ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

Friday, Apr 06, 2018 - 10:32 AM (IST)

ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

ਨਵੀਂ ਦਿੱਲੀ— ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਲੋਕ ਠੰਡਾ ਪਾਣੀ ਪੀਂਦੇ ਹਨ। ਬਾਹਰ ਤੋਂ ਆਉਂਦੇ ਹੀ ਲੋਕ ਫਰਿੱਜ 'ਚ ਰੱਖਿਆ ਠੰਡਾ ਪਾਣੀ ਤੁਰੰਤ ਪੀ ਲੈਂਦੇ ਹਨ। ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਯੁਰਵੇਦ 'ਚ ਇਸ ਆਦਤ ਨੂੰ ਅਨਹੈਲਦੀ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਸਬੰਧੀ ਕਈ ਪ੍ਰੇਸ਼ਾਨੀਆਂ ਝੱਲਣੀਆਂ ਪੈਂ ਸਕਦੀਆਂ ਹਨ। ਜੇ ਤੁਸੀਂ ਵੀ ਜ਼ਿਆਦਾ ਮਾਤਰਾ 'ਚ ਠੰਡਾ ਪਾਣੀ ਪੀਂਦੇ ਹੋ ਤਾਂ ਅੱਜ ਹੀ ਇਸ ਆਦਤ ਨੂੰ ਬਦਲ ਲਓ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਉਂ ਜ਼ਿਆਦਾ ਮਾਤਰਾ 'ਚ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। 
ਜ਼ਿਆਦਾ ਠੰਡਾ ਪਾਣੀ ਪੀਣ ਦੇ ਨੁਕਸਾਨ
1. ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ 

ਸਰੀਰ ਦਾ ਤਾਪਮਾਨ 37 ਡਿਗਰੀ ਸੈੱਲਸੀਅਸ ਹੁੰਦਾ ਹੈ। ਅਸਲ 'ਚ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਤਾਪਮਾਨ ਕੰਟਰੋਲ ਕਰਨ ਲਈ ਜ਼ਿਆਦਾ ਐਨਰਜੀ ਖਰਚ ਕਰਨੀ ਪੈਂਦੀ ਹੈ, ਜਿਸ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। 
2. ਗਲਾ ਖਰਾਬ 
ਜ਼ਿਆਦਾ ਮਾਤਰਾ 'ਚ ਠੰਡੇ ਪਾਣੀ ਦੀ ਵਰਤੋਂ ਕਰਨ ਨਾਲ ਗਲਾ ਖਰਾਬ ਅਤੇ ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਵੀ ਕਈ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ। 
3. ਪਾਚਨ ਸਬੰਧੀ ਸਮੱਸਿਆਵਾਂ 
ਠੰਡੇ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਾਚਨ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ਸੁੱਕ ਜਾਂਦੀਆਂ ਹਨ, ਜਿਸ ਨਾਲ ਪੇਟ ਤਕ ਸਹੀਂ ਮਾਤਰਾ 'ਚ ਖੂਨ ਨਹੀਂ ਪਹੁੰਚ ਪਾਉਂਦਾ। ਇਸ ਤੋਂ ਇਲਾਵਾ ਖਾਣਾ ਪਚਾਉਣ 'ਚ ਜ਼ਿਆਦਾ ਐਨਰਜੀ ਲੱਗਦੀ ਹੈ।


Related News