ਦਿਮਾਗ ਨੂੰ Active ਤੇ ਸਿਹਤਮੰਦ ਰੱਖਣ ਲਈ ਕਰੋ ਇਹ ਯੋਗ ਆਸਣ, ਤਣਾਅ ਤੋਂ ਮਿਲੇਗੀ ਰਾਹਤ

Saturday, Dec 23, 2023 - 02:26 PM (IST)

ਦਿਮਾਗ ਨੂੰ Active ਤੇ ਸਿਹਤਮੰਦ ਰੱਖਣ ਲਈ ਕਰੋ ਇਹ ਯੋਗ ਆਸਣ, ਤਣਾਅ ਤੋਂ ਮਿਲੇਗੀ ਰਾਹਤ

ਜਲੰਧਰ (ਬਿਊਰੋ)– ਸਰੀਰਕ ਸਿਹਤ ਦੀ ਤਰ੍ਹਾਂ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਕੋਈ ਮਾਨਸਿਕ ਤਣਾਅ ਵੀ ਹੋਵੇ ਤਾਂ ਇਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ। ਜੇਕਰ ਤੁਹਾਡੀ ਮਾਨਸਿਕ ਹਾਲਤ ਠੀਕ ਨਹੀਂ ਹੈ ਤਾਂ ਇਸ ਦਾ ਅਸਰ ਤੁਹਾਡੀ ਸਰੀਰਕ ਸਿਹਤ ’ਤੇ ਵੀ ਪੈ ਸਕਦਾ ਹੈ। ਅਜਿਹੀ ਸਥਿਤੀ ’ਚ ਤੁਸੀਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਲਈ ਆਪਣੇ ਦਿਮਾਗ ਦੀ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਕੁਝ ਯੋਗਾ ਕਰਨ ਦੀ ਆਦਤ ਬਣਾਉਂਦੇ ਹੋ ਤਾਂ ਇਹ ਦਿਮਾਗ ਨੂੰ ਤੰਦਰੁਸਤ ਰੱਖਣ ’ਚ ਮਦਦ ਕਰ ਸਕਦਾ ਹੈ। ਆਓ ਇਸ ਲੇਖ ’ਚ ਦਿਮਾਗੀ ਸ਼ਕਤੀ ਨੂੰ ਵਧਾਉਣ ਵਾਲੇ ਯੋਗਾ ਦੇ ਕੁਝ ਆਸਣ ਸਿੱਖੀਏ–

ਪਦਮਾਸਨ
ਪਦਮਾਸਨ ਕਰਨ ਨਾਲ ਖ਼ੂਨ ਦੇ ਸੰਚਾਰ ’ਚ ਸੁਧਾਰ ਹੁੰਦਾ ਹੈ। ਇਹ ਆਸਣ ਮਨ ਤੇ ਦਿਮਾਗ ਨੂੰ ਸ਼ਾਂਤ ਰੱਖਣ ’ਚ ਮਦਦ ਕਰਦਾ ਹੈ। ਇਸ ਨੂੰ ਇਕਾਗਰਤਾ ਤੇ ਧਿਆਨ ਵਧਾਉਣ ’ਚ ਕਾਰਗਰ ਮੰਨਿਆ ਜਾਂਦਾ ਹੈ।

