Health Tips: ਗਰਮੀਆਂ ਦੇ ਮੌਸਮ ’ਚ ਲੋਕ ਭੁੱਲ ਕੇ ਫਰਿੱਜ 'ਚ ਨਾ ਰੱਖਣ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖ਼ਰਾਬ

Thursday, May 23, 2024 - 11:59 AM (IST)

Health Tips: ਗਰਮੀਆਂ ਦੇ ਮੌਸਮ ’ਚ ਲੋਕ ਭੁੱਲ ਕੇ ਫਰਿੱਜ 'ਚ ਨਾ ਰੱਖਣ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖ਼ਰਾਬ

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ‘ਚ ਲੋਕ ਠੰਡੀਆਂ ਚੀਜਾਂ ਖਾਣਾ ਪਸੰਦ ਕਰਦੇ ਹਨ। ਇਸੇ ਲਈ ਉਹ ਹਰੇਕ ਚੀਜ਼ ਨੂੰ ਠੰਡਾ ਕਰਨ ਲਈ ਫਰਿੱਜ ’ਚ ਰੱਖ ਦਿੰਦੇ ਹਨ। ਕਈ ਲੋਕ ਅਜਿਹੇ ਹਨ, ਜੋ ਬਾਜ਼ਾਰ ਤੋਂ ਸਬਜ਼ੀਆਂ ਅਤੇ ਫ਼ਲ ਖਰੀਦ ਕੇ ਲਿਆਉਣ ਤੋਂ ਬਾਅਦ ਉਨ੍ਹਾਂ ਨੂੰ ਤਾਜ਼ ਰੱਖਣ ਲਈ ਫੱਰਿਜ ’ਚ ਰੱਖਣਾ ਸ਼ੁਰੂ ਕਰ ਦਿੰਦੇ ਹਨ। ਕਈ ਸਬਜ਼ੀਆਂ ਅਤੇ ਫਲ ਅਜਿਹੇ ਹਨ, ਜਿਨ੍ਹਾਂ ਨੂੰ ਫਰਿੱਜ ਵਿੱਚ ਬਿਲਕੁਲ ਨਹੀਂ ਰੱਖਣਾ ਚਾਹੀਦਾ। ਤਾਜ਼ਾ ਰਹਿਣ ਦੀ ਬਜਾਏ ਉਹ ਦੋ ਦਿਨਾਂ ਦੇ ਅੰਦਰ-ਅੰਦਰ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਫਰਿੱਜ ‘ਚ ਰੱਖਣ ਨਾਲ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ....

ਖਰਬੂਜਾ
ਗਰਮੀਆਂ ਦੇ ਮੌਸਮ ‘ਚ ਖਰਬੂਜੇ ਨੂੰ ਕਦੇ ਭੁੱਲ ਕੇ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਖਰਬੂਜੇ ਨੂੰ ਫਰਿੱਜ ‘ਚ ਰੱਖਣ ਨਾਲ ਇਸ ‘ਚ ਮੌਜੂਦ ਐਂਟੀਆਕਸੀਡੈਂਟ ਦਾ ਪ੍ਰਭਾਵ ਘੱਟ ਜਾਂਦਾ ਹੈ। ਇਸ ਨਾਲ ਸਰੀਰ ਨੂੰ ਇਸ ਦਾ ਲਾਭ ਨਹੀਂ ਮਿਲਦਾ।

PunjabKesari

ਸੇਬ
ਗਰਮੀਆਂ ਦੇ ਮੌਸਮ ‘ਚ ਸੇਬ ਨੂੰ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਸੇਬ ਨੂੰ ਫਰਿੱਜ ‘ਚ ਰੱਖਣ ਨਾਲ ਇਹ ਖ਼ਰਾਬ ਹੋ ਜਾਂਦਾ ਹੈ। ਸੇਬ ਨੂੰ ਆਮ ਤਾਪਮਾਨ 'ਤੇ ਤੇ ਦੋ ਹਫ਼ਤਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ।

