ਖਾਣਾ ਖਾਣ ਤੋਂ ਬਾਅਦ ਪਾਣੀ ਪੀਣਾ ਕਈ ਬੀਮਾਰੀਆਂ ਨੂੰ ਦਿੰਦੈ ਸੱਦਾ, ਅੱਜ ਹੀ ਛੱਡੋ ਇਹ ਆਦਤ

Tuesday, Jul 16, 2024 - 11:09 AM (IST)

ਨਵੀਂ ਦਿੱਲੀ (ਬਿਊਰੋ) : ਚੰਗੀ ਸਿਹਤ ਲਈ ਪਾਣੀ ਜ਼ਰੂਰੀ ਹੈ। ਪਾਣੀ ਭੋਜਨ ਅਤੇ ਹੋਰ ਠੋਸ ਪਦਾਰਥਾਂ ਨੂੰ ਤੋੜਨ ਵਿੱਚ ਮਦਦ ਕਰਦਾ ਹੈ ਤਾਂ ਜੋ ਸਰੀਰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰ ਸਕੇ। ਪਰ ਭੋਜਨ ਕਰਨ ਦੇ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ

ਇਹ ਵੀ ਪੜ੍ਹੋ : ਉਬਲੇ ਆਂਡੇ ਖਾਣ ਦੇ ਹਨ ਇਕ ਨਹੀਂ ਸਗੋਂ ਅਨੇਕਾਂ ਫਾਇਦੇ, ਦੂਰ ਹੋ ਸਕਦੀਆਂ ਹਨ ਕਈ ਬੀਮਾਰੀਆਂ

ਖਰਾਬ ਪਾਚਨ ਤੰਤਰ 

ਦਰਅਸਲ ਇਸ ਨਾਲ ਪਾਚਨ ਤੰਤਰ ‘ਚ ਭੋਜਨ ਅਤੇ ਪਾਣੀ ਇਕੱਠੇ ਘੁਲ ਜਾਂਦੇ ਹਨ ਜਿਸ ਕਾਰਨ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਤੇ ਖਾਧਾ ਹੋਇਆ ਭੋਜਨ ਸਹੀ ਤਰ੍ਹਾਂ ਹਜਮ ਨਹੀਂ ਹੁੰਦਾ।

PunjabKesari

ਐਸਿਡ ਰਿਫਲਕਸ

ਪੇਟ ‘ਚ ਐਸਿਡ ਦੀ ਮਾਤਰਾ ਜ਼ਿਆਦਾ ਹੋਣ ‘ਤੇ ਇਹ ਫੂਡ ਪਾਈਪ ਰਾਹੀਂ ਗਲੇ ‘ਚ ਪਹੁੰਚ ਜਾਂਦਾ ਹੈ। ਇਸ ਕਾਰਨ ਖੱਟੇ ਡਕਾਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨੂੰ ਐਸਿਡ ਰਿਫਲਕਸ ਕਿਹਾ ਜਾਂਦਾ ਹੈ। ਜੰਕ ਫੂਡ, ਸਮੋਕਿੰਗ ਤੋਂ ਇਲਾਵਾ ਇਹ ਆਦਤ ਵੀ ਖੱਟੇ ਡਕਾਰਾਂ ਦਾ ਕਾਰਨ ਬਣ ਸਕਦੀ ਹੈ।

ਮੋਟਾਪੇ ਦਾ ਕਾਰਨ

ਭੋਜਨ ਦਾ ਸਿੱਧਾ ਸਬੰਧ ਪਾਚਨ ਤੰਤਰ ਨਾਲ ਹੁੰਦਾ ਹੈ। ਜਦੋਂ ਭੋਜਨ ਹਜ਼ਮ ਨਹੀਂ ਹੁੰਦਾ ਤਾਂ ਬਦਹਜ਼ਮੀ ਵਾਲੇ ਭੋਜਨ (Indigested Food) ਤੋਂ ਬਣਿਆ ਗਲੂਕੋਜ਼ ਫੈਟ ਦਾ ਰੂਪ ਲੈ ਲੈਂਦਾ ਹੈ। ਇਸ ਕਾਰਨ ਹੌਲੀ-ਹੌਲੀ ਮੋਟਾਪਾ ਵਧਣ ਲੱਗਦਾ ਹੈ।

PunjabKesari

ਹਾਰਟ ਬਰਨ ਦੀ ਸਮੱਸਿਆ

ਭੋਜਨ ਦੇ ਨਾਲ ਪਾਣੀ ਦਾ ਸੇਵਨ ਇਕੱਠੇ ਕਰਨ ਨਾਲ ਪਾਚਨ ਰਸ ਅਤੇ ਐਲਜ਼ਾਈਮ ਦੀ ਇਕਸਾਰਤਾ ਘੱਟ ਜਾਂਦੀ ਹੈ ਜਿਸ ਕਾਰਨ ਸਰੀਰ ‘ਚ ਐਸਿਡ ਦਾ ਲੈਵਲ ਵੱਧ ਜਾਂਦਾ ਹੈ ਅਤੇ ਸਾਡੀ ਛਾਤੀ ‘ਚ ਜਲਣ ਹੋਣ ਲੱਗਦੀ ਹੈ ਜਿਸ ਨੂੰ ਹਾਰਟਬਰਨ ਵੀ ਕਿਹਾ ਜਾਂਦਾ ਹੈ।

ਪੌਸ਼ਕ ਤੱਤਾਂ ਦੀ ਕਮੀ

ਪਾਚਨ ਤੰਤਰ ਨਾ ਸਿਰਫ਼ ਭੋਜਨ ਨੂੰ ਹਜ਼ਮ ਕਰਦਾ ਹੈ ਸਗੋਂ ਪੌਸ਼ਟਿਕ ਤੱਤਾਂ ਨੂੰ ਵੀ ਸੋਖ ਲੈਂਦਾ ਹੈ। ਅਜਿਹੇ ‘ਚ ਜਦੋਂ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਪੌਸ਼ਟਿਕ ਤੱਤ ਠੀਕ ਤਰ੍ਹਾਂ ਜਜ਼ਬ ਨਹੀਂ ਹੁੰਦੇ ਹਨ

ਇਹ ਵੀ ਪੜ੍ਹੋ : ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੈ ਬੇਰ, ਕੈਂਸਰ ਤੇ ਕਬਜ਼ ਸਣੇ ਕਈ ਰੋਗਾਂ 'ਚ ਹੈ ਬਹੁਤ ਲਾਭਕਾਰੀ

PunjabKesari

ਇੰਸੁਲਿਨ ਦਾ ਵਧਣਾ

ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਇਨਸੁਲਿਨ ਹਾਰਮੋਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਇਨਸੁਲਿਨ ਲੈਵਲ ਵੱਧ ਜਾਂਦਾ ਹੈ ਜਿਸ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News