ਭੁੱਲ ਕੇ ਵੀ ਨਾ ਕਰੋ ਸ਼ਹਿਦ ਦੀ ਇਸ ਤਰ੍ਹਾਂ ਵਰਤੋਂ, ਸਿਹਤ ਨੂੰ ਪਹੁੰਚਾਏਗਾ ਨੁਕਸਾਨ
Thursday, Oct 22, 2020 - 12:35 PM (IST)

ਜਲੰਧਰ: ਸ਼ਹਿਦ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਕਿਉਂਕਿ ਸ਼ਹਿਦ 'ਚ ਇੰਨੇ ਗੁਣ ਹੁੰਦੇ ਹਨ ਕਿ ਇਸ ਦੀ ਇਕ ਦਵਾਈ ਦੇ ਰੂਪ 'ਚ ਵਰਤੋਂ ਜਾਂਦੀ ਹੈ। ਪਰ ਤੁਹਾਡੇ ਲਈ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਸ਼ਹਿਦ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਕਈ ਵਾਰ ਅਸੀਂ ਇਸ ਦੀ ਗਲਤ ਤਰੀਕੇ ਨਾਲ ਵਰਤੋਂ ਕਰਦੇ ਹਾਂ। ਜਿਸ ਨਾਲ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਯੁਰਵੈਦ 'ਚ ਇਹ ਦੱਸਿਆ ਗਿਆ ਹੈ ਕਿ ਸ਼ਹਿਦ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਨਾਲ ਨਹੀਂ ਖਾਣਾ ਚਾਹੀਦਾ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਅਤੇ ਉਹ ਤਰੀਕੇ ਜਿਸ ਤਰ੍ਹਾਂ ਸ਼ਹਿਦ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ।
ਗਰਮ ਚੀਜ਼ਾਂ ਦੇ ਨਾਲ: ਗਰਮ ਚੀਜ਼ਾਂ ਦੇ ਨਾਲ ਸ਼ਹਿਦ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਕਿਉਂਕਿ ਸ਼ਹਿਦ ਦੀ ਤਸੀਰ ਗਰਮ ਹੁੰਦੀ ਹੈ। ਜੇਕਰ ਅਸੀਂ ਸ਼ਹਿਦ ਦੀ ਵਰਤੋਂ ਗਰਮ ਚੀਜ਼ਾਂ ਦੇ ਨਾਲ ਕਰਦੇ ਹਾਂ ਤਾਂ ਇਸ ਨਾਲ ਪੇਟ ਖਰਾਬ ਅਤੇ ਲੂਜ ਮੋਸ਼ਨ ਹੋ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਈ ਸਿਹਤ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਕਦੇ ਵੀ ਸ਼ਹਿਦ ਦੀ ਗਰਮ ਚੀਜ਼ਾਂ ਦੇ ਨਾਲ ਵਰਤੋਂ ਨਹੀਂ ਕਰਨੀ ਚਾਹੀਦੀ।
ਚਾਹ ਅਤੇ ਕੌਫੀ: ਜੇਕਰ ਤੁਸੀਂ ਸੋਚਦੇ ਹੋ ਕਿ ਸਰਦੀ ਜ਼ੁਕਾਮ ਹੋਣ 'ਤੇ ਚਾਹ ਦੇ ਨਾਲ ਸ਼ਹਿਦ ਦੀ ਵਰਤੋਂ ਫ਼ਾਇਦੇਮੰਦ ਹੁੰਦੀ ਹੈ ਤਾਂ ਇਹ ਗਲਤ ਹੈ। ਕਿਉਂਕਿ ਸ਼ਹਿਦ ਦੀ ਵਰਤੋਂ ਚਾਹ ਅਤੇ ਕੌਫੀ ਦੇ ਨਾਲ ਕਰਨ ਨਾਲ ਸਰੀਰ ਦਾ ਟੈਂਮਪਰੇਚਰ ਵਧ ਜਾਂਦਾ ਹੈ। ਜਿਸ ਨਾਲ ਸਰੀਰ 'ਚ ਘਬਰਾਹਟ ਅਤੇ ਸਟਰੈੱਸ ਵਧਦਾ ਹੈ। ਇਸ ਲਈ ਇਸ ਦੀ ਚਾਹ ਅਤੇ ਕੌਫੀ ਦੇ ਨਾਲ ਭੁੱਲ ਕੇ ਵੀ ਵਰਤੋਂ ਨਾ ਕਰੋ।
ਮੂਲੀ: ਸ਼ਹਿਦ ਦੀ ਕਦੇ ਵੀ ਮੂਲੀ ਦੇ ਨਾਲ ਵਰਤੋਂ ਨਹੀਂ ਕਰਨਾ ਚਾਹੀਦੀ। ਕਿਉਂਕਿ ਸ਼ਹਿਦ ਦੇ ਨਾਲ ਮੂਲੀ ਖਾਣ ਨਾਲ ਸਰੀਰ 'ਚ ਟੋਕਸੀਨਸ ਬਣਨ ਲੱਗਦੇ ਹਨ। ਜੋ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਇਸ ਲਈ ਸ਼ਹਿਦ ਅਤੇ ਮੂਲੀ ਦੀ ਇਕੱਠੇ ਵਰਤੋਂ ਕਦੀ ਨਾ ਕਰੋ।
ਗਰਮ ਪਾਣੀ: ਸ਼ਹਿਦ ਨੂੰ ਕਦੇ ਵੀ ਜ਼ਿਆਦਾ ਗਰਮ ਪਾਣੀ 'ਚ ਮਿਲਾ ਕੇ ਨਹੀਂ ਪੀਣਾ ਚਾਹੀਦਾ। ਇਸ ਨੂੰ ਹਮੇਸ਼ਾ ਕੋਸੇ ਪਾਣੀ 'ਚ ਮਿਲਾ ਕੇ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ 'ਚ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ। ਜਿਸ ਨਾਲ ਪੇਟ ਖਰਾਬ ਅਤੇ ਹੋਰ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ।
ਗਰਮ ਨਾ ਕਰੋ: ਸ਼ਹਿਦ ਨੂੰ ਕਦੇ ਵੀ ਗਰਮ ਕਰ ਕੇ ਨਹੀਂ ਖਾਣਾ ਚਾਹੀਦਾ। ਸ਼ਹਿਦ ਨੂੰ ਗਰਮ ਕਰਕੇ ਖਾਣਾ ਸਰੀਰ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਨੂੰ ਹਮੇਸ਼ਾ ਨਾਰਮਲ ਟੈਂਮਪਰੇਚਰ ਤੇ ਹੀ ਖਾਣਾ ਚਾਹੀਦਾ ਹੈ।