''ਬਲੱਡ ਪ੍ਰੈਸ਼ਰ'' ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਕੰਟਰੋਲ ਕਰਨ ਲਈ ਕੌਫੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

Sunday, Jul 25, 2021 - 05:41 PM (IST)

ਨਵੀਂ ਦਿੱਲੀ : ਬਲੱਡ ਪ੍ਰੈਸ਼ਰ ਬਦਲਦੇ ਲਾਈਫ ਸਟਾਈਲ ਅਤੇ ਤਣਾਅ ਨਾਲ ਪੈਦਾ ਹੋਣ ਵਾਲੀ ਬਿਮਾਰੀ ਹੈ ਜਿਸ ਦਾ ਘੱਟਣਾ ਅਤੇ ਵੱਧਣਾ ਦੋਵੇਂ ਹੀ ਖ਼ਤਰਨਾਕ ਹਨ। ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਇਹ ਦਿਲ ਅਤੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਘੱਟ ਜਾਵੇ ਤਾਂ ਆਰਗਨ ਫੇਲੀਅਰ ਤੋਂ ਲੈ ਕੇ ਦਿਲ ਦਾ ਦੌਰਾ ਤੱਕ ਪੈ ਸਕਦਾ ਹੈ। ਲੋਅ ਬਲੱਡ ਪ੍ਰੈਸ਼ਰ ਕਾਰਨ ਦਿਲ, ਦਿਮਾਗ ਅਤੇ ਮਹੱਤਵਪੂਰਨ ਅੰਗਾਂ 'ਚ ਖ਼ੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਚੱਕਰ ਆਉਣਾ ਜਾਂ ਦਿਲ ਕੱਚਾ ਹੋਣਾ ਜਿਹੀਆਂ ਪਰੇਸ਼ਾਨੀਆਂ ਵੀ ਲੋਅ ਬਲੱਡ ਪ੍ਰੈਸ਼ਰ ਦੇ ਕਾਰਨ ਹੁੰਦੀਆਂ ਹਨ।
ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਲੋਕ ਹਲਕੇ 'ਚ ਲੈਂਦੇ ਹਨ ਅਤੇ ਉਸਦੇ ਲਈ ਕੋਈ ਇਲਾਜ ਨਹੀਂ ਕਰਦੇ। ਲੋਅ ਬਲੱਡ ਪ੍ਰੈਸ਼ਰ ਇਕ ਵੱਡੀ ਪਰੇਸ਼ਾਨੀ ਹੈ, ਜਿਸਦਾ ਇਲਾਜ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਘਰ 'ਚ ਤੁਸੀਂ ਕਿਵੇਂ ਅਤੇ ਕਿਹੜੀਆਂ ਚੀਜ਼ਾਂ ਦੇ ਸੇਵਨ ਨਾਲ ਤੁਸੀਂ ਆਪਣੇ ਲੋਅ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖ ਸਕਦੇ ਹੋ।
ਲੋਅ ਬਲੱਡ ਪ੍ਰੈਸ਼ਰ ਨੂੰ ਹਾਈਪੋਟੈਨਸ਼ਨ ਕਿਹਾ ਜਾਂਦਾ ਹੈ। ਇਹ ਇਕ ਅਜਿਹੀ ਸਥਿਤੀ ਹੈ, ਜਦੋਂ ਸਰੀਰ ਦੇ ਸਾਰੇ ਅੰਗਾਂ 'ਚ ਖ਼ੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾਉਂਦਾ ਹੈ।
ਅਜਿਹੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਆਮ (80/120 mmHg) ਤੋਂ ਘੱਟ ਹੋ ਜਾਂਦਾ ਹੈ। ਜਿਸ ਕਾਰਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

