ਖਾਲੀ ਪੇਟ ਕੋਸਾ ਪਾਣੀ ਪੀਣ ਦੇ ਫਾਇਦੇ
Wednesday, Jun 18, 2025 - 05:32 PM (IST)

ਹੈਲਥ ਡੈਸਕ - ਸਿਹਤਮੰਦ ਜੀਵਨ ਦੀ ਸ਼ੁਰੂਆਤ ਸਵੇਰ ਤੋਂ ਹੁੰਦੀ ਹੈ। ਜਦੋਂ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਹਲਕਾ ਗਰਮ ਪਾਣੀ ਪੀਂਦੇ ਹੋ ਤਾਂ ਇਹ ਛੋਟਾ ਜਿਹਾ ਕਦਮ ਵੀ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਡੂੰਘਾ ਅਸਰ ਛੱਡ ਸਕਦਾ ਹੈ। ਆਯੁਰਵੇਦ ਅਤੇ ਵਿਗਿਆਨ ਦੋਵੇਂ ਹੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਵੇਰੇ ਕੋਸਾ ਪਾਣੀ ਪੀਣ ਨਾਲ ਸਰੀਰ ਦੇ ਅੰਦਰਲੇ ਤੰਤਰ ਸਰਗਰਮ ਹੁੰਦੇ ਹਨ, ਜਿਹੜਾ ਤੁਹਾਨੂੰ ਦਿਨ ਭਰ ਤਾਜ਼ਗੀ, ਸਫਾਈ ਅਤੇ ਉਤਸ਼ਾਹ ਦੇਂਦਾ ਹੈ। ਆਓ ਜਾਣੀਏ ਕਿ ਇਸ ਆਦਤ ਦੇ ਕੀ ਹਨ ਸੱਚਮੁੱਚ ਦੇ ਫਾਇਦੇ।
ਜਹਿਰੀਲੇ ਤੱਤਾਂ ਦੀ ਸਫਾਈ
- ਕੋਸਾ ਪਾਣੀ ਪੀਣ ਨਾਲ ਸਰੀਰ ਵਿਚ ਰਾਤ ਦੌਰਾਨ ਜੰਮੀਆਂ ਜ਼ਹਿਰੀਲੀਆਂ ਚੀਜ਼ਾਂ ਪੇਸ਼ਾਬ ਰਾਹੀਂ ਬਾਹਰ ਨਿਕਲਣ ਲੱਗ ਪੈਂਦੀਆਂ ਹਨ।
ਪਚਨ ਤੰਤਰ ਕਰੇ ਮਜ਼ਬੂਤ
- ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਪੇਟ ਸਾਫ ਰਹਿੰਦਾ ਹੈ, ਗੈਸ, ਅਜੀਰਨ ਅਤੇ ਐਸਿਡੀਟੀ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਭਾਰ ਘਟਾਉਣ 'ਚ ਮਦਦਗਾਰ
- ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਕੈਲੋਰੀਜ਼ ਜ਼ਿਆਦਾ ਸਾਲ੍ਹੀਆਂ ਜਾਂਦੀਆਂ ਹਨ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਚਮਕਦਾਰ ਚਿਹਰਾ
- ਜਦੋਂ ਸਰੀਰ ਦੇ ਅੰਦਰਲੇ ਟੌਕਸਿਨ ਸਾਫ ਹੁੰਦੇ ਹਨ, ਤਾਂ ਚਮੜੀ ਤੇ ਵੀ ਨਿਖਾਰ ਆਉਂਦਾ ਹੈ। ਮੁਹਾਂਸੇ ਅਤੇ ਰੁੱਖਾਪਨ ਵੀ ਘਟਦਾ ਹੈ।
ਤਨਾਵ ਤੇ ਥਕਾਵਟ 'ਚ ਰਾਹਤ:
ਪਾਣੀ ਸਰੀਰ ਨੂੰ ਹਾਈਡਰੇਟ ਕਰਦਾ ਹੈ ਜਿਸ ਨਾਲ ਥਕਾਵਟ ਘਟਦੀ ਹੈ ਅਤੇ ਮਨ ਤੇ ਤਾਜਗੀ ਮਹਿਸੂਸ ਹੁੰਦੀ ਹੈ।
ਹਾਰਮੋਨ ਨੂੰ ਕਰੇ ਬੈਲੈਂਸ
- ਇਹ ਸਰੀਰ ਦੇ ਹਾਰਮੋਨ ਸੰਤੁਲਨ ਨੂੰ ਠੀਕ ਰੱਖਣ ਵਿਚ ਸਹਾਇਕ ਹੁੰਦਾ ਹੈ, ਖ਼ਾਸ ਕਰਕੇ ਔਰਤਾਂ ਲਈ।
ਕਬਜ਼ 'ਚ ਆਰਾਮ
- ਕੋਸਾ ਪਾਣੀ ਪੀਣ ਨਾਲ ਆੰਤਾਂ ਨੂੰ ਚੰਗੀ ਤਰ੍ਹਾਂ ਕੰਮ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਕਬਜ਼ ਜਿਵੇਂ ਰੋਗ ਦੂਰ ਰਹਿੰਦੇ ਹਨ।