। ਇਸ ਨਾਲ ਅਪਚ ਦੀ ਸਮੱਸਿਆ ਹੋ ਸਕਦੀ ਹੈ। ਦਹੀਂ ਨੂੰ ਗਰਮ ਕਰਕੇ ਨਾ ਖਾਓ। ਇਸ ਨਾਲ ਇਸ ਦੇ ਪੋਸ਼ਕ ਤੱਤਾਂ ਦਾ ਨਾਸ਼ ਹੋ ਜਾਂਦਾ ਹੈ।

 


Related News