ਸਵੇਰੇ ਖਾਲੀ ਢਿੱਡ ਜ਼ਰੂਰ ਪੀਓ ਮੇਥੀ ਦਾ ਪਾਣੀ, ਭੁੱਖ ਵਧਾਉਣ ਸਮੇਤ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕਰਦੈ ਦੂਰ
Thursday, Jul 15, 2021 - 10:59 AM (IST)
ਨਵੀਂ ਦਿੱਲੀ- ਸਾਡੇ ਦੇਸ਼ ਵਿਚ ਹਰ ਘਰ ਵਿਚ ਮੇਥੀ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿਚ ਕੀਤੀ ਜਾਂਦੀ ਹੈ। ਅਸੀਂ ਸਾਰੇ ਅਨਾਜ, ਸਬਜ਼ੀਆਂ, ਮੇਥੀ ਦੇ ਲੱਡੂ, ਮੇਥੀ ਦੇ ਪਰਥੇ, ਮੇਥੀ ਦੀ ਚਟਨੀ ਦੇ ਰੂਪ ਵਿਚ ਮੇਥੀ ਨੂੰ ਬਹੁਤ ਹੀ ਚਾਅ ਨਾਲ ਖਾਂਦੇ ਹਾਂ। ਸਿਰਫ ਇਹ ਹੀ ਨਹੀਂ ਮੇਥੀ ਨੂੰ ਸਿਰਫ ਦਵਾਈ ਜਾਂ ਸਬਜ਼ੀ ਵਜੋਂ ਹੀ ਨਹੀਂ ਇਸ ਦਾ ਉਪਯੋਗ ਕਈ ਘਰੇਲੂ ਉਪਚਾਰਾਂ ਵਿੱਚ ਵੀ ਕੀਤਾ ਜਾਂਦਾ ਹੈ। ਮੇਥੀ ਦੇ ਜ਼ਰੀਏ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਮੇਥੀ ਦੇ ਫ਼ਾਇਦੇਮੰਦ ਹਿੱਸੇ ਵਜੋਂ ਅਸੀਂ ਸਾਰੇ ਮੁੱਖ ਤੌਰ ਤੇ ਇਸ ਦੇ ਪੱਤੇ ਅਤੇ ਬੀਜਾਂ ਦੀ ਵਰਤੋਂ ਕਰਦੇ ਹਾਂ ਪਰ ਮੇਥੀ ਦੀਆਂ ਟਹਿਣੀਆਂ, ਜੜ੍ਹਾਂ ਵੀ ਵਰਤੀਆਂ ਜਾਂਦੀਆਂ ਹਨ। ਮੇਥੀ ਵਿਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਹ ਲੰਬੇ ਸਮੇਂ ਤੋਂ ਦਵਾਈ ਅਤੇ ਕਾਸਮੈਟਿਕ ਉਤਪਾਦ ਬਣਾਉਣ ਵਿਚ ਵਰਤੀ ਜਾਂਦੀ ਰਹੀ ਹੈ। ਮੇਥੀ ਦੀ ਮਦਦ ਨਾਲ ਅਸੀਂ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਮੇਥੀ ਦੇ ਅੰਦਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ। ਮੇਥੀ ਵਿਚ ਪ੍ਰੋਟੀਨ, ਟੋਟਲ ਲਿਪਿਡ, ਊਰਜਾ, ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਮੈਗਨੀਜ਼, ਵਿਟਾਮਿਨ ਸੀ, ਵਿਟਾਮਿਨ ਬੀ, ਸੋਡੀਅਮ, ਕਾਰਬੋਹਾਈਡਰੇਟ ਆਦਿ ਹੁੰਦੇ ਹਨ।
ਮੇਥੀ ਦਾ ਪਾਣੀ ਕਿਵੇਂ ਬਣਾਇਆ ਜਾਵੇ?
ਤੁਹਾਨੂੰ ਮੇਥੀ ਦਾ ਪਾਣੀ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਰਾਤ ਨੂੰ ਡੇਢ ਚਮਚੇ ਮੇਥੀ ਦੇ ਦਾਣੇ ਇੱਕ ਗਲਾਸ ਸਾਫ਼ ਪਾਣੀ ਵਿੱਚ ਰਾਤ ਨੂੰ ਭਿਓ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ ਤੇ ਫਿਰ ਇਸ ਨੂੰ ਖਾਲੀ ਢਿੱਡ ਪੀਓ। ਜੇ ਤੁਸੀਂ ਚਾਹੋ ਤਾਂ ਬਾਅਦ ਵਿਚ ਤੁਸੀਂ ਮੇਥੀ ਦੇ ਬੀਜ ਵੀ ਖਾ ਸਕਦੇ ਹੋ। ਸਵੇਰੇ ਖਾਲੀ ਢਿੱਡ ਮੇਥੀ ਦਾ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਕਿਉਂਕਿ ਮੇਥੀ ਗਰਮ ਹੁੰਦੀ ਹੈ ਇਸ ਲਈ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਸ ਦਾ ਸੇਵਨ ਸਿਰਫ਼ ਡਾਕਟਰ ਦੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।
ਖਾਲੀ ਢਿੱਡ ਮੇਥੀ ਦਾ ਪਾਣੀ ਪੀਣ ਦੇ ਬਹੁਤ ਸਾਰੇ ਫ਼ਾਇਦੇ ਹਨ
ਭਾਰ ਘਟਾਉਣ ਵਿਚ ਬਹੁਤ ਮਦਦਗਾਰ ਹੈ।
ਇਹ ਕੋਲੈਸਟ੍ਰੋਲ ਨੂੰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ।
ਸ਼ੂਗਰ ਕੰਟਰੋਲ ਕਰਦਾ ਹੈ।
ਸਰੀਰ ਨੂੰ ਸਾਫ਼ ਕਰਦਾ ਹੈ।
ਇਹ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ।
ਇਹ ਕਬਜ਼ ਨੂੰ ਵੀ ਦੂਰ ਕਰਦਾ ਹੈ।
ਇਹ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।
ਇਸ ਵਿਚ ਠੰਡ ਨੂੰ ਦੂਰ ਕਰਨ ਦੀ ਸਮਰੱਥਾ ਵੀ ਹੈ।
ਮੇਥੀ ਭੁੱਖ ਵਧਾਉਣ ਵਿਚ ਮਦਦਗਾਰ ਹੈ।
ਇਹ ਮਾਹਵਾਰੀ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦਾ ਹੈ।