ਭੁੱਲ ਕੇ ਵੀ ਨਾ ਕਰੋ ਇਹ ਡਾਈਟ ਮਿਸਟੇਕਸ, ਵੱਧ ਜਾਵੇਗਾ ਭਾਰ

Sunday, Jun 04, 2017 - 09:10 AM (IST)

ਜਲੰਧਰ— ਭਾਰ ਨਾ ਵਧੇ ਇਸ ਦੇ ਲਈ ਸਹੀ ਖੁਰਾਕ ਲੈਣਾ ਕਾਫੀ ਜ਼ਰੂਰੀ ਹੁੰਦਾ ਹੈ। ਅਸੀਂ ਪੂਰੇ ਦਿਨ 'ਚ ਕੁੱਝ ਅਜਿਹੀਆਂ ਖਾ ਲੈਂਦੇ ਹਾਂ, ਜਿਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਅਤੇ ਭਾਰ ਵੱਧ ਹੋਣ ਲੱਗਦਾ ਹੈ। ਖੁਰਾਕ ਨਾਲ ਜੁੜੀਆਂ ਕੁੱਝ ਗਲਤੀਆਂ ਦਾ ਧਿਆਨ ਰੱਖ ਕੇ ਅਸੀਂ ਮੁਟਾਪੇ ਤੋਂ ਬਚ ਸਕਦੇ ਹਾਂ। ਆਓ ਜਾਣਦੇ ਹਾਂ। ਭਾਰ ਵਧਾਉਣ ਵਾਲੀਆਂ ਕੁੱਝ ਗਲਤੀਆਂ ਬਾਰੇ। 
1. ਨਾਸ਼ਤਾ ਨਾ ਕਰਨਾ
ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਸਰੀਰ ਨੂੰ ਜ਼ਰੂਰੀ ਅਨਰਜੀ ਨਹੀਂ ਮਿਲ ਪਾਉਂਦੀ। ਇਸ ਨਾਲ ਦਿਨ ਭਰ ਕੁੱਝ ਨਾ ਖਾਣ ਦੀ ਇੱਛਾ ਹੁੰਦੀ ਹੈ। ਇਸ ਨਾਲ ਭਾਰ ਵੱਧਣ ਲੱਗਦਾ ਹੈ। 
2. ਪ੍ਰੋਟੀਨ ਖੁਰਾਕ ਨਾ ਲੈਣਾ
ਦਿਨ-ਭਰ ਦੇ ਭੋਜਨ 'ਚ ਪ੍ਰੋਟੀਨ ਖੁਰਾਕ ਨਾ ਲੈਣ ਨਾਲ ਫੈਟ ਬਰਨਿੰਗ ਪ੍ਰੋਸੈਸ ਸਲੋ ਹੋ ਜਾਂਦੀ ਹੈ। ਇਸ ਨਾਲ ਮੋਟਾਪਾ ਵੱਧਣ ਲੱਗਦਾ ਹੈ। 
3. ਸਨੈਕਸ
ਦਿਨ-ਭਰ ਬੈਠੇ ਰਹਿਣ ਅਤੇ ਸਨੈਕਸ ਖਾਣ ਨਾਲ ਸਰੀਰ ਨੂੰ ਹਾਈ ਕੈਲੋਰੀ ਮਿਲਦੀ ਹੈ। ਅਜਿਹੀ ਹਾਲਤ 'ਚ ਤੇਜ਼ੀ ਨਾਲ ਭਾਰ ਵਧਦਾ ਹੈ। 
4. ਪਾਣੀ
ਭੋਜਨ ਦੇ 'ਚ ਜ਼ਿਆਦਾ ਪਾਣੀ ਪੀਣ ਪੀ ਲੈਣ ਨਾਲ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ। ਅਜਿਹੀ ਹਾਲਤ 'ਚ ਭੋਜਨ ਫੈਟ 'ਚ ਬਦਲ ਜਾਂਦਾ ਹੈ। ਇਸ ਨਾਲ ਵੀ ਮੋਟਾਪਾ ਵਧਣ ਲੱਗਦਾ ਹੈ। 
5. ਸ਼ਰਾਬ 
ਸ਼ਰਾਬ ਪੀਣ ਨਾਲ ਸਰੀਰ ਨੂੰ ਕਾਫੀ ਮਾਤਰਾ 'ਚ ਕੈਲੋਰੀ ਮਿਲਦੀ ਹੈ। ਇਸ ਦੇ ਬਾਅਦ ਭੋਜਨ ਖਾਣਾ ਅਤੇ ਤੁਰੰਤ ਸੌਂ ਜਾਣ ਨਾਲ ਵੀ ਮੋਟਾਪਾ ਵੱਧਣ ਲੱਗਦਾ ਹੈ। 
6. ਕੌਫੀ
ਦਿਨ 'ਚ 2 ਜਾ 3 ਬਾਰ ਜ਼ਿਆਦਾ ਕੌਫੀ ਪੀਣ ਅਤੇ ਨਾਲ ਸਨੈਕਸ ਲੈਣ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ 'ਚ ਕੈਲੋਰੀ ਮਿਲਦੀ ਹੈ। ਇਸ ਨਾਲ ਵੀ ਫੈਟ ਵੱਧਦੀ ਹੈ।


Related News