ਪਾਣੀ ਪੀਂਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ?

Thursday, Oct 10, 2024 - 04:25 PM (IST)

ਹੈਲਥ ਡੈਸਕ – ਪਾਣੀ ਕਈ ਬੀਮਾਰੀਆਂ ਦਾ ਇਲਾਜ ਕਰ ਦਿੰਦਾ ਹੈ। ਜੇਕਰ ਅਸੀਂ ਦਿਨ ’ਚ ਸਹੀ ਮਾਤਰਾ ’ਚ ਪਾਣੀ ਪੀਂਦੇ ਹਾਂ ਤਾਂ ਸਾਡੀ ਸਿਹਤ ਨੂੰ ਤਾਂ ਬਹੁਤ ਸਾਰੇ ਲਾਭ ਮਿਲਦੇ ਹਨ। ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਲੋੜੀਂਦੀ ਮਾਤਰਾ ’ਚ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਅੰਦਰ ਸਾਰੇ ਗੰਦੇ ਕਣ ਨਿਕਲ ਜਾਂਦੇ ਹਨ, ਜਿਸ ਨਾਲ ਇਕ ਤਾਂ ਸਾਡੀ ਸਕਿਨ ਸਾਫ ਹੁੰਦੀ ਹੈ, ਦੂਜਾ ਸਾਡਾ ਸਰੀਰ ਰੋਗਾਂ ਤੋਂ ਦੂਰ ਰਹਿੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਦਿਨ ’ਚ 2 ਤੋਂ 3 ਲੀਟਰ ਤੱਕ ਪਾਣੀ ਪੀ ਲੈਂਦੇ ਹਨ ਪਰ ਇਸ ਦੇ ਬਾਵਜੂਦ ਪਾਣੀ ਉਨ੍ਹਾਂ ਦੇ ਸਰੀਰ ਨੂੰ ਲਾਭ ਨਹੀਂ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਕਾਰਨ ਤੁਹਾਡੇ ਵਲੋਂ ਕੀਤੀਆਂ ਗਈਆਂ ਕੁਝ ਗਲਤੀਆਂ ਹੋ ਸਕਦੀਆਂ ਹਨ।

PunjabKesari
ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ
ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ’ਚ ਪਾਣੀ ਨਹੀਂ ਪੀਂਦੇ ਪਰ ਜੇਕਰ ਤੁਸੀਂ ਪਾਣੀ ਪੀਂਦੇ ਸਮੇਂ ਇਹ 5 ਗਲਤੀਆਂ ਕਰਦੇ ਹੋ ਇਹ ਪਾਣੀ ਤੁਹਾਡੇ ਲਈ ਹਾਨੀਕਾਰਕ ਬਣ ਸਕਦਾ ਹੈ।
ਪਹਿਲੀ ਗਲਤੀ– ਕਸਰਤ ਕਰਨ ਤੋਂ ਬਾਅਦ ਪਾਣੀ ਨਾ ਪੀਣਾ
ਸਰੀਰ ਨੂੰ ਫਿੱਟ ਰੱਖਣ ਵਾਲੇ ਲੋਕ ਹਮੇਸ਼ਾ ਕਸਰਤ ਤੋਂ ਪਹਿਲਾਂ ਤਾਂ ਪਾਣੀ ਪੀਂਦੇ ਹਨ ਪਰ ਕਸਰਤ ਤੋਂ ਬਾਅਦ ਪਾਣੀ ਨਹੀਂ ਪੀਂਦੇ ਹਨ ਤੇ ਉਹ ਅਜਿਹਾ ਕਰਕੇ ਸਭ ਤੋਂ ਵੱਡੀ ਗਲਤੀ ਕਰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਕਸਤਰ ਤੋਂ ਬਾਅਦ ਪਾਣੀ ਜ਼ਰੂਰ ਪੀਓ।

ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
ਦੂਜੀ ਗਲਤੀ– ਖੜ੍ਹੇ ਹੋ ਕੇ ਪਾਣੀ ਪੀਣਾ
ਦੂਜੀ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਹਨ ਖੜ੍ਹੇ ਹੋ ਕੇ ਪਾਣੀ ਪੀਣ ਦੀ। ਤੁਸੀਂ ਅਜਿਹੀ ਗਲਤੀ ਭੁੱਲ ਕੇ ਨਾ ਕਰੋ। ਤੁਹਾਨੂੰ ਵੱਡੇ ਬਜ਼ੁਰਗਾਂ ਨੇ ਵੀ ਇਸ ਤਰ੍ਹਾਂ ਪਾਣੀ ਪੀਣ ਤੋਂ ਮਨ੍ਹਾ ਕੀਤਾ ਹੋਵੇਗਾ। ਹਾਲਾਂਕਿ ਇਹ ਗੱਲ ਸੱਚ ਹੈ ਕਿ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ।