How to Make Strong Coffee (Ultimate Guide to Better Coffee) | EnjoyJava
ਲੋਅ ਬਲੱਡ ਪ੍ਰੈਸ਼ਰ ਦਾ ਇਲਾਜ
ਚਾਹ ਅਤੇ ਕੌਫੀ ਨਾਲ ਕਰੋ ਬਲੱਡ ਪ੍ਰੈਸ਼ਰ ਨਾਰਮਲ
ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਇਕਦਮ ਘੱਟ ਹੋ ਜਾਵੇ, ਦਿਲ ਘਬਰਾਉਣ ਅਤੇ ਚੱਕਰ ਆਉਣ ਲੱਗੇ ਤਾਂ ਤੁਸੀਂ ਕੈਫੀਨ ਦਾ ਸੇਵਨ ਕਰੋ। ਚਾਹ ਅਤੇ ਕੌਫੀ ਕੈਫੀਨ ਦਾ ਚੰਗਾ ਸ੍ਰੋਤ ਹੈ, ਜਿਸ ਦਾ ਸੇਵਨ ਕਰਕੇ ਤੁਸੀਂ ਜਲਦ ਹੀ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਸਕਦੇ ਹੋ।
ਤਰਲ ਪਦਾਰਥਾਂ ਨੂੰ ਕਰੋ ਆਪਣੀ ਡਾਈਟ 'ਚ ਸ਼ਾਮਲ
ਹੈਲਥ ਐਕਸਪਰਟ ਅਤੇ ਡਾਈਟੀਸ਼ੀਅਨ ਦੱਸਦੇ ਹਨ ਕਿ ਲੋਅ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਆਪਣੀ ਡਾਈਟ 'ਚ ਤਰਲ ਚੀਜ਼ਾਂ ਦਾ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਤੁਸੀਂ ਤਰਲ ਪਦਾਰਥਾਂ 'ਚ ਨਾਰੀਅਲ ਪਾਣੀ ਅਤੇ ਫਰੂਟ ਜੂਸ ਦਾ ਵੀ ਸੇਵਨ ਕਰ ਸਕਦੇ ਹੋ। ਇਹ ਤੁਹਾਡੀ ਬਾਡੀ ਨੂੰ ਇਲੈਕਟ੍ਰੋਲਾਈਟਸ ਦੇਣਗੇ। ਡੀ-ਹਾਈਡ੍ਰੇਸ਼ਨ ਲੋਅ ਬਲੱਡ ਪ੍ਰੈਸ਼ਰ ਦਾ ਸਭ ਤੋਂ ਵੱਡਾ ਕਾਰਨ ਹੈ।

Vastu tips for placing tulsi plant at home | Housing News
ਤੁਲਸੀ ਦਾ ਕਰੋ ਸੇਵਨ
ਲੋਅ ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ-ਸਵੇਰੇ ਬਿਨਾਂ ਕੁਝ ਖਾਧੇ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ। ਤੁਲਸੀ ਦੇ ਪੱਤਿਆਂ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ 'ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਤੁਲਸੀ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਰੱਖਦੀ ਹੈ।
ਬਾਦਾਮ ਵਾਲਾ ਦੁੱਧ ਪੀਣਾ
ਬਾਦਾਮ ਵਾਲਾ ਦੁੱਧ ਸਰੀਰ ਦੇ ਨਾਲ-ਨਾਲ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ ਜੋ ਲੋਅ ਬਲੱਡ ਪ੍ਰੈਸ਼ਰ ਨੂੰ ਬਿਹਤਰ ਕਰਦਾ ਹੈ।

ਅਨੇਕ ਰੋਗਾਂ ਦੀ ਦਵਾਈ ਦਾ ਨਾਂਅ ਹੈ ਕਸਰਤ – ਕੈਨੇਡੀਅਨ ਪੰਜਾਬ ਟਾਈਮਜ਼
ਕਸਰਤ ਕਰਨਾ
ਲੋਅ ਬਲੱਡ ਪ੍ਰੈਸ਼ਰ ਦਾ ਇਲਾਜ ਕਸਰਤ ਕਰ ਕੇ ਵੀ ਕੀਤਾ ਜਾ ਸਕਦਾ ਹੈ। ਇਸਦੇ ਲਈ ਪੈਰਾਂ ਅਤੇ ਹੱਥਾਂ ਦੀ ਕਸਰਤ ਕੀਤੀ ਜਾ ਸਕਦੀ ਹੈ ਤਾਂ ਕਿ ਸਰੀਰ ਦੇ ਸਾਰੇ ਅੰਗਾਂ ਤਕ ਖ਼ੂਨ ਦਾ ਪ੍ਰਵਾਹ ਪਹੁੰਚ ਸਕੇ ਅਤੇ ਬਲੱਡ ਪ੍ਰੈਸ਼ਰ ਵੱਧ ਸਕੇ।
ਇਨ੍ਹਾਂ ਆਦਤਾਂ ਨੂੰ ਅਪਣਾਓ
- ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੈ ਤਾਂ ਲੰਬੇ ਸਮੇਂ ਤਕ ਭੁੱਖੇ ਰਹਿਣ ਤੋਂ ਪਰਹੇਜ ਕਰੋ।
- ਦੋ ਟਾਈਮ ਦੇ ਖਾਣੇ 'ਚ ਹੈਲਦੀ ਸਨੈਕਸ ਦਾ ਸੇਵਨ ਕਰੋ।
- ਤੁਸੀਂ ਦਿਨ 'ਚ ਦੋ ਵਾਰ ਢਿੱਡ ਭਰ ਕੇ ਖਾਣਾ ਖਾਣ ਦੀ ਥਾਂ ਪੰਜ ਵਾਰ ਥੋੜ੍ਹਾ-ਥੋੜ੍ਹਾ ਖਾਣਾ ਖਾਓ। ਤੁਸੀਂ ਥੋੜ੍ਹਾ-ਥੋੜ੍ਹਾ ਵਾਰ-ਵਾਰ ਖਾਓਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਰਹੇਗਾ।


Aarti dhillon

Content Editor

Related News