World TB Day 2023: ਸਰੀਰ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦੀ ਹੈ TB, ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ ਇਹ ਲੱਛਣ

03/24/2023 1:05:20 PM

ਨਵੀਂ ਦਿੱਲੀ-ਟੀਬੀ ਇਕ ਖਤਰਨਾਕ ਬੀਮਾਰੀ ਹੈ ਜਿਸ ਦਾ ਜੇਕਰ ਸਮਾਂ ਰਹਿੰਦੇ ਇਲਾਜ ਨਹੀਂ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਹੌਲੀ-ਹੌਲੀ ਪੂਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੰਦਾ ਹੈ। ਹਰ ਸਾਲ 24 ਮਾਰਚ ਨੂੰ 'ਵਰਲਡ ਟਿਊਬਰਕੁਲੋਸਿਸ ਡੇਅ' ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਇਸ ਬੀਮਾਰੀ ਨੂੰ ਲੈ ਕੇ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨਾ ਹੈ। ਹਰ ਸਾਲ ਕਰੋੜਾਂ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ 'ਚੋਂ ਕਈ ਆਪਣੀ ਜਾਨ ਗਵਾ ਬੈਠਦੇ ਹਨ। ਇਸ ਲਈ ਇਸ ਦੇ ਲੱਛਣਾਂ ਨੂੰ ਸਮਾਂ ਰਹਿੰਦੇ ਪਛਾਣ ਲੈਣ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਖਤਰਨਾਕ ਹੈ ਟੀਬੀ ਦੀ ਬੀਮਾਰੀ 
ਕੁਝ ਦਹਾਕੇ ਪਹਿਲਾਂ ਤੱਕ ਟੀਬੀ ਇੱਕ ਲਾਇਲਾਜ ਬੀਮਾਰੀ ਸੀ, ਜਿਸ ਤੋਂ ਬਚ ਪਾਉਣਾ ਅਸੰਭਵ ਸੀ, ਅੱਜ ਇਸ ਦੀਆਂ ਦਵਾਈਆਂ ਦਾ ਕਾਫ਼ੀ ਵਿਕਾਸ ਹੋ ਚੁੱਕਾ ਹੈ, ਪਰ ਸ਼ੁਰੂਆਤੀ ਪੜਾਅ 'ਚ ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ। ਇਸ 'ਚ  ਬੈਕਟੀਰੀਆ ਦਾ ਅਟੈਕ ਸਾਡੇ ਫੇਫੜਿਆਂ 'ਤੇ ਹੁੰਦਾ ਹੈ। ਕਈ ਵਾਰ ਇਹ ਸਾਡੇ ਪ੍ਰਜਣਨ ਅੰਗਾਂ 'ਤੇ ਵੀ ਹਮਲਾ ਕਰਦਾ ਹੈ, ਜਿਸ ਨਾਲ ਬਾਂਝਪਨ ਦਾ ਖਤਰਾ ਵੱਧ ਜਾਂਦਾ ਹੈ।
ਆਮ ਤੌਰ 'ਤੇ ਟੀਬੀ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ, ਇਸ ਦੇ ਇਲਾਜ ਲਈ ਐਂਟੀਬਾਇਓਟਿਕ ਦਵਾਈ ਦਿੱਤੀ ਜਾਂਦੀ ਹੈ। ਇਸ 'ਚ ਮਰੀਜ਼ ਨੂੰ ਹਲਕਾ ਬੁਖ਼ਾਰ ਹੁੰਦਾ ਹੈ, ਫਿਰ ਹੌਲੀ-ਹੌਲੀ ਸਰੀਰ ਕਮਜ਼ੋਰ ਹੋਣ ਲੱਗਦਾ ਹੈ, ਜਿਸ ਕਾਰਨ ਥਕਾਵਟ ਦੀ ਸ਼ਿਕਾਇਤ ਵਧ ਜਾਂਦੀ ਹੈ।

PunjabKesari
ਇਹ ਹਨ ਟੀਬੀ ਦੀ ਬੀਮਾਰੀ ਦੇ ਸਟੇਜ
ਪਹਿਲੀ ਸਟੇਜ- ਇਸ 'ਚ ਬੁਖ਼ਾਰ, ਥਕਾਵਟ ਅਤੇ ਬਲਗਮ ਦੀ ਸ਼ਿਕਾਇਤ ਹੁੰਦੀ ਹੈ, ਭਾਵੇਂ ਇਹ ਦਿਖਣ 'ਚ ਆਮ ਲੱਗਦੀ ਹੈ, ਪਰ ਤੁਹਾਨੂੰ ਤੁਰੰਤ ਇਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਦੂਜੀ ਸਟੇਜ- ਇਸ ਨੂੰ ਲੇਟੈਂਟ ਟੀਬੀ ਇਨਫੈਕਸ਼ਨ ਵੀ ਕਿਹਾ ਜਾਂਦਾ ਹੈ। ਇਸ 'ਚ ਸਾਡਾ ਇਮਿਊਨ ਸਿਸਟਮ ਕੀਟਾਣੂਆਂ ਦੇ ਸਾਹਮਣੇ ਕੰਧ ਵਾਂਗ ਖੜ੍ਹੀ ਹੋ ਜਾਂਦੀ ਹੈ ਪਰ ਇਸ 'ਚ ਲੱਛਣ ਨਜ਼ਰ ਨਹੀਂ ਆਉਂਦੇ।
ਤੀਜੀ ਸਟੇਜ- ਜੇਕਰ ਸਾਰੇ ਯਤਨਾਂ ਦੇ ਬਾਵਜੂਦ ਕੀਟਾਣੂ ਜਿਉਂਦਾ ਰਹਿੰਦੇ ਹਨ, ਤਾਂ ਫੇਫੜਿਆਂ 'ਚ ਇਨਫੈਕਸ਼ਨ ਵਧਣ ਲੱਗਦੀ ਹੈ ਅਤੇ ਸਰੀਰ ਦੇ ਹੋਰ ਅੰਗ ਵੀ ਪ੍ਰਭਾਵਿਤ ਹੋਣ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ

PunjabKesari
ਟੀਬੀ ਦੇ ਲੱਛਣ
1. ਬੁਖ਼ਾਰ ਆਉਣਾ
2. ਠੰਡ ਲੱਗਣਾ
3. ਬਹੁਤ ਜ਼ਿਆਦਾ ਬਲਗਮ ਨਿਕਲਣਾ
4. ਬਲਗਮ 'ਚ ਖੂਨ ਨਿਕਲਣਾ
5. ਖੰਘਣ 'ਚ ਤਕਲੀਫ਼ ਹੋਣਾ

PunjabKesari
6. ਖੰਘ ਆਮ ਦਵਾਈ ਨਾਲ ਠੀਕ ਨਾ ਹੋਣੀ
7. ਛਾਤੀ 'ਚ ਦਰਦ ਹੋਣਾ
8. ਥਕਾਵਟ ਹੋਣੀ
9. ਭੁੱਖ ਦੀ ਘਾਟ
10. ਰਾਤ ਨੂੰ ਪਸੀਨਾ ਆਉਣਾ

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News