PunjabKesari
ਤੀਜੀ ਗਲਤੀ– ਸਵੇਰੇ ਖਾਲੀ ਢਿੱਡ ਪਾਣੀ ਨਾ ਪੀਣਾ
ਤੁਸੀਂ ਬਹੁਤ ਸਾਰੇ ਲੋਕ ਅਜਿਹੇ ਦੇਖੇ ਹੋਣਗੇ, ਜੋ ਸਵੇਰੇ ਪਾਣੀ ਨਹੀਂ ਪੀਂਦੇ ਪਰ ਤੁਹਾਨੂੰ ਸਵੇਰ ਦੀ ਸ਼ੁਰੂਆਤ ਇਕ ਗਿਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਖਾਲੀ ਢਿੱਡ 1 ਗਲਾਸ ਕੋਸਾ ਪਾਣੀ ਜ਼ਰੂਰ ਪੀਓ। ਇਸ ਨਾਲ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਦੂਰ ਹੋ ਜਾਵੇਗੀ। ਜੇਕਰ ਕਿਸੇ ਦਾ ਢਿੱਡ ਸਾਫ ਨਹੀਂ ਰਹਿੰਦਾ ਤਾਂ ਉਹ ਵੀ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਵੇਰੇ ਪਾਣੀ ਪੀ ਸਕਦਾ ਹੈ।
ਚੌਥੀ ਗਲਤੀ– ਇਕ ਹੀ ਘੁੱਟ ’ਚ ਪਾਣੀ ਪੀਣਾ
ਜੇਕਰ ਤੁਸੀਂ ਇਕ ਹੀ ਘੁੱਟ ’ਚ ਸਾਰਾ ਪਾਣੀ ਪੀ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਪਾਣੀ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਪਾਣੀ ਨੂੰ ਇਕ ਘੁੱਟ ’ਚ ਪੀਣ ਦੀ ਬਜਾਏ ਘੁੱਟ-ਘੁੱਟ ਕਰਕੇ ਪੀਓ। ਇਸ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹੇਗਾ ਤੇ ਤੁਹਾਡਾ ਸਰੀਰ ਸਿਹਤਮੰਦ ਰਹੇਗਾ।

ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
ਪੰਜਵੀਂ ਗਲਤੀ– ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣਾ
ਭਾਵੇਂ ਤੁਹਾਨੂੰ ਪਿਆਸ ਲੱਗੀ ਹੋਵੇ ਪਰ ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣ ਤੋਂ ਪ੍ਰਹੇਜ਼ ਕਰੋ। ਤੁਸੀਂ ਖਾਣਾ ਖਾਣ ਦੇ 30 ਮਿੰਟਾਂ ਬਾਅਦ ਪਾਣੀ ਪੀਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਖਾਣਾ ਚੰਗੀ ਤਰ੍ਹਾਂ ਨਾਲ ਨਹੀਂ ਪਚਦਾ। ਇਸ ਲਈ ਖਾਣੇ ਦੇ 30 ਮਿੰਟਾਂ ਬਾਅਦ ਹੀ ਪਾਣੀ ਪੀਓ।
ਗਲਤ ਤਰੀਕੇ ਨਾਲ ਪਾਣੀ ਪੀਣ ਦੇ ਨੁਕਸਾਨ
ਸ਼ੂਗਰ ਤੇ ਬਲੱਡ ਪ੍ਰੈੱਸ਼ਰ ਦਾ ਖ਼ਤਰਾ
ਕਿਡਨੀ ਦੀ ਸਮੱਸਿਆ ਦਾ ਡਰ
ਸਿਰ ’ਚ ਦਰਦ ਹੋਣਾ
ਭਾਰੀਪਣ ਰਹਿਣਾ
ਢਿੱਡ ਦਰਦ ਹੋਣਾ
ਲੀਵਰ ਕਮਜ਼ੋਰ ਹੋਣਾ
ਸਕਿਨ ਐਲਰਜੀ ਹੋਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News