ਪਦਮਾਸਨ ਕਰਨ ਦੀ ਵਿਧੀ

  • ਸਭ ਤੋਂ ਪਹਿਲਾਂ ਯੋਗਾ ਮੈਟ ’ਤੇ ਆਪਣੀ ਪਿੱਠ ਸਿੱਧੀ ਕਰਕੇ ਬੈਠੋ।
  • ਹੁਣ ਆਪਣਾ ਸੱਜਾ ਗੋਡਾ ਮੋੜੋ ਤੇ ਇਸ ਨੂੰ ਆਪਣੇ ਖੱਬੀ ਪੱਟ ’ਤੇ ਰੱਖੋ ਤੇ ਖੱਬੇ ਗੋਡੇ ਨੂੰ ਸੱਜੇ ਪੱਟ ’ਤੇ ਰੱਖੋ।
  • ਇਸ ਦੌਰਾਨ ਤੁਹਾਡੇ ਪੈਰਾਂ ਨੂੰ ਢਿੱਡ ਦੇ ਹੇਠਲੇ ਹਿੱਸੇ ਨੂੰ ਛੂਹਣਾ ਚਾਹੀਦਾ ਹੈ। ਹੁਣ ਆਪਣੇ ਹੱਥਾਂ ਨੂੰ ਸਿੱਧਾ ਕਰੋ ਤੇ ਆਪਣੇ ਦੋਵੇਂ ਗੋਡਿਆਂ ਨੂੰ ਰੱਖੋ।
  • ਸਾਹ ਲਓ ਤੇ ਠੋਡੀ ਨੂੰ ਗਰਦਨ ਤੱਕ ਛੂਹਣ ਦੀ ਕੋਸ਼ਿਸ਼ ਕਰੋ। ਕੁਝ ਸਮਾਂ ਰੁਕੋ ਤੇ ਆਰਾਮ ਕਰੋ।

ਵ੍ਰਿਕਸ਼ਾਸਨ
ਵ੍ਰਿਕਸ਼ਾਸਨ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਬਿਹਤਰ ਹੈ। ਇਸ ਦੇ ਨਿਯਮਿਤ ਅਭਿਆਸ ਨਾਲ ਇਕਾਗਰਤਾ ਵਧਦੀ ਹੈ ਤੇ ਦਿਮਾਗ ’ਚ ਸੰਤੁਲਨ ਬਣਿਆ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਟਾਮਿਨ ਬੀ12 ਦੀ ਘਾਟ ਨਾਲ ਅਜਿਹੇ ਹੋ ਜਾਂਦੇ ਨੇ ਹੱਥ-ਪੈਰ, ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ

ਵ੍ਰਿਕਸ਼ਾਸਨ ਕਰਨ ਦੀ ਵਿਧੀ

  • ਸਭ ਤੋਂ ਪਹਿਲਾਂ ਜ਼ਮੀਨ ’ਤੇ ਸਿੱਧੇ ਖੜ੍ਹੇ ਹੋਵੋ ਤੇ ਆਪਣੇ ਹੱਥਾਂ ਨੂੰ ਜੋੜ ਕੇ ਉਨ੍ਹਾਂ ਨੂੰ ਆਪਣੀ ਛਾਤੀ ਦੇ ਨੇੜੇ ਰੱਖੋ।
  • ਹੁਣ ਸੱਜੇ ਗੋਡੇ ਨੂੰ ਮੋੜੋ ਤੇ ਪੈਰ ਨੂੰ ਖੱਬੇ ਪੈਰ ’ਤੇ ਰੱਖੋ।
  • ਇਸ ਆਸਣ ’ਚ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰੋ ਤੇ ਸਾਹ ਲਓ।
  • ਹੁਣ ਕਿਸੇ ਵਸਤੂ ’ਤੇ ਫੋਕਸ ਕਰੋ ਤੇ ਆਪਣੇ ਹੱਥਾਂ ਨੂੰ ਉੱਪਰ ਵੱਲ ਖਿੱਚੋ।
  • ਕੁਝ ਦੇਰ ਇਸ ਆਸਣ ’ਚ ਰਹੋ ਤੇ ਫਿਰ ਆਮ ਹੋ ਜਾਓ।

ਪਸਛੀਮੋਤਾਸਨ
ਪਸਛੀਮੋਤਾਸਨ ਮਨ ਨੂੰ ਸ਼ਾਂਤ ਰੱਖਣ ਤੇ ਤਣਾਅ ਨੂੰ ਦੂਰ ਕਰਨ ’ਚ ਮਦਦ ਕਰ ਸਕਦਾ ਹੈ। ਇਸ ਦਾ ਨਿਯਮਿਤ ਅਭਿਆਸ ਦਿਮਾਗੀ ਸ਼ਕਤੀ ਨੂੰ ਵਧਾਉਣ ’ਚ ਮਦਦ ਕਰ ਸਕਦਾ ਹੈ।

ਪਸਛੀਮੋਤਾਸਨ ਕਿਵੇਂ ਕਰੀਏ?