ਕੇਲਾ
ਗਰਮੀਆਂ ਦੇ ਮੌਸਮ ‘ਚ ਕੇਲੇ ਨੂੰ ਕਦੇ ਫਰਿੱਜ ‘ਚ ਨਾ ਰੱਖੋ। ਅਜਿਹਾ ਕਰਨ ਨਾਲ ਕੇਲਾ ਪਿਲਪਿਲਾ ਹੋ ਜਾਂਦਾ ਹੈ। ਕੇਲੇ ਨੂੰ ਤੁਰੰਤ ਫਰਿੱਜ ‘ਚ ਰੱਖਣ ਨਾਲ ਕੇਲਾ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੁਆਦ ਵੀ ਬਦਲਦਾ ਹੈ।

ਇਹ ਵੀ ਪੜ੍ਹੋ : Health Tips: ਸਾਵਧਾਨ! ਖਾਣ-ਪੀਣ ਦੀਆਂ ਇਨ੍ਹਾਂ ਗ਼ਲਤ ਆਦਤਾਂ ਨਾਲ ਵੱਧ ਸਕਦੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

PunjabKesari

ਗੰਢੇ
ਗਰਮੀਆਂ ਦੇ ਮੌਸਮ ‘ਚ ਗੰਢਿਆਂ ਨੂੰ ਕਦੇ ਵੀ ਫਰਿੱਜ ‘ਚ ਨਾ ਰੱਖੋ। ਗੰਢਿਆਂ ਨੂੰ ਫਰਿੱਜ ‘ਚ ਰੱਖਣ ਦੀ ਥਾਂ ਰਸੋਈ ‘ਚ ਰੱਖੋ, ਜਿੱਥੇ ਉਨ੍ਹਾਂ ਨੂੰ ਹਵਾ ਲੱਗ ਸਕੇ। ਗਰਮੀ ਹੋਣ ਕਰਕੇ ਗੰਢੇ ਖ਼ਰਾਬ ਹੋ ਜਾਂਦੇ ਹਨ।

ਆਲੂ
ਆਲੂ ਸਟਾਰਚ ਨਾਲ ਭਰਪੂਰ ਹੈ, ਇਸ ਲਈ ਇਸ ਨੂੰ ਗਰਮੀਆਂ ਦੇ ਮੌਸਮ ‘ਚ ਫਰਿੱਜ ‘ਚ ਨਾ ਰੱਖੋ। ਇਸ ਨਾਲ ਅਸੀਂ ਲੰਬੇ ਸਮੇਂ ਲਈ ਆਲੂ ਦੀ ਵਰਤੋਂ ਕਰ ਸਕਦੇ ਹਾਂ। ਕੱਚੇ ਆਲੂ ਨੂੰ ਫਰਿੱਜ ‘ਚ ਰੱਖਣ ਨਾਲ ਇਸ ਦੇ ਅੰਦਰ ਦੀ ਸਟਾਰਚ ਰਸਾਇਣਕ ਤੌਰ ‘ਤੇ ਫਰਿੱਜ ਦੇ ਠੰਢੇ ਤਾਪਮਾਨ ‘ਚ ਟੁੱਟ ਜਾਂਦੀ ਹੈ।

ਇਹ ਵੀ ਪੜ੍ਹੋ : Health Tips: ਸਾਵਧਾਨ! ਮਿੱਠੇ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਵੱਧ ਸਕਦੀ ਹੈ ਤੁਹਾਡੀ 'ਸ਼ੂਗਰ'

PunjabKesari

ਸ਼ਹਿਦ
ਸ਼ਹਿਦ ਨੂੰ ਕਦੇ ਵੀ ਫਰਿੱਜ ‘ਚ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਇਸ ‘ਚ ਦਾਣੇ ਹੋ ਜਾਂਦੇ ਹਨ, ਜਿਸ ਕਾਰਨ ਇਸ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ।  

ਇਹ ਵੀ ਪੜ੍ਹੋ : Health Tips : 'ਢਿੱਡ ਦੀ ਚਰਬੀ' ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਕੁਝ ਦਿਨਾਂ 'ਚ ਹੋ ਜਾਵੋਗੇ ਪਤਲੇ


author

rajwinder kaur

Content Editor

Related News