ਮਾਈਗ੍ਰੇਨ ਦਾ ਰਾਮਬਾਣ ਇਲਾਜ ਹੈ ‘ਦੇਸੀ ਘਿਓ’, ਰੋਜ਼ਾਨਾ ਵਰਤੋਂ ਕਰਨ ਨਾਲ ਮਿਲਣਗੇ ਬੇਮਿਸਾਲ ਫ਼ਾਇਦੇ

06/06/2021 11:36:25 AM

ਨਵੀਂ ਦਿੱਲੀ: ਦੇਸੀ ਘਿਓ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਏਜਿੰਗ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਨੂੰ ਸਰਦੀਆਂ ’ਚ ਖ਼ਾਸ ਤੌਰ ’ਤੇ ਸਬਜ਼ੀ, ਦਾਲ, ਪਰਾਂਠੇ ਜਾਂ ਮਿੱਠੇ ’ਚ ਮਿਲਾ ਕੇ ਖਾਧਾ ਜਾਂਦਾ ਹੈ। ਇਹ ਖਾਣੇ ਦੇ ਸੁਆਦ ਨੂੰ ਦੁੱਗਣਾ ਕਰਨ ਦੇ ਨਾਲ ਸਿਹਤ ਨੂੰ ਵੀ ਦਰੁੱਸਤ ਬਣਾਉਣ ’ਚ ਮਦਦ ਕਰਦਾ ਹੈ। ਇਸ ’ਚ ਫੈਟ ਜ਼ਿਆਦਾ ਹੋਣ ਨਾਲ ਸਰੀਰ ਨੂੰ ਸਹੀ ਭਾਰ ਮਿਲਣ ਦੇ ਨਾਲ ਇਮਿਊਨਿਟੀ ਬੂਸਟ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਦਿਲ ਅਤੇ ਦਿਮਾਗ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਚੱਲੋ ਜਾਣਦੇ ਹਾਂ ਕਿ ਇਸ ਦੀ ਵਰਤੋਂ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ’ਚ...

PunjabKesari
ਦਿਲ ਨੂੰ ਰੱਖੇ ਸਿਹਤਮੰਦ
ਇਸ ਦੀ ਵਰਤੋਂ ਨਾਲ ਅੰਤੜੀਆਂ ਅਤੇ ਖ਼ੂਨ ’ਚ ਮੌਜੂਦ ਖਰਾਬ ਕੋਲੈਸਟਰਾਲ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ। ਨਾਲ ਹੀ ਹਾਰਟ ਬਲਾਕੇਜ਼ ਤੋਂ ਬਚਾਅ ਰਹਿੰਦਾ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। 
ਇਮਿਊਨਿਟੀ ਵਧਾਏ
ਇਸ ਦੀ ਵਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦੀ ਹੈ। ਇਸ ਨਾਲ ਮੈਟਾਬੋਲੀਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ’ਚ ਇੰਫੈਕਸ਼ਨ ਜਾਂ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

PunjabKesari
ਮਾਈਗ੍ਰੇਨ ’ਚ ਫ਼ਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਘਿਓ ਦੀਆਂ 2-3 ਬੂੰਦਾਂ ਨੱਕ ’ਚ ਪਾਉਣੀਆਂ ਚਾਹੀਦੀਆਂ ਹਨ। ਇਸ ਨਾਲ ਮਾਈਗ੍ਰੇਨ ਦਰਦ ਦੂਰ ਹੋਣ ’ਚ ਮਦਦ ਮਿਲਦੀ ਹੈ। 

PunjabKesari
ਭਾਰ ਨੂੰ ਰੱਖੇ ਸਹੀ
ਇਸ ’ਚ ਫੈਟ ਜ਼ਿਆਦਾ ਮਾਤਰਾ ’ਚ ਪਾਈ ਜਾਂਦੀ ਹੈ। ਅਜਿਹੇ ’ਚ ਦੁਬਲੇ ਪਤਲੇ ਲੋਕਾਂ ਨੂੰ ਸਹੀ ਭਾਰ ਪਾਉਣ ਲਈ ਘਿਓ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨਾ ਬਿਹਤਰ ਆਪਸ਼ਨ ਹੈ। 
ਮਜ਼ਬੂਤ ਹੱਡੀਆਂ
ਵਿਟਾਮਿਨ-ਕੇ, ਕੈਲਸ਼ੀਅਮ ਨਾਲ ਭਰਪੂਰ ਘਿਓ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਮਜ਼ਬੂਤੀ ਦਿਵਾਉਣ ਦਾ ਕੰਮ ਕਰਦਾ ਹੈ। ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਸਰੀਰ ’ਚ ਊਰਜਾ ਦਾ ਸੰਚਾਰ ਹੁੰਦਾ ਹੈ। 

PunjabKesari
ਕਬਜ਼ ਤੋਂ ਦਿਵਾਏ ਰਾਹਤ
ਦੁੱਧ ’ਚ 1 ਚਮਚਾ ਦੇਸੀ ਘਿਓ ਮਿਲਾ ਕੇ ਪੀਓ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਦੂਰ ਹੋ ਕੇ ਪਾਚਨ ਤੰਤਰ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਨਾਲ ਹੀ ਐਸੀਡਿਟੀ ਅਤੇ ਢਿੱਡ ’ਚ ਭਾਰਾਪਣ ਅਤੇ ਦਰਦ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਜ਼ਖਮ ਕਰੇ ਠੀਕ
ਚਮੜੀ ਦੀ ਜਲਨ ਅਤੇ ਪ੍ਰਭਾਵਿਤ ਥਾਂ ’ਤੇ ਤੁਰੰਤ ਘਿਓ ਲਗਾਓ। ਇਸ ਨਾਲ ਜਲਨ ਅਤੇ ਦਰਦ ਘੱਟ ਹੋਣ ਦੇ ਨਾਲ ਪ੍ਰਭਾਵਿਤ ਥਾਂ ਫੁੱਲਣ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਨਾਲ ਹੀ ਇਸ ਨੂੰ ਲਗਾਤਾਰ ਲਗਾਉਣ ਨਾਲ ਹੌਲੀ-ਹੌਲੀ ਜਲਨ ਅਤੇ ਚਮੜੀ ’ਤੇ ਪਏ ਦਾਗ-ਧੱਬੇ ਦੂਰ ਹੋਣ ’ਚ ਮਦਦ ਮਿਲਦੀ ਹੈ। 

PunjabKesari
ਸਕਿਨ ਕਰੇਗੀ ਗਲੋਅ
ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਘਿਓ ਸਕਿਨ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲਣ ਦੇ ਨਾਲ ਸਾਫ਼, ਨਿਖਰੀ, ਮੁਲਾਇਮ ਅਤੇ ਚਮਕਦਾਰ ਸਕਿਨ ਮਿਲਦੀ ਹੈ। ਇਸ ਨੂੰ ਖਾਣੇ ਤੋਂ ਇਲਾਵਾ ਮਾਇਸਚੁਰਾਈਜ਼ਰ ਦੇ ਰੂਪ ’ਚ ਵੀ ਵਰਤੋਂ ਕੀਤੀ ਜਾ ਸਕਦੀ ਹੈ।  


Aarti dhillon

Content Editor

Related News