  • ਸਭ ਤੋਂ ਪਹਿਲਾਂ ਸੁਖਾਸਨ ’ਚ ਬੈਠ ਕੇ ਡੂੰਘਾ ਸਾਹ ਲਓ।
  • ਆਪਣੀਆਂ ਦੋਵੇਂ ਲੱਤਾਂ ਅੱਗੇ ਵਧਾ ਕੇ ਬੈਠੋ ਤੇ ਅਰਾਮਦੇਹ ਰਹੋ।
  • ਹੁਣ ਅੱਗੇ ਝੁਕ ਕੇ ਆਪਣੇ ਪੈਰਾਂ ਦੀਆਂ ਉਂਗਲਾਂ ਫੜ੍ਹੋ।
  • ਇਸ ਦੌਰਾਨ ਤੁਹਾਡੇ ਮੱਥੇ ਨੂੰ ਗੋਡਿਆਂ ਨੂੰ ਛੂਹਣਾ ਚਾਹੀਦਾ ਹੈ ਤੇ ਕੂਹਣੀ ਜ਼ਮੀਨ ’ਤੇ ਹੋਣੀ ਚਾਹੀਦੀ ਹੈ।
  • ਇਸ ਆਸਣ ਨੂੰ ਕੁਝ ਦੇਰ ਲਈ ਫੜ੍ਹੀ ਰੱਖੋ ਤੇ ਹੁਣ ਪਹਿਲੇ ਆਸਣ ’ਤੇ ਵਾਪਸ ਆਓ।

ਸੇਤੁ ਬੰਧਾਸਨ
ਸੇਤੂ ਬੰਧਾਸਨ ਦਾ ਅਭਿਆਸ ਪੂਰੇ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ। ਇਹ ਆਸਣ ਤਣਾਅ ਨੂੰ ਦੂਰ ਕਰਨ ਤੇ ਮਨ ਨੂੰ ਸ਼ਾਂਤ ਰੱਖਣ ’ਚ ਮਦਦ ਕਰ ਸਕਦਾ ਹੈ।

ਸੇਤੁ ਬੰਧਾਸਨ ਕਰਨ ਦੀ ਵਿਧੀ

  • ਯੋਗਾ ਮੈਟ ’ਤੇ ਆਪਣੀ ਪਿੱਠ ’ਤੇ ਲੇਟ ਜਾਓ ਤੇ ਆਪਣੀਆਂ ਲੱਤਾਂ ਨੂੰ ਮੋੜੋ।
  • ਹੁਣ ਆਪਣੇ ਹੱਥਾਂ ਨਾਲ ਗਿੱਟਿਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰੋ।
  • ਹੁਣ ਸਰੀਰ ਦੇ ਹੇਠਲੇ ਹਿੱਸੇ ਨੂੰ ਲੱਕ ਤੋਂ ਉੱਪਰ ਵੱਲ ਚੁੱਕਣ ਦੀ ਕੋਸ਼ਿਸ਼ ਕਰੋ।
  • ਇਸ ਆਸਣ ਨੂੰ ਕੁਝ ਦੇਰ ਲਈ ਰੱਖੋ ਤੇ ਆਰਾਮ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸ਼ੁਰੂਆਤ ’ਚ ਇਨ੍ਹਾਂ ਆਸਣਾਂ ਨੂੰ ਕਰਨ ’ਚ ਮੁਸ਼ਕਿਲ ਆ ਸਕਦੀ ਹੈ ਪਰ ਇਨ੍ਹਾਂ ਨੂੰ ਰੋਜ਼ਾਨਾ ਕਰਨ ਨਾਲ ਤੁਸੀਂ ਕੁਝ ਦਿਨਾਂ ’ਚ ਹੀ ਪਰਫੈਕਟ ਹੋ ਜਾਓਗੇ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਰੀਰਕ ਸਮੱਸਿਆ ਹੈ ਤਾਂ ਤੁਸੀਂ ਇਸ ਲਈ ਕਿਸੇ ਮਾਹਿਰ ਜਾਂ ਡਾਕਟਰ ਨਾਲ ਸਲਾਹ ਕਰ ਸਕਦੇ ਹੋ।


author

sunita

Content Editor

Related News