ਮੂਲੀ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਪੇਟ ਲਈ ਹੁੰਦਾ ਹੈ ਹਾਨੀਕਾਰਕ

03/15/2018 11:19:54 AM

ਨਵੀਂ ਦਿੱਲੀ— ਮੂਲੀ ਦੀ ਵਰਤੋਂ ਹਰ ਘਰ 'ਚ ਸਲਾਦ ਜਾਂ ਫਿਰ ਪਰੌਂਠੇ ਬਣਾਉਣ ਲਈ ਕੀਤੀ ਜਾਂਦੀ ਹੈ। ਉਂਝ ਹੀ ਇਸ ਦੇ ਕਈ ਸਿਹਤ ਅਤੇ ਬਿਊਟੀ ਸਬੰਦੀ ਫਾਇਦੇ ਵੀ ਹਨ। ਮੂਲੀ ਦੇ ਇਲਾਵਾ ਇਸ ਦੇ ਪੱਤੇ ਵੀ ਬੇਹੱਦ ਲਾਭਕਾਰੀ ਹੁੰਦੇ ਹਨ। ਮੂਲੀ ਖਾਣ ਨਾਲ ਪੇਟ ਸਬੰਧੀ ਸਮੱਸਿਆ ਜਿਵੇਂ ਕਮਜ਼ੋਰ ਪਾਚਨਸ਼ਕਤੀ ਮਜ਼ਬੂਤ ਰਹਿੰਦੀ ਹੈ। ਮੂਲੀ 'ਚ ਕਈ ਪੋਸ਼ਕ ਤੱਤ ਪ੍ਰਟੀਨ, ਕੈਲਸ਼ੀਅਮ, ਆਇਓਡੀਨ ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਮੂਲੀ ਜਿੱਥੇ ਸਾਨੂੰ ਇੰਨੇ ਫਾਇਦੇ ਦਿੰਦੀ ਹੈ ਉੱਥੇ ਹੀ ਕਦੇ-ਕਦੇ ਸਰੀਰ ਲਈ ਵੀ ਹਾਨੀਕਾਰਕ ਹੁੰਦੀ ਹੈ। ਮੂਲੀ ਖਾਣ ਦੇ ਬਾਅਦ ਅਸੀਂ ਕਈ ਗਲਤੀਆਂ ਕਰ ਬੈਠਦੇ ਹਾਂ ਜੋ ਗੰਭੀਰ ਬੀਮਾਰੀ ਦੀ ਵਜ੍ਹਾ ਬਣ ਸਕਦੀ ਹੈ। ਅੱਜ ਅਸੀਂ ਤੁਹਾਨੂੰ 2 ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਮੂਲੀ ਨਾਲ ਖਾਣ ਦੇ ਬਾਅਦ ਖਾਣਾ ਖਤਰਨਾਕ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
1. ਕਰੇਲੇ ਦੀ ਵਰਤੋਂ
ਮੂਲੀ ਖਾਣ ਦੇ ਬਾਅਦ ਕਰੇਲੇ ਦਾ ਜੂਸ ਜਾਂ ਸਬਜ਼ੀ ਲੈਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਕਰੇਲੇ ਨਾਲ ਪੇਟ 'ਚ ਰਿਐਕਸ਼ਨ ਹੋ ਜਾਂਦੀ ਹੈ। ਨਾਲ ਹੀ ਸਾਹ ਲੈਣ 'ਚ ਦਿੱਕਤ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆ ਵੀ ਹੋ ਸਕਦੀ ਹੈ। ਜੇ ਤੁਸੀਂ ਮੂਲੀ ਖਾਣ ਦੇ ਬਾਅਦ ਕਰੇਲੇ ਦੀ ਸਬਜ਼ੀ ਖਾ ਰਹੇ ਹੋ ਤਾਂ ਇਸ ਵਿਚ ਕਰੀਬ 24 ਘੰਟੇ ਦਾ ਅੰਤਰ ਰੱਖੋ।

PunjabKesari
2. ਸੰਤਰੇ ਦੀ ਵਰਤੋਂ
ਮੂਲੀ ਖਾਣ ਦੇ ਬਾਅਦ ਜਦੋਂ ਸੰਤਰੇ ਦੀ ਵਰਤੋਂ ਕਰਦੇ ਹੋ ਤਾਂ ਇਹ ਪੇਟ 'ਚ ਜਾ ਕੇ ਜ਼ਹਿਰ ਦਾ ਕੰਮ ਕਰਦੇ ਹਨ। ਜਿਸ ਨਾਲ ਪੇਟ ਖਰਾਬ ਹੋ ਜਾਂਦਾ ਹੈ। ਇਸ ਲਈ ਭੁੱਲ ਕੇ ਵੀ ਇਨ੍ਹਾਂ ਦੋ ਚੀਜ਼ਾਂ ਨੂੰ ਇਕੱਠਾ ਨਾ ਖਾਓ। ਮੂਲੀ ਅਤੇ ਸੰਤਰਾ ਖਾਣ ਦੇ 'ਚ ਕਰੀਬ 24 ਘੰਟੇ ਦਾ ਅੰਤਰ ਰੱਖੋ।

PunjabKesari
ਇਨ੍ਹਾਂ ਚੀਜ਼ਾਂ ਨਾਲ ਮੂਲੀ ਖਾਣ ਨਾਲ ਹੁੰਦਾ ਹੈ ਫਾਇਦਾ
1.
ਮੂਲੀ ਨੂੰ ਘਿਉ 'ਚ ਭੁੰਨ ਕੇ ਖਾਣ ਨਾਲ ਕਫ 'ਚ ਫਾਇਦਾ ਹੁੰਦਾ ਹੈ।
2. ਹਲਦੀ ਨਾਲ ਮੂਲੀ ਖਾਣ ਨਾਲ ਬਵਾਸੀਰ ਦੇ ਮਰੀਜਾਂ ਨੂੰ ਕਾਫੀ ਫਾਇਦਾ ਹੁੰਦਾ ਹੈ।
3. ਮੂਲੀ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੋਣ ਨਾਲ ਇਹ ਹੱਡੀਆਂ ਨੂੰ ਮਜ਼ਬੂਤ ਰੱਖਦੀ ਹੈ।
4. ਅਨਾਰ ਦੇ ਰਸ 'ਚ ਮੂਲੀ ਦਾ ਰਸ ਮਿਲਾ ਕੇ ਪੀਣ ਨਾਲ ਹੀਮੋਗਲੋਬਿਨ ਵਧਦਾ ਹੈ।
5. ਥਕਾਵਟ ਮਿਟਾਉਣ ਅਤੇ ਚੰਗੀ ਨੀਂਦ ਲੈਣ 'ਚ ਵੀ ਮੂਲੀ ਕਾਫੀ ਫਾਇਦੇਮੰਦ ਹੁੰਦੀ ਹੈ।
6. ਪੇਟ ਦੇ ਕੀੜਿਆਂ ਨੂੰ ਮਾਰਣ ਲਈ ਵੀ ਕੱਚੀ ਮੂਲੀ ਫਾਇਦੇਮੰਦ ਸਾਬਤ ਹੁੰਦੀ ਹੈ।


